Jalandhar
ਕਿਸ਼ਨਗੜ੍ਹ ‘ਚ ਸਰਨਾ ਵੈਲਫੇਅਰ ਐਂਡ ਐਜੂਕੇਸ਼ਨ ਸੁਸਾਇਟੀ ਰਜਿ. ਵੱਲੋਂ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ
Sarna Welfare and Education Society Reg.





ਖੂਨਦਾਨ ਨਾਲ ਜ਼ਿੰਦਗੀ ਤੇ ਮੌਤ ਵਿਚਕਾਰ ਜੂਝ ਰਹੇ ਵਿਅਕਤੀ ਦੇ ਅਨਮੋਲ ਜੀਵਨ ਨੂੰ ਬਚਾਇਆ ਜਾ ਸਕਦਾ-ਮੁੱਖ ਮਹਿਮਾਨ ਸੰਤ ਬਾਬਾ ਨਿਰਮਲ ਦਾਸ
ਖੂਨਦਾਨ ਕੈਂਪ ਦਾ ਵਿਧਾਇਕ ਬਲਕਾਰ ਸਿੰਘ, ਵਿਧਾਇਕ ਸੁਖਵਿੰਦਰ ਕੋਟਲੀ ਨੇ ਕੀਤਾ ਉਦਘਾਟਨ
ਜਲੰਧਰ / SS Chahal
ਬੀਤੇ ਦਿਨ ਸਰਨਾ ਵੈਲਫੇਅਰ ਐਂਡ ਐਜੂਕੇਸ਼ਨ ਸੋਸਾਇਟੀ ਰਜਿ. ਵਲੋਂ ਕਮਲ ਬਲੱਡ ਬੈਂਕ ਜਲੰਧਰ ਦੇ ਸਹਿਯੋਗ ਨਾਲ ਸਵ. ਰੂਪ ਲਾਲ ਕਿਸ਼ਨਗੜ੍ਹ ਵਾਲਿਆਂ ਦੀ ਤੀਸਰੀ ਬਰਸੀ ਨੂੰ ਸਮਰਪਿਤ ਪਹਿਲਾ ਵਿਸ਼ਾਲ ਖੂਨਦਾਨ ਕੈਂਪ ਸਤਿਗੁਰੂ ਰਵਿਦਾਸ ਭਵਨ ਕਿਸ਼ਨਗੜ੍ਹ ਵਿਖੇ ਲਗਾਇਆ ਗਿਆ! ਇਸ ਖੂਨਦਾਨ ਕੈਂਪ ਦਾ ਉਦਘਾਟਨ ਸੰਤ ਬਾਬਾ ਨਿਰਮਲ ਦਾਸ ਜੀ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ. ਪੰਜਾਬ, ਵੱਲੋਂ ਉਕਤ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਤੇ ਇਲਾਕੇ ਦੇ ਪਤਵੰਤੇ ਸੱਜਣਾਂ ਦੀ ਹਾਜ਼ਰੀ ‘ਚ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਕੀਤਾ ਗਿਆ।
ਇਸ ਕੈਂਪ ਦੌਰਾਨ ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਬਲਕਾਰ ਸਿੰਘ,ਆਦਮਪੁਰ ਤੋਂ ਵਿਧਾਇਕ ਸੁਖਵਿੰਦਰ ਕੋਟਲੀ, ਨਾਰੀ ਸ਼ਕਤੀ ਫੈਡਰੇਸ਼ਨ ਇੰਡੀਆ ਦੇ ਕੌਮੀ ਪ੍ਰਧਾਨ ਭੈਣ ਸੰਤੋਸ਼ ਕੁਮਾਰੀ , ਪ੍ਰਧਾਨ ਅੰਮ੍ਰਿਤਪਾਲ ਸਿੰਘ ਸੌਂਧੀ,ਬੀਬੀ ਜਸਵੀਰ ਕੌਰ, ਸਰਪੰਚ ਡਾ. ਗੁਰਬਖਸ਼ ਸੁਆਮੀ, ਸਾਬਕਾ ਸਰਪੰਚ ਹਰਸੁਲਿੰਦਰ ਸਿੰਘ ਢਿੱਲੋਂ,ਸਰਪੰਚ ਰਾਜੇਸ਼ ਕੁਮਾਰ ਸਰਮਸਤਪੁਰ, ਸਾਬਕਾ ਸਰਪੰਚ ਪ੍ਰਦੀਪ ਕੁਮਾਰ, ਦੀਪਾ ਆਦਿ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ‘ਤੇ ਖੂਨਦਾਨ ਕਰਨ ਵਾਲੇ ਨੌਜਵਾਨਾਂ ਵੱਲੋਂ 26 ਯੂਨਿਟ ਖੂਨ ਦਾਨ ਕੀਤਾ ਗਿਆ। ਇਸ ਮੌਕੇ ‘ਤੇ ਸੰਤ ਬਾਬਾ ਨਿਰਮਲ ਦਾਸ ਜੀ ਨੇ ਆਖਿਆ ਕਿ ਤੁਹਾਡੇ ਦੁਆਰਾ ਕੀਤੇ ਗਏ ਖੂਨਦਾਨ ਨਾਲ ਖੂਨ ਦੀ ਕਮੀ ਨਾਲ ਜ਼ਿੰਦਗੀ ਤੇ ਮੌਤ ਵਿਚਕਾਰ ਜੂਝ ਰਹੇ ਵਿਅਕਤੀ ਦੇ ਅਨਮੋਲ ਜੀਵਨ ਨੂੰ ਬਚਾਇਆ ਜਾ ਸਕਦਾ ਹੈ! ਸਾਰੀ ਸੋਸਾਇਟੀ ਇਸ ਮਹਾਨ ਪ੍ਰਸਾਰਥ ਲਈ ਪ੍ਰਸੰਸਾ ਦੀ ਪਾਤਰ ਹੈ!
ਇਸ ਮੌਕੇ ਤੇ ਨੰਬਰਦਾਰ ਬਹਾਦਰ ਚੰਦ, ਸੰਗੀਤਾ ਸੌਂਧੀ , ਅੰਜਨਾ ਕੁਮਾਰੀ,ਨੰਬਰਦਾਰ ਰਸ਼ਪਾਲ ਸਿੰਘ ਫੁੱਲ, ਜਸਪਾਲ ਸਿੰਘ ਢਿਲੋਂ ਕਿਸ਼ਨਗੜ੍ਹ, ਕਿਸ਼ਨਗੜ੍ਹ ਪੁਲਿਸ ਚੌਂਕੀ ਇੰਚਾਰਜ ਏਐਸਆਈ ਨਰਿੰਦਰ ਸਿੰਘ, ਲੈਕਚਰਾਰ ਸੁਰਜੀਤ ਸਿੰਘ ਜੱਸਲ, ਜਸਪਾਲ ਸਿੰਘ ਤੇਜਾ, ਸੁਖਜਿੰਦਰ ਸਿੰਘ, ਸੇਵਾ ਮੁਕਤ ਇੰਸਪੈਕਟਰ ਹੀਰਾ ਸਿੰਘ, ਨਰਿੰਦਰ ਸਿੰਘ ਪੰਚ, ਪਿੰਦਾ ਟਿਵਾਣਾ ਜਸਵਿੰਦਰ ਬਿੰਦਾ ਦੁੱਗਰੀ , ਸਾਬਕਾ ਕੌਂਸਲਰ ਸੰਜੀਵ ਕੁਮਾਰ ਭਟੋਆ ਅਲਾਵਲਪੁਰ, ਦਾਤਾਰ ਸਿੰਘ ਚਾਹਲ ਕੈਨੇਡਾ, ਲੰਬੜਦਾਰ ਜੋਰਾਵਰ ਸਿੰਘ, ਸੇਵਾ ਮੁਕਤ ਇੰਸਪੈਕਟਰ ਹੀਰਾ ਸਿੰਘ ਸੌਂਧੀ,ਸੰਦੀਪ ਸਿੰਘ ਹੋਠੀ, ਅਮਨਦੀਪ ਸੌਂਧੀ, ਸੇਵਾ ਮੁਕਤ ਪ੍ਰਿੰਸੀਪਲ ਧਰਮਪਾਲ , ਇੰਸਪੈਕਟਰ ਅਵਤਾਰ ਸਿੰਘ,ਭਾਈ ਰਵਿੰਦਰ ਸਿੰਘ,ਸੰਤੋਖ ਸਿੰਘ,ਕੁਲਦੀਪ ਮੰਨਣ, ਸੁੱਖਾ ਖਾਲਸਾ ਸੰਘਵਾਲ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਪ੍ਰੋਗਰਾਮ ਦੇ ਅੰਤ ਵਿੱਚ ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ ਤੇ ਖੂਨ ਦਾਨ ਕਰਨ ਵਾਲੇ ਨੌਜਵਾਨਾਂ ਨੂੰ ਸਨਮਾਨ ਚਿੰਨ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ!