Punjab
ਇੱਟਾਂ ਦੇ ਭੱਠੇ ‘ਚ ਸੁੱਤੇ ਪਏ 20 ਬੱਚਿਆਂ ‘ਤੇ ਕੰਧ ਡਿੱਗੀ, 4 ਦੀ ਮੌਤ
Wall collapses on 20 children sleeping in brick kiln, 4 killed





ਹਿਸਾਰ ‘ਚ ਬੀਤੀ ਰਾਤ ਇੱਟਾਂ ਦੇ ਭੱਠੇ ‘ਚ ਸੁੱਤੇ ਪਏ 20 ਬੱਚਿਆਂ ‘ਤੇ ਕੰਧ ਡਿੱਗ ਗਈ। ਹਾਦਸੇ ‘ਚ 4 ਬੱਚਿਆਂ ਦੀ ਮੌਤ ਹੋ ਗਈ, ਜਦਕਿ 5 ਸਾਲ ਦੀ ਬੱਚੀ ਗੌਰੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮ੍ਰਿਤਕਾਂ ‘ਚ 3 ਮਹੀਨੇ ਦੀ ਨਿਸ਼ਾ, 9 ਸਾਲਾ ਸੂਰਜ, 9 ਸਾਲਾ ਵਿਵੇਕ ਅਤੇ 5 ਸਾਲਾ ਨੰਦਿਨੀ ਸ਼ਾਮਲ ਹਨ। ਜਦੋਂ ਹਾਦਸਾ ਵਾਪਰਿਆ ਤਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਨੇੜੇ ਹੀ ਕੰਮ ਕਰ ਰਹੇ ਸਨ।
ਪੁਲਿਸ ਚੌਕੀ ਬੰਬ ਸੁੱਟਣ ਵਾਲੇ 3 ਅੱਤਵਾਦੀ ਐਨਕਾਊਂਟਰ ਹੋਏ ਢੇਰ, ਪੰਜਾਬ ਪੁਲਿਸ ਨੇ UP ਕੀਤਾ ਐਨਕਾਉਂਟਰ
ਉਹ ਉੱਤਰ ਪ੍ਰਦੇਸ਼ ਦੇ ਅੰਬੇਡਕਰ ਨਗਰ ਜ਼ਿਲ੍ਹੇ ਦੇ ਜਲਾਲਪੁਰ ਦੇ ਬਧਵ ਪਿੰਡ ਦੇ ਰਹਿਣ ਵਾਲੇ ਹਨ। ਬਹੁਤ ਸਾਰੇ ਮਜ਼ਦੂਰ ਨਾਰਨੌਂਦ ਵਿੱਚ ਇੱਟਾਂ ਦੇ ਭੱਠੇ ‘ਤੇ ਕੰਮ ਕਰਦੇ ਹਨ। ਰਾਤ ਸਮੇਂ ਭੱਠੇ ਦੀ ਚਿਮਨੀ ਦੇ ਨਾਲ ਲੱਗਦੀ ਕੰਧ ਢਹਿ ਗਈ। ਪੁਲਿਸ ਨੇ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ ਹੈ ਅਤੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।