
ਇੰਨੋਸੈਂਟ ਹਾਰਟਸ ਵਿੱਚ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ।
ਇੰਨੋਸੈਂਟ ਹਾਰਟਸ ਸਕੂਲ ਨੇ ਆਪਣੇ ਸਾਰੇ ਪੰਜ ਸਕੂਲਾਂ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ, ਨੂਰਪੁਰ, ਅਤੇ ਕਪੂਰਥਲਾ ਰੋਡ) ਵਿੱਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ। ਇਸ ਮੌਕੇ ਇੱਕ ਵਿਸ਼ੇਸ਼ ਸਭਾ ਦਾ ਆਯੋਜਨ ਕੀਤਾ ਗਿਆ। ਫੁੱਲਾਂ ਨਾਲ ਪੰਘੂੜੇ ਦੀ ਸਜਾਵਟ ਅਤੇ ਝੂਲੇ ਬਾਲ ਗੋਪਾਲ ਵਿਸ਼ੇਸ਼ ਖਿੱਚ ਦਾ ਕੇਂਦਰ ਸਨ। ਕ੍ਰਿਸ਼ਨ ਜੀ ਅਤੇ ਗੋਪੀਆਂ ਦੇ ਪਹਿਰਾਵੇ ਵਿਚ ਸਜੇ ਛੋਟੇ ਬੱਚਿਆਂ ਨੇ ਸਾਰਿਆਂ ਦਾ ਮਨ ਮੋਹ ਲਿਆ। ਸਿੰਫਨੀ ਕਲੱਬ ਦੇ ਵਿਦਿਆਰਥੀਆਂ ਨੇ ਭਜਨ ‘ਨੰਦ ਕੇ ਆਨੰਦ ਭਯੋ’ ਗਾ ਕੇ ਪਰਮਾਤਮਾ ਨੂੰ ਯਾਦ ਕੀਤਾ। ਬੱਚਿਆਂ ਨੇ ਕ੍ਰਿਸ਼ਨ ਜੀ ਦੇ ਭਜਨਾਂ ‘ਤੇ ਨੱਚ ਕੇ ਪੂਰੇ ਮਾਹੌਲ ਨੂੰ ਕ੍ਰਿਸ਼ਨਮਈ ਬਣਾ ਦਿੱਤਾ।
ਕ੍ਰਿਸ਼ਨ ਜੀ ਦੇ ਬਚਪਨ ਦੀਆਂ ਕਹਾਣੀਆਂ ਨੂੰ ਦਰਸਾਉਂਦੇ ਹੋਏ, ਕੁਝ ਵਿਦਿਆਰਥੀਆਂ ਨੇ ਸੁਦਾਮਾ ਦਾ ਪਾਤਰ ਪੇਸ਼ ਕੀਤਾ, ਕ੍ਰਿਸ਼ਨ ਜੀ ਨਾਲ ਉਨ੍ਹਾਂ ਦੀ ਦੋਸਤੀ ਨੂੰ ਦਰਸਾਉਣ ਲਦਾ ਚਰਿੱਤਰ ਪੇਸ਼ ਕੀਤਾ, ਜਦੋਂ ਕਿ ਕੁਝ ਨੇ ਗੋਵਰਧਨ ਪਰਬਤ ਨੂੰ ਉੱਚਾ ਚੁੱਕਣਾ ਦਿਖਾਇਆ। ਵਿਦਿਆਰਥੀਆਂ ਨੇ ਡਾਂਸ ਪੇਸ਼ਕਾਰੀਆਂ ਰਾਹੀਂ ਕਾਲੀਆ ਨਾਗ ਦੀ ਹੱਤਿਆ, ਘੜਾ ਤੋੜਨ ਅਤੇ ਵਰਿੰਦਾਵਨ ਦੀ ਰਾਸ ਲੀਲਾ ਨੂੰ ਵੀ ਦਰਸਾਇਆ। ਕ੍ਰਿਸ਼ਨ ਜੀ ਦੀਆਂ ਕਹਾਣੀਆਂ ‘ਤੇ ਆਧਾਰਿਤ ਲੀਲਾਂ ਨੇ ਸਾਰਿਆਂ ਨੂੰ ਮੰਤਰਮੁਗਧ ਕਰ ਦਿੱਤਾ। ਪ੍ਰੋਗਰਾਮ ਦੇ ਅੰਤ ਵਿੱਚ ਪ੍ਰਸ਼ਾਦ ਵੰਡਿਆ ਗਿਆ। ਸਕੂਲ ਦੇ ਸਾਰੇ ਪ੍ਰਿੰਸੀਪਲਾਂ ਨੇ ਬੱਚਿਆਂ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਕ੍ਰਿਸ਼ਨ ਵੱਲੋਂ ਦਰਸਾਏ ਕਰਮ ਦੇ ਮਾਰਗ ’ਤੇ ਚੱਲਣ ਲਈ ਕਿਹਾ। ਇਸ ਮੌਕੇ ਇੰਨੋਸੈਂਟ ਹਾਰਟਸ ਗਰੁੱਪ ਦੀ ਡਿਪਟੀ ਡਾਇਰੈਕਟਰ ਕਲਚਰਲ ਅਫੇਅਰਜ਼ ਸ਼੍ਰੀਮਤੀ ਸ਼ਰਮੀਲਾ ਨਾਕਰਾ ਨੇ ਦੱਸਿਆ ਕਿ ਅਜਿਹੀਆਂ ਗਤੀਵਿਧੀਆਂ ਕਰਵਾਉਣ ਦਾ ਮਕਸਦ ਬੱਚਿਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਨਾ, ਸੱਭਿਆਚਾਰਕ ਕਦਰਾਂ-ਕੀਮਤਾਂ ਅਤੇ ਅਧਿਆਤਮਿਕ ਕਦਰਾਂ-ਕੀਮਤਾਂ ਨੂੰ ਜਗਾਉਣਾ ਹੈ।