PoliticsPunjab

“ਇੱਕ ਭਾਰਤ ਸ੍ਰੇਸ਼ਟ ਭਾਰਤ” ਦੇ ਸੁਨੇਹੇ ਨਾਲ ਇਨੋਸੈਂਟ ਹਾਰਟਸ ਵਿਖੇ ਸੱਭਿਆਚਾਰਕ ਪ੍ਰੋਗਰਾਮ ‘ਤੇ ਮਨੋਰੰਜਨ ਮੇਲੇ ਦਾ ਆਯੋਜਨ

“ਇੱਕ ਭਾਰਤ ਸ੍ਰੇਸ਼ਟ ਭਾਰਤ” ਦੇ ਸੁਨੇਹੇ ਨਾਲ ਇਨੋਸੈਂਟ ਹਾਰਟਸ ਵਿਖੇ ਸੱਭਿਆਚਾਰਕ ਪ੍ਰੋਗਰਾਮ ਅਤੇ ਮਨੋਰੰਜਨ ਮੇਲੇ ਦਾ ਆਯੋਜਨ

ਇੰਨੋਸੈਂਟ ਹਾਰਟਸ ਕਪੂਰਥਲਾ ਰੋਡ ਅਤੇ ਕੈਂਟ ਜੰਡਿਆਲਾ ਰੋਡ ਵਿਖੇ ‘ਇੱਕ ਭਾਰਤ ਸ਼੍ਰੇਸ਼ਠ ਭਾਰਤ’ ਵਿਸ਼ੇ ਤਹਿਤ ਸੱਭਿਆਚਾਰਕ ਪ੍ਰੋਗਰਾਮ ਅਤੇ ਫਨ ਮੇਲੇ ਦੌਰਾਨ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਇਕੱਠੇ ਹੋ ਕੇ ਖੂਬ ਮਸਤੀ ਕੀਤੀ।ਰੰਗਾਰੰਗ ਪ੍ਰੋਗਰਾਮ ਦੇ ਨਾਲ-ਨਾਲ ਮਜ਼ੇਦਾਰ ਖੇਡਾਂ ਵੀ ਕਰਵਾਈਆਂ ਗਈਆਂ। ਇਸ ਮਨੋਰੰਜਕ ਮੇਲੇ ਵਿੱਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਖੇਡਾਂ ਦਾ ਆਨੰਦ ਮਾਣਿਆ। ਕਪੂਰਥਲਾ ਰੋਡ ‘ਤੇ ਸਥਿਤ ਇਨੋਸੈਂਟ ਹਾਰਟ ਸਕੂਲ ਵਿਖੇ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਉਦਯੋਗਪਤੀ ਸਰਦਾਰ ਗੁਰੂ ਸੇਵਕ ਸਿੰਘ ਜੀ ਕਾਲੜਾ, ਸਰਦਾਰ ਅਮਰਜੋਤ ਸਿੰਘ ਜੀ ਕਾਲੜਾ ਅਤੇ ਸ. ਪ੍ਰਿਤਪਾਲ ਸਿੰਘ ਜੀ ਚਾਵਲਾ ਨੇ ਸ਼ਿਰਕਤ ਕੀਤੀ।ਜਿਨ੍ਹਾਂ ਦਾ ਕਪੂਰਥਲਾ ਰੋਡ ‘ਤੇ ਸਥਿਤ ਸਕੂਲ ਦੀ ਡਾਇਰੈਕਟਰ ਸ੍ਰੀਮਤੀ ਪੂਨਮ ਨਾਰੰਗ ਅਤੇ ਪਿ੍ੰਸੀਪਲ ਸ੍ਰੀਮਤੀ ਸ਼ੀਤੂ ਖੰਨਾ ਵਲੋਂ ਸਵਾਗਤ ਕੀਤਾ ਗਿਆ | ਇਸ ਮੌਕੇ ਇੰਨੋਸੈਂਟ ਹਾਰਟ ਦੇ ਅਧਿਅਕਸ਼ ਡਾ: ਅਨੂਪ ਬੌਰੀ ਅਤੇ ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੇ ਸੀਐਸਆਰ ਡਾਇਰੈਕਟ ਡਾ: ਪਲਕ ਗੁਪਤਾ ਬੌਰੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ |ਇੰਨੋਸੈਂਟ ਹਾਰਟਸ ਸਕੂਲ, ਟੈਂਟ ਜੰਡਿਆਲਾ ਰੋਡ ਵਿਖੇ ਮੁੱਖ ਮਹਿਮਾਨ ਦੀ ਭੂਮਿਕਾ ਕਾਲਜ ਦੀ  ਐਗਜੀਕਿਉਟ ਵ ਡਾਇਰੈਕਟਰ ਸ੍ਰੀਮਤੀ ਅਰਾਧਨਾ ਬੌਰੀ ਨੇ ਨਿਭਾਈ, ਜਿਨ੍ਹਾਂ ਦਾ ਸਵਾਗਤ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਸੋਨਾਲੀ ਮਨੋਚਾ ਅਤੇ ਇਨੋ ਕਿਡਜ਼ ਦੀ ਕੋਆਰਡੀਨੇਟਰ ਗੁਰਮੀਤ ਕੌਰ ਜੀ ਨੇ  ਕੀਤਾ।ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਵੱਲੋਂ ਅਸਮਾਨ ਵਿੱਚ ਗੁਬਾਰੇ ਛੱਡਣ ਨਾਲ ਹੋਈ ਅਤੇ ਸਾਰਾ ਮਾਹੌਲ ਤਾੜੀਆਂ ਦੀ ਗੂੰਜ ਨਾਲ ਗੂੰਜ ਉੱਠਿਆ।ਇਸ ਮਨੋਰੰਜਕ ਮੇਲੇ ਵਿੱਚ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਿਆਂ ਪਿਆਰ, ਜਨੂੰਨ ਅਤੇ ਦੇਸ਼ ਭਗਤੀ ਦੇ ਜਜ਼ਬੇ ਨੂੰ ਆਕਰਸ਼ਕ ਢੰਗ ਨਾਲ ਡਾਂਸ ਰਾਹੀਂ ਪੇਸ਼ ਕੀਤਾ। , ਇਸ ਪ੍ਰੋਗਰਾਮ ਦੀ ਮਾਪਿਆਂ ਵੱਲੋਂ ਬਹੁਤ ਸ਼ਲਾਘਾ ਕੀਤੀ ਗਈ।ਸਭ ਨੇ ਫੂਡ ਜ਼ੋਨ ਦਾ ਖੂਬ ਆਨੰਦ ਮਾਣਿਆ।ਕਿਡਜ਼ ਜ਼ੋਨ ਵਿੱਚ ਛੋਟੇ ਬੱਚਿਆਂ ਨੇ ਰਾਈਡਸ ਤੇ ਖੂਬ ਮਸਤੀ ਕੀਤੀ ਅਤੇ ਗੇਮ ਜ਼ੋਨ ਵਿੱਚ ਮਾਪਿਆਂ ਨੇ ਹਰ ਤਰ੍ਹਾਂ ਦੀਆਂ ਖੇਡਾਂ ਦਾ ਆਨੰਦ ਮਾਣਿਆ। ਇਸ ਮੌਕੇ ਵੱਖ-ਵੱਖ ਖੇਡਾਂ ਦੇ ਨਾਲ-ਨਾਲ ਪਕਵਾਨਾਂ, ਬੇਕਰੀ ਆਦਿ ਦੇ ਸਟਾਲ ਵੀ ਲਗਾਏ ਗਏ |ਇਸ ਮੌਕੇ ਤੇ ਫੈਂਸੀ ਡਰੈੱਸ, ਸਿੰਗਿੰਗ, ਸੋਲੋ ਡਾਂਸ ਅਤੇ ਰੰਗੋਲੀ ਮੁਕਾਬਲੇ ਖਿੱਚ ਦਾ ਕੇਂਦਰ ਰਹੇ। ਜੱਜਾਂ ਦੀ ਭੂਮਿਕਾ ਨਿਭਾਉਣ ਵਾਲੇ ਸਾਰੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਅਤੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ।ਇੰਨੋਸੈਂਟ ਹਾਰਟਸ ਦੇ ਮੁਖੀ ਡਾ: ਅਨੂਪ ਬੌਰੀ ਨੇ ਕਿਹਾ ਕਿ ਸਕੂਲ ਵਿੱਚ ਅਜਿਹੀਆਂ ਗਤੀਵਿਧੀਆਂ ਕਰਵਾਉਣ ਦਾ ਮਕਸਦ ਬੱਚਿਆਂ ਦੀ ਸਿਰਜਣਾਤਮਕਤਾ ਅਤੇ ਛੁਪੀ ਪ੍ਰਤਿਭਾ ਨੂੰ ਉਜਾਗਰ ਕਰਨਾ ਹੈ। ਸਕੂਲ ਵਿੱਚ ਸਮੇਂ-ਸਮੇਂ ‘ਤੇ ਅਜਿਹੇ ਸਮਾਗਮ ਕਰਵਾਏ ਜਾਂਦੇ ਹਨ।

Leave a Reply

Your email address will not be published.

Back to top button