Punjab

ਕਾਂਗਰਸ ਦੀ ਚੋਣ ਮੀਟਿੰਗ ਦੌਰਾਨ ਵੰਡੀ ਜਾ ਰਹੀ ਸ਼ਰਾਬ ਦੀ ਵੀਡੀਓ ਵਾਇਰਲ, ਵਿਰੋਧੀਆਂ ਨੇ ਘੇਰੀ ਕਾਂਗਰਸ

The video of liquor being distributed during the Congress election meeting went viral, the opponents surrounded the Congress

ਸ੍ਰੀ ਮਾਛੀਵਾੜਾ ਸਾਹਿਬ ਇਲਾਕੇ ‘ਚ ਕਾਂਗਰਸ ਦੀ ਚੋਣ ਮੀਟਿੰਗ ਦੌਰਾਨ ਵੰਡੀ ਜਾ ਰਹੀ ਸ਼ਰਾਬ ਦੀ ਵੀਡੀਓ ਵਾਇਰਲ ਹੋਈ ਹੈ। ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਨਵਾਂ ਵਿਵਾਦ ਖੜ੍ਹਾ ਹੋ ਗਿਆ। ਵਿਰੋਧੀ ਪਾਰਟੀਆਂ ਨੇ ਕਾਂਗਰਸ (Congress) ਨੂੰ ਘੇਰ ਲਿਆ ਹੈ। ਆਮ ਆਦਮੀ ਪਾਰਟੀ ਨੇ ਇਸ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਹ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰੇਗੀ। ਦੂਜੇ ਪਾਸੇ ਭਾਜਪਾ ਦਾ ਦੋਸ਼ ਹੈ ਕਿ ਕਾਂਗਰਸ ਹੁਣ ਖੰਨਾ ਦੇ ਪਿੰਡ ਬਾਹੋਮਾਜਰਾ ਵਿੱਚ ਲਗਾਈ ਗਈ ਨਕਲੀ ਸ਼ਰਾਬ ਦੀ ਫੈਕਟਰੀ ਦਾ ਜ਼ਹਿਰ ਗਰੀਬਾਂ ਵਿੱਚ ਵੰਡ ਰਹੀ ਹੈ। ਇਸ ‘ਤੇ ਕਾਰਵਾਈ ਕੀਤੀ ਜਾਵੇ।

ਵਾਇਰਲ ਵੀਡੀਓ ‘ਚ ਫਤਿਹਗੜ੍ਹ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਡਾ: ਅਮਰ ਸਿੰਘ ਚੋਣ ਮੀਟਿੰਗ ਨੂੰ ਸੰਬੋਧਨ ਕਰਦੇ ਨਜ਼ਰ ਆ ਰਹੇ ਹਨ, ਜਦਕਿ ਇਸ ਤੋਂ ਬਾਅਦ ਮੀਟਿੰਗ ‘ਚੋਂ ਬਾਹਰ ਆ ਰਿਹਾ ਇਕ ਵਿਅਕਤੀ ਸ਼ਰਾਬ ਦੀਆਂ ਦੋ ਬੋਤਲਾਂ ਨਾਲ ਨਜ਼ਰ ਆ ਰਿਹਾ ਹੈ। ਇੱਕ ਬੋਤਲ ਹੱਥ ਵਿੱਚ ਫੜੀ ਜਾਂਦੀ ਹੈ ਅਤੇ ਦੂਜੀ ਬੋਤਲ ਪਜਾਮੇ ਦੇ ਅੰਦਰ ਲਕੋ ਰੱਖੀ ਸੀ। ਜਦੋਂ ਇਸ ਵਿਅਕਤੀ ਤੋਂ ਪੁੱਛਿਆ ਗਿਆ ਕਿ ਉਹ ਸ਼ਰਾਬ ਕਿੱਥੋਂ ਲੈ ਕੇ ਆਇਆ ਹੈ ਤਾਂ ਇਹ ਵਿਅਕਤੀ ਆਪਣੇ ਹੱਥ ਵਿੱਚ ਫੜਿਆ ਕਾਂਗਰਸੀ ਉਮੀਦਵਾਰ ਦਾ ਪਰਚਾ ਦਿਖਾਉਂਦਾ ਹੈ।

ਕਾਂਗਰਸ ਆਪਣੀ ਹਾਰ ਦੇਖ ਰਹੀ-ਚੇਤਨ ਸਿੰਘ ਜੌੜੇਮਾਜਰਾ

ਖੰਨਾ ਪਹੁੰਚੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਕਿਹਾ ਕਿ ਕਾਂਗਰਸ ਆਪਣੀ ਹਾਰ ਦੇਖ ਰਹੀ ਹੈ। ਦੱਸਿਆ ਜਾਂਦਾ ਹੈ ਕਿ ਇੱਥੋਂ ਦਾ ਸੰਸਦ ਮੈਂਬਰ ਅਮਰ ਸਿੰਘ ਡਾਕਟਰ ਹੈ ਪਰ ਉਹ ਨਸ਼ਾ ਵੇਚ ਕੇ ਵੋਟਾਂ ਹਾਸਲ ਕਰਨਾ ਚਾਹੁੰਦਾ ਹੈ, ਨਸ਼ੇ ਤੇ ਪੈਸਾ ਵੰਡਣਾ ਸ਼ੁਰੂ ਤੋਂ ਹੀ ਕਾਂਗਰਸ ਤੇ ਅਕਾਲੀਆਂ ਦਾ ਕੰਮ ਰਿਹਾ ਹੈ।

Back to top button