Jalandhar

ਕਿਸਾਨਾਂ ਵਲੋਂ ਸੜਕਾਂ ਜਾਮ: ਲੋਕ-ਬੇਹੱਦ ਪਰੇਸ਼ਾਨ, ਕਿਸ਼ਨਗੜ੍ਹ ਅੱਡੇ ਤੇ ਪੁਲਿਸੀਆ ਟੱਲੀ ਹੋ ਕੇ ਮਾਰ ਰਿਹਾ ਘਰਾੜੇ

Roads jammed by farmers: Police are resting in Adda Kishangarh, people are very upset

ਪੰਜਾਬ ਵਿੱਚੋਂ ਆਉਣ ਜਾਂਣ ਵਾਲੇ ਅਤੇ ਹਸਪਤਾਲਾਂ ਜਾਂ ਕੰਮ-ਕਾਰ ਵਾਲੇ ਆਮ ਲੋਕ ਬੇਹੱਦ ਪਰੇਸ਼ਾਨ ਅਤੇ ਹੋਏ ਖੱਜਲ ਖੁਆਰ

MP ਚੰਨੀ ਸਾਬ ਨੇ ਕਿਹਾ ਸੀ ਇਥੇ ਪੁਲ ਬਣਾਉਗਾ ਪਰ ਉਹ ਤਾਂ ਹੁਣ ਫੂਨ ਵੀ ਨਹੀਂ ਚੱਕਦੇ- ਪਿੰਡ ਵਾਸੀ

ਜਲੰਧਰ /ਕਿਸ਼ਨਗੜ੍ਹ / ਬਿਓਰੋ

ਸੰਯੁਕਤ ਕਿਸਾਨ ਮੋਰਚਾ ਪੰਜਾਬ, ਆੜਤੀ ਐਸੋਸੀਏਸ਼ਨਾਂ ਅਤੇ ਸ਼ੈਲਰ ਮਾਲਕ ਐਸੋਸੀਏਸ਼ਨ ਦੇ ਸਾਂਝੇ ਸੱਦੇ ਤੇ ਝੋਨੇ ਦੀ ਸੁਚਾਰੂ ਖਰੀਦ ਕਰਵਾਉਣ, ਸ਼ੈਲਰਾਂ ਅਤੇ ਗੋਦਾਮਾਂ ਵਿਚੋਂ ਪੁਰਾਣੇ ਮਾਲ ਦੀ ਲਿਫਟਿੰਗ ਕਰਵਾਉਣ ਆੜਤੀਆਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈਕੇ ਅੱਜ ਪੰਜਾਬ ਭਰ ਵਿੱਚ ਤਿੰਨ ਘੰਟਿਆਂ ਲਈ ਸੜਕਾਂ ਜਾਮ ਰਹੀਆਂ। ਇਸ ਨਾਲ ਪੰਜਾਬ ਅਤੇ ਹੋਰਨਾਂ ਸੂਬਿਆਂ ਤੋਂ ਪੰਜਾਬ ਵਿੱਚੋਂ ਆਉਣ ਜਾਂ ਵਾਲੇ ਅਤੇ ਹਸਪਤਾਲਾਂ ਜਾਂ ਕੰਮ-ਕਾਰ ਵਾਲੇ ਆਮ ਲੋਕ ਬੇਹੱਦ ਪਰੇਸ਼ਾਨ ਅਤੇ ਖੱਜਲ ਖੁਆਰ ਹੋਏ । ਕੁਝ ਇੱਕ ਥਾਵਾਂ ਤੇ ਅਜਿਹੇ ਲੋਕਾਂ ਦਾ ਕਿਸਾਨ ਆਗੂਆਂ ਨਾਲ ਤਕਰਾਰ ਵੀ ਹੋਇਆ 

ਜਲੰਧਰ ਦਾ ਰਹਿਣ ਵਾਲਾ ਬਾਬਾ ਸਿੱਦੀਕੀ ਦਾ ਚੌਥਾ ਕਾਤਲ ਨਕੋਦਰ ਤੋਂ ਕਾਬੂ! ਜਾਣੋ ਕਿਵੇਂ ਬਣਾਇਆ ‘ਮਾਸਟਰ ਪਲਾਨ’

ਸੜਕਾਂ ਜਾਮ ਕਰਨ ਦਾ ਇਹ ਸਿਲਸਿਲਾ 12 ਵਜੇ ਸ਼ੁਰੂ ਹੋਇਆ ਅਤੇ ਸ਼ਾਮ ਤਿੰਨ ਵਜੇ ਤੱਕ ਜਾਰੀ ਰਿਹਾ। ਇਸ ਦੌਰਾਨ ਬੱਸਾਂ, ਟਰੱਕਾਂ ਅਤੇ ਕਾਰਾਂ ਦੀਆਂ ਸੜਕਾਂ ਤੇ ਲਾਈਨਾਂ ਲੱਗ ਗਈਆਂ। ਸਾਂਝੇ ਸੰਘਰਸ਼ ਦੇ ਹੈਡਕੁਆਰਟਰ ਤੇ ਪੁੱਜੀਆਂ ਰਿਪੋਰਟਾਂ ਅਨੁਸਾਰ ਸੂਬੇ ਭਰ ਵਿੱਚ 125 ਤੋਂ ਵੱਧ ਥਾਵਾਂ ਤੇ ਕੌਮੀ ਅਤੇ ਰਾਜ ਮਾਰਗਾਂ ਤੇ ਚੱਕਾ ਜਾਮ ਕੀਤਾ ਗਿਆ।

ਕਿਸਾਨਾਂ ਵਲੋਂ ਸੜਕਾਂ ਜਾਮ: ਅੱਡਾ ਕਿਸ਼ਨਗੜ੍ਹ ‘ਚ ਪੁਲਿਸੀਆ ਟੱਲੀ ਹੋ ਕੇ ਕਰ ਰਿਹਾ ਆਰਾਮ, ਲੋਕ-ਬੇਹੱਦ ਪਰੇਸ਼ਾਨ
ਜਿਸ ਦੇ ਚਲਦਿਆਂ ਜਲੰਧਰ -ਪਠਾਨਕੋਟ ਹਾਈਵੇਅ ਤੇ ਪੈਂਦੇ ਪਿੰਡ ਕਿਸ਼ਨਗੜ੍ਹ ਅੱਡੇ ਤੇ ਕਈ ਘੰਟਿਆਂ ਬੱਧੀ ਟਰੈਫਿਕ ਜਾਮ ਲਗਾ ਰਿਹਾ , ਐਂਬੂਲੈਂਸ ਗੱਡੀਆਂ ਵੀ ਹੂਟਰ ਮਾਰ ਮਾਰ ਥੱਕ ਗਈਆਂ ਪਰ ਟਰੈਫਿਕ ਖੁਲਣ ਦਾ ਨਾਮ ਨਹੀਂ ਲੈ ਰਿਹਾ ਸੀ ਪਰ ਟਰੈਫਿਕ ਖੁਲੇ ਵੀ ਕਿਸ ਤਰਾਂ ਕਿਉਂ ਕਿ ਇਹ ਇਕ ਪੁਲਸ ਮੁਲਾਜਮ ਤਾਂ ਕੁਰਸੀ ਤੇ ਬੈਤ ਕੇ ਨਸ਼ੇ ਚ ਟੱਲੀ ਹੋਇਆ ਘਰਾੜੇ ਮਾਰ ਰਿਹਾ ਸੀ ਹੁਣ ਇਹ ਨਹੀਂ ਪਤਾ ਇਸ ਦੀ ਡਿਉਟੀ ਇਥੇ ਹੀ ਸੀ ਜਾਂ ਕਿੱਤੇ ਹੋਰ ?

ਦੂਜੇ ਪਾਸੇ ਇਕ ਪੁਲਿਸ ਅਧਿਕਾਰੀ ਤਾ ਮੋਟਰਸਾਇਕਲ ਸਵਾਰਾਂ ਦੇ ਚਲਾਨ ਕੱਟਣ ਚ ਹੀ ਖੁਭਾ ਹੋਇਆ ਸੀ ਪਰ ਚਾਹੀਦਾ ਤਾ ਇਹ ਸੀ ਕਿ ਪਹਿਲਾ ਸਚਾਰੂ ਢੰਗ ਨਾਲ ਟਰੈਫਿਕ ਬਹਾਲ ਕਰਵਾਈ ਜਾਵੇ ਫਿਰ ਦੂਜੇ ਪਾਸੇ ਦੇਖਿਆ ਜਾਵੇ ਪਰ ਪਤਾ ਨਹੀਂ ਇਹ ਜਨਾਬ ਨੂੰ ਟਰੈਫਿਕ ਜਾਮ ਚ ਫਸੇ ਆਮ ਲੋਕਾਂ ਤੇ ਤਰਸ ਕਿਉਂ ਨਹੀਂ ਆ ਰਿਹਾ। ਇਹ ਜਿਕਰਯੋਗ ਹੈ ਕਿ ਕਿਸ਼ਨਗੜ੍ਹ ਅੱਡੇ ਤੇ ਰੋਜਾਨਾ ਹੀ ਲਗਭਗ ਟਰੈਫਿਕ ਜਾਮ ਲਗਾ ਰਹਿੰਦਾ ਹੈ ਜਿਸ ਕਾਰਨ ਹਾਈਵੇਅ ਤੇ ਆਣ -ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਦੇ ਉੱਚ ਅਧਿਕਰੀ ਲੋਕਾਂ ਦੀਆ ਸਹੂਲਤਾਂ ਨੂੰ ਮੁਖ ਰੱਖਦਿਆਂ ਇਸ ਦਾ ਕੋਈ ਹੱਲ ਕਰਦੇ ਹਨ ਜਾਂ ਫਿਰ ਇਸ ਤਰਾਂ ਹੀ ਚਲਦਾ ਰਹੇਗਾ।

ਅੱਡਾ ਕਿਸ਼ਨਗੜ੍ਹ ਦੇ ਅਨੇਕਾਂ ਦੁਕਾਨਦਾਰਾਂ ਤੇ ਨੇੜਲੇ ਪਿੰਡ ਵਾਸੀਆਂ ਦੀ ਡਿਪਟੀ ਕਮਿਸ਼ਨਰ ਜਲੰਧਰ ਵਲੋਂ ਚੁਣੇ ਗਏ ਅਪੀਲ ਹੈ ਕਿ ਇਸ ਜਗਾ ਤੇ ਟਰੈਫਿਕ ਲਾਈਟਾਂ ਲਗਾਇਆ ਜਾਨ ਨਹੀਂ ਤਾ ਪੁਲ ਬਣਾਇਆ ਜਾਵੇ , ਲੋਕਾਂ ਦਾ ਕਹਿਣਾ ਹੈ ਕਿ ਵੋਟਾਂ ਮੌਕੇ ਤਾ ਸਾਬਕਾ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਲਾਨ ਕੀਤਾ ਸੀ ਕਿ ਮੇਨੂ ਇਕ ਵਾਰ ਮੈਂਬਰ ਪਾਰਲੀਮੈਂਟ ਬਣਾ ਦਿਓ ਮੈ ਪਹਿਲ ਦੇ ਅਧਾਰ ਤੇ ਅੱਡਾ ਕਿਸ਼ਨਗੜ੍ਹ ਚ ਭਾਰੀ ਟਰੈਫਿਕ ਦੇ ਜੈਮ ਨੂੰ ਹਲ ਕਰਵਾਉਣ ਲਈ ਇਥੇ ਹਾਈਵੇਅ ਤੇ ਪੁੱਲ ਬਣਾਵਾਂਗਾ ਪਰ ਲੋਕਾਂ ਦਾ ਕਹਿਣਾ ਹੈ ਕਿ ਚੰਨੀ ਸਾਬ ਨੇ ਪੁਲ ਤਾ ਕੀ ਬਣਾਉਣਾ ਸੀ ਉਹ ਤਾ ਜਨਾਬ ਐਮ ਪੀ ਜਿੱਤਣ ਤੋਂ ਬਾਅਦ ਕਿਸੇ ਦਾ ਫੂਨ ਤੱਕ ਨਹੀਂ ਚੱਕ ਰਹੇ ਦੇਖੋ ਇਹ ਹਾਲ ਹੈ ਸਾਡੇ ਲੋਕਾਂ ਵਲੋਂ ਚੁਣੇ ਗਏ ਮੈਂਬਰ ਪਾਰਲੀਮੈਂਟ ਸਾਬ ਦਾ ?

Back to top button