ਜਲੰਧਰ: ਕਿਸਾਨਾਂ ਵਲੋਂ ਨੈਸ਼ਨਲ ਹਾਈਵੇ ‘ਤੇ 2 ਦਿਨਾਂ ਤੋਂ ਧਰਨਾ ਜਾਰੀ; ਰੋਕਣਗੇ ਰੇਲਾਂ ! CM ਮਾਨ ਦੀ ਕਿਸਾਨਾਂ ਨੂੰ ਦੋ-ਟੁੱਕ !
ਕਿਸਾਨਾਂ ਵੱਲੋਂ ਗੰਨੇ ਦੇ ਭਾਅ ਵਧਾਉਣ ਤੇ ਬਕਾਇਆ ਰਾਸ਼ੀ ਅਦਾ ਕਰਨ ਦੀ ਮੰਗ ਲੈ ਕੇ ਮੰਗਲਵਾਰ ਨੂੰ ਜਲੰਧਰ-ਲੁਧਿਆਣਾ ਕੌਮੀ ਮਾਰਗ ’ਤੇ ਪੈਂਦੇ ਪਿੰਡ ਧੰਨੋਵਾਲੀ ਵਿਖੇ ਦਿੱਤਾ ਗਿਆ ਧਰਨਾ ਬੁੱਧਵਾਰ ਨੂੰ ਦੂਜੇ ਦਿਨ ਵੀ ਜਾਰੀ ਹੈ। ਹਾਲਾਂਕਿ ਸਰਵਿਸ ਲਾਈਨਾਂ ਚੱਲਣ ਕਾਰਨ ਵਾਹਨ ਆ-ਜਾ ਰਹੇ ਹਨ। ਜਲੰਧਰ ਪ੍ਰਸ਼ਾਸਨ ਵੱਲੋਂ ਕਈ ਰੂਟ ਵੀ ਡਾਈਵਰਟ ਕਰ ਦਿੱਤੇ ਗਏ ਹਨ ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਕੋਈ ਢੁੱਕਵਾਂ ਫੈਸਲਾ ਨਾ ਲਿਆ ਤਾਂ ਉਹ ਰੇਲ ਮਾਰਗ ਵੀ ਜਾਮ ਕਰਨਗੇ। ਕਿਸਾਨਾਂ ਦੇ ਇਸ ਬਿਆਨ ਕਾਰਨ ਪੁਲਿਸ ਨੇ ਰੇਲਵੇ ਟਰੈਕ ’ਤੇ ਗਸ਼ਤ ਵੀ ਵਧਾ ਦਿੱਤੀ ਹੈ।
ਜਾਲੰਧਰ ਵਿੱਚ ਗਨਨੇ ਦੇ ਰੇਟ ਵਧਾਉਣ ਵਾਲੇ ਕਿਸਾਨ ਕਿਸਾਨਾਂ ਦੁਆਰਾ ਲਗਾਇਆ ਗਿਆ ਧਰਨਾ ਦੂਜਾ ਦਿਨ ਵੀ ਜਾਰੀ ਹੈ। ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੰਮੂ-ਦਿਲੀ ਹਾਇਵੇ ਜਾਮ ਦੇ ਚੱਲਦੇ ਜਾਲੰਧਰ, ਕਪੂਰਥਲਾ ਅਤੇ ਲੁਧਿਆਣਾ ਪੁਲਿਸ ਦੁਆਰਾ ਵੱਖਰੇ-ਵੱਖਰੇ ਟ੍ਰੈਫਿਕ ਡਾਇਰੇਕਸ਼ਨ ਜਾਰੀ ਕੀਤੇ ਗਏ ਹਨ। ਜਾਲੰਧਰ ਸਿਟੀ ਸੇ ਧਾਰਨੇ ਤਕ ਪੁਲਿਸ ਨੇ 4 ਸਥਾਨ ਪਰ ਟਰੈਫਿਕ ਰੋਕਾ ਹੈ
ਮੁੱਖ ਮੰਤਰੀ ਭਗਵੰਤ ਮਾਨ ਨੇ ਧਰਨੇ ’ਤੇ ਬੈਠੀਆਂ ਕਿਸਾਨ ਜਥੇਬੰਦਆਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਸਾਨ ਯੂਨੀਅਨ ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਮੇਰੀ ਕਿਸਾਨ ਯੂਨੀਅਨਾਂ ਨੂੰ ਬੇਨਤੀ ਹੈ ਕਿ ਹਰ ਗੱਲ ’ਤੇ ਸੜਕਾਂ ਰੋਕ ਕੇ ਆਮ ਲੋਕਾਂ ਨੂੰ ਆਪਣੇ ਵਿਰੁੱਧ ਨਾ ਕਰੋ।
ਕਿਸਾਨ ਯੂਨੀਅਨ ਤੇ ਵੱਡਾ ਹਮਲਾ ਕਰਦਿਆਂ ਕਿਹਾ ਕਿ, ਜੇ ਕਿਸਾਨਾਂ ਦਾ ਇਹੀ ਰਵੱਈਆ ਰਿਹਾ ਤਾਂ, ਯੂਨੀਅਨ ਵਾਲਿਆਂ ਨੂੰ ਧਰਨੇ ਲਾਉਣ ਲਈ ਬੰਦੇ ਨਹੀਂ ਲੱਭਣੇ। CM ਮਾਨ ਨੇ ਟਵੀਟ ਕਰਕੇ ਲਿਖਿਆ ਕਿ, ਮੇਰੀ ਕਿਸਾਨ ਯੂਨੀਅਨਾਂ ਨੂੰ ਬੇਨਤੀ ਹੈ ਕਿ ਹਰ ਗੱਲ ਤੇ ਸੜਕਾਂ ਰੋਕ ਕੇ ਆਮ ਲੋਕਾਂ ਨੂੰ ਆਪਣੇ ਵਿਰੁੱਧ ਨਾ ਕਰੋ।