ਉਡਦੇ ਜਹਾਜ਼ ‘ਚ ਹੀ ਲੜ ਪਏ ਪਤੀ-ਪਤਨੀ, ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ
Husband and wife fought in the flying plane, had to make an emergency landing
ਡਬਲਿਨ ਤੋਂ ਚੱਲੀ ਇਕ ਫਲਾਈਟ ਵਿਚ ਪਤੀ-ਪਤਨੀ ‘ਚ ਝਗੜਾ ਇੰਨਾ ਵਧ ਗਿਆ ਕਿ ਫਲਾਈਟ ਨੂੰ ਵਾਪਸ ਮੋੜਨਾ ਪਿਆ। ਚਾਲਕ ਦਲ ਨੇ ਉਨ੍ਹਾਂ ਨੂੰ ਸਮਝਾਉਣ ਅਤੇ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ ਅਤੇ ਉਲਟਾ ਇੱਕ ਦੂਜੇ ਨੂੰ ਕੁੱਟਣ ਉਤੇ ਤੁਲ ਗਏ। ਜਦੋਂ ਚੀਜ਼ਾਂ ਹੱਥੋਂ ਨਿਕਲਣ ਲੱਗੀਆਂ ਤਾਂ ਪਾਇਲਟ ਨੇ ਇਸ ਬਾਰੇ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਅਤੇ ਫਲਾਈਟ ਨੇ ਨੈਨਟੇਸ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ ਕਰਵਾਈ।
SGPC ਦਫ਼ਤਰ ‘ਚ ਕਿਰਪਾਨਾਂ ਮਾਰ ਕੇ ਅਕਾਊਂਟ ਕਲਰਕ ਦਰਬਾਰਾ ਸਿੰਘ ਦਾ ਕਤਲ
ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਡਬਲਿਨ ਤੋਂ ਚੱਲੀ ਇਕ ਫਲਾਈਟ ‘ਚ ਪਤੀ-ਪਤਨੀ ‘ਚ ਝਗੜਾ ਇੰਨਾ ਵਧ ਗਿਆ ਕਿ ਫਲਾਈਟ ਨੂੰ ਵਾਪਸ ਮੋੜਨਾ ਪਿਆ। Aer Lingus ਦੀ ਫਲਾਈਟ ਨੰਬਰ EI738 ਸ਼ਾਮ ਕਰੀਬ 7.15 ਵਜੇ ਡਬਲਿਨ ਤੋਂ ਰਵਾਨਾ ਹੋਈ। ਫਲਾਈਟ ਵਿੱਚ ਲਗਭਗ ਇੱਕ ਘੰਟੇ ਬਾਅਦ ਚਾਲਕ ਦਲ ਨੇ ਘੋਸ਼ਣਾ ਕੀਤੀ ਕਿ ਇੱਕ ਐਮਰਜੈਂਸੀ ਆਈ ਹੈ।
ਜ਼ਿਲ੍ਹਾ ਅਦਾਲਤ ‘ਚ ਸੀਨੀਅਰ ਅਫਸਰ ਦਾ ਗੋਲੀਆ ਮਾਰ ਕੇ ਕਤਲ, ਮਚੀ ਹਾਹਾਕਾਰ
ਜਦੋਂ ਮਾਮਲਾ ਹੱਥੋਂ ਨਿਕਲਣ ਲੱਗਾ ਤਾਂ ਪਾਇਲਟ ਨੇ ਇਸ ਬਾਰੇ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਅਤੇ ਫਲਾਈਟ ਨੇ ਨੈਨਟੇਸ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ ਕਰਵਾਈ।
ਲੜਾਈ ਦੌਰਾਨ ਔਰਤ ਦੇ ਚਿਹਰੇ ਉਤੇ ਵੀ ਸੱਟਾਂ ਲੱਗੀਆਂ, ਜਿਸ ਕਾਰਨ ਫਲਾਈਟ ਦੇ ਲੈਂਡ ਹੋਣ ਤੋਂ ਬਾਅਦ ਉਸ ਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਗਿਆ।