ਕੈਲੀਫੋਰਨੀਆ ਸੂਬੇ ਦੇ ਸੈਨ ਫਰਾਂਸਿਸਕੋ ਬੇਅ ਇਲਾਕੇ ਦੇ ਨੇੜੇ ਪਲੇਸੈਂਟਨ ਵਿੱਚ ਇੱਕ ਇਲੈਕਟ੍ਰਿਕ ਕਾਰ ਦੇ ਹਾਦਸਾਗ੍ਰਸਤ ਹੋ ਜਾਣ ਕਾਰਨ ਕਾਰ ਸਵਾਰ ਇੱਕ ਮਲਿਆਲੀ ਭਾਰਤੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਜਾਣ ਦੀ ਦੁਖ਼ਦਾਈ ਖ਼ਬਰ ਪ੍ਰਾਪਤ ਹੋਈ ਹੈ। ਮਰਨ ਵਾਲਿਆਂ ‘ਚ ਤਰੁਣ ਜਾਰਜ, ਉਸ ਦੀ ਪਤਨੀ ਰਿੰਸੀ ਅਤੇ ਉਨ੍ਹਾਂ ਦੇ 2 ਬੱਚੇ ਸ਼ਾਮਲ ਹਨ।
ਇਹ ਹਾਦਸਾ ਬੁੱਧਵਾਰ ਰਾਤ ਕਰੀਬ 9.30 ਵਜੇ ਦੇ ਕਰੀਬ ਸਟੋਨਰਿਜ ਡਰਾਈਵ ਨੇੜੇ ਵਾਪਰਿਆ। ਕਾਰ ਸੜਕ ਕਿਨਾਰੇ ਇੱਕ ਦਰੱਖਤ ਨਾਲ ਟਕਰਾ ਗਈ, ਜਿਸ ਕਾਰਨ ਕਾਰ ਨੂੰ ਭਿਆਨਕ ਅੱਗ ਲੱਗ ਗਈ। ਦਰਦਨਾਕ ਹਾਦਸੇ ‘ਚ ਕਾਰ ਪੂਰੀ ਤਰ੍ਹਾਂ ਸੜ ਗਈ ਤੇ ਕਾਰ ਸਵਾਰ 4 ਲੋਕ ਕਾਰ ‘ਚੋਂ ਬਾਹਰ ਨਾ ਨਿਕਲ ਸਕੇ ਤੇ ਉਨ੍ਹਾਂ ਦੀ ਵੀ ਮੌਕੇ ‘ਤੇ ਹੀ ਸੜ ਜਾਣ ਕਾਰਨ ਮੌਤ ਹੋ ਗਈ।