India
ਔਰਤ ਨੇ ਇਕਦਮ ਮੋੜੀ ਸਕੂਟੀ, ਮੁੱਖ ਮੰਤਰੀ ਦੇ ਕਾਫਲੇ ਦੀਆਂ ਗੱਡੀਆਂ ਆਪਸ ‘ਚ ਟਕਰਾਈਆਂ…ਦੇਖੋ ਵੀਡੀਓ
The woman suddenly turned the scooter, the vehicles of the Chief Minister's convoy collided with each other... watch the video
ਮੁੱਖ ਮੰਤਰੀ ਕੇਰਲ ਪਿਨਰਾਈ ਵਿਜਯਨ ਦੇ ਕਾਫਲੇ ਵਿੱਚ ਸ਼ਾਮਲ ਕਈ ਵਾਹਨ ਇੱਕ ਦੂਜੇ ਨਾਲ ਟਕਰਾ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਨ੍ਹਾਂ ਦੇ ਕਾਫਲੇ ਦੇ ਅੱਗੇ ਜਾ ਰਹੀ ਇਕ ਔਰਤ ਨੇ ਅਚਾਨਕ ਆਪਣਾ ਸਕੂਟਰ ਸੱਜੇ ਪਾਸੇ ਮੋੜ ਲਿਆ। ਜਿਸ ਕਾਰਨ ਕਾਫਲੇ ਦੇ ਅੱਗੇ ਚੱਲ ਰਹੀ ਗੱਡੀ ਨੂੰ ਅਚਾਨਕ ਰੁਕਣਾ ਪਿਆ। ਮੁੱਖ ਮੰਤਰੀ ਦੀ ਕਾਰ ਨੂੰ ਮਾਮੂਲੀ ਨੁਕਸਾਨ ਹੋਇਆ ਹੈ, ਪਰ ਉਹ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ।
ਇਸ ਹਾਦਸੇ ਦੀ ਵੀਡੀਓ ਸਾਹਮਣੇ ਆਈ ਹੈ, ਜਿਸ ‘ਚ ਦੇਖਿਆ ਜਾ ਰਿਹਾ ਹੈ ਕਿ ਜਿਵੇਂ ਹੀ ਔਰਤ ਨੇ ਆਪਣਾ ਸਕੂਟਰ ਮੋੜਿਆ ਤਾਂ ਉਸ ਦੇ ਪਿੱਛੇ ਇਕ ਸਫੇਦ SUV ਗੱਡੀ ਨੇ ਤੇਜ਼ ਬ੍ਰੇਕਾਂ ਲਗਾ ਦਿੱਤੀਆਂ। ਇਸ ਤੋਂ ਬਾਅਦ SUV ਦੇ ਪਿੱਛੇ ਚੱਲ ਰਹੀਆਂ ਛੇ ਐਸਕਾਰਟ ਗੱਡੀਆਂ ਇਕ ਤੋਂ ਬਾਅਦ ਇਕ ਟਕਰਾ ਗਈਆਂ। ਸੀਐਮ ਦੇ ਕਾਫ਼ਲੇ ਵਿੱਚ ਇੱਕ ਐਂਬੂਲੈਂਸ ਵੀ ਸ਼ਾਮਲ ਸੀ। ਹਾਦਸੇ ਨੇ ਕਾਫ਼ਲੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਅਤੇ ਤੁਰੰਤ ਸੁਰੱਖਿਆ ਟੀਮ ਦੇ ਅਧਿਕਾਰੀ ਵਾਹਨਾਂ ਤੋਂ ਹੇਠਾਂ ਉਤਰ ਕੇ ਸਥਿਤੀ ਦਾ ਜਾਇਜ਼ਾ ਲੈਣ ਲੱਗੇ।