Jalandhar

ਕਿ ਹੁਣ ਮੌਜੂਦਾ MP ਚੰਨੀ ਜਲੰਧਰ ਪੱਛਮੀ ਲਈ ਇਮਾਨਦਾਰ ਅਕਸ ਵਾਲਾ ਚਿਹਰਾ ਪੇਸ਼ ਕਰ ਸਕਣਗੇ ਜਾਂ ਫਿਰ…?

That the current Channi will be able to present an honest face for Jalandhar West or else...?

ਕਿ ਮੌਜੂਦਾ MP ਚੰਨੀ ਜਲੰਧਰ ਪੱਛਮੀ ਲਈ ਇਮਾਨਦਾਰ ਅਕਸ ਵਾਲਾ ਹੀ ਚਿਹਰਾ ਪੇਸ਼ ਕਰ ਸਕਣਗੇ ਜਾਂ ਨਹੀਂ ?
ਜਲੰਧਰ/ ਚਾਹਲ

ਜਲੰਧਰ ਪੱਛਮੀ ਹਲਕੇ ‘ਚ ਜ਼ਿਮਨੀ ਚੋਣ ਲੜਨ ਲਈ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਆਪਣੇ ਸੀਨੀਅਰ ਆਗੂਆਂ ਸਾਹਮਣੇ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹਨ।

ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਜਲੰਧਰ ਦੀ ਇਸ ਸੀਟ ਨੂੰ ਲੈ ਕੇ ਕਾਂਗਰਸ ਪਾਰਟੀ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਜਲੰਧਰ ਤੋਂ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਸੰਸਦ ਮੈਂਬਰ ਚੋਣ ਜਿੱਤ ਕੇ ਲੋਕ ਸਭਾ ਪੁੱਜੇ ਹਨ।

ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਲੱਗਦਾ ਹੈ ਕਿ ਪੰਜਾਬ ਵਿੱਚ ਕਾਂਗਰਸ ਦੀ ਲਹਿਰ ਸ਼ੁਰੂ ਹੋ ਗਈ ਹੈ ਅਤੇ ਜ਼ਿਮਨੀ ਚੋਣ ਵਿੱਚ ਵੀ ਜਲੰਧਰ ਸੀਟ ਕਾਂਗਰਸ ਹੀ ਜਿੱਤੇਗੀ। ਇਸ ਸਬੰਧੀ ਕਈ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਨਾਲ ਦੋਸਤੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਇਸ ਟਿਕਟ ਦੇ ਦਾਅਵੇਦਾਰਾਂ ਵਿੱਚ ਇੱਕ ਮਹਿਲਾ ਆਗੂ ਦਾ ਨਾਂ ਵੀ ਸਾਹਮਣੇ ਆ ਰਿਹਾ ਹੈ। ਜੋ ਹਲਕਾ ਜਲੰਧਰ ਪੱਛਮੀ ਤੋਂ ਚੋਣ ਲੜਨ ਦੇ ਇੱਛੁਕ ਹਨ। ਪਰ ਉਕਤ ਔਰਤ ਤੇ ਇਲਜ਼ਾਮ ਲਗਦਾ ਆ ਰਿਹਾ ਹੈ ਕਿ ਉਸਨੇ ਆਪਣੇ ਕਰੀਬੀ ਰਿਸ਼ਤੇਦਾਰਾਂ ਰਾਹੀਂ ਜਲੰਧਰ ਵਿੱਚ ਕਈ ਗੈਰ-ਕਾਨੂੰਨੀ ਕਾਲੋਨੀਆਂ ਸਥਾਪਿਤ ਕੀਤੀਆਂ ਹਨ।

ਨਗਰ ਨਿਗਮ ਵਿੱਚ ਚੰਗੀ ਪਕੜ ਰੱਖਣ ਵਾਲੀ ਉਕਤ ਮਹਿਲਾ ਆਗੂ ਦੇ ਕਰੀਬੀ ਰਿਸ਼ਤੇਦਾਰ ਨੇ ਜਲੰਧਰ ਵਿੱਚ ਕਈ ਨਾਜਾਇਜ਼ ਕਲੋਨੀਆਂ ਕੱਟ ਕੇ ਵੇਚ ਦਿੱਤੀਆਂ ਹਨ।

ਅਜਿਹੇ ‘ਚ ਜੇਕਰ ਗੈਰ-ਕਾਨੂੰਨੀ ਕਾਲੋਨੀਆਂ ਕੱਟਣ ਵਾਲੇ ਗਰੋਹ ਦੇ ਮੈਂਬਰ ਹੀ ਜ਼ਿਮਨੀ ਚੋਣ ਲੜਦੇ ਹਨ ਤਾਂ ਇਸ ਨਾਲ ਕਾਂਗਰਸ ਪਾਰਟੀ ਦਾ ਹੁਣ ਤਾਜਾ ਬਣਿਆ ਅਕਸ ਪ੍ਰਭਾਵਿਤ ਹੋ ਸਕਦਾ ਹੈ।

ਹੁਣ ਦੇਖਣਾ ਇਹ ਹੋਵੇਗਾ ਕਿ ਇਮਾਨਦਾਰੀ ਨਾਲ ਭਰਪੂਰ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਗੈਰ-ਕਾਨੂੰਨੀ ਕਲੋਨੀਆਂ ਕੱਟਣ ਵਾਲਿਆਂ ਨੂੰ ਟਿਕਟ ਦੇਣਗੇ ਜਾਂ ਜਲੰਧਰ ਪੱਛਮੀ ਲਈ ਇਮਾਨਦਾਰ ਅਕਸ ਵਾਲਾ ਹੀ ਚਿਹਰਾ ਅੱਗੇ ਲਿਆਉਣਗੇ।

ਦੂਜੇ ਪਾਸੇ ਹੁਣ ਜਲੰਧਰ ਦੇ ਕੁਝ ਕਾਂਗਰਸੀਆਂ ਨੇ ਇਹ ਵੀ ਕਹਿਣਾ ਸ਼ੁਰੂ ਕਰ ਤਾ ਹੈ ਕਿ MP ਚਰਨਜੀਤ ਸਿੰਘ ਚੰਨੀ ਨੇ ਚੋਣ ਜਿੱਤਣ ਤੋਂ ਬਾਅਦ ਆਪਣਾ ਫੂਨ ਚੱਕਣਾ ਹੀ ਬੰਦ ਕਰ ਦਿੱਤਾ ਹੈ ਬਾਕੀ ਤੁਸੀਂ ਖੁਦ ਦੇਖ ਲੋ ਜੇਕਰ ਕਾਂਗਰਸ ਪਾਰਟੀ ਦਾ ਚੁਣਿਆ ਮੈਂਬਰ ਪਾਰਲੀਮੈਂਟ ਕਾਂਗਰਸੀਆਂ ਦੇ ਹੀ ਫੂਨ ਨਹੀ ਚੱਕ ਰਹੇ ਤਾ ਬਾਕੀ ਜਲੰਧਰ ਵਾਸੀਆਂ ਦਾ ਕੀ ਬਣੇਗਾ , ਸ਼ਇਦ ਇਸ ਦਾ ਖਮਿਆਜਾ ਲਗਦੈ ਜ਼ਿਮਨੀ ਚੋਣ ਚ ਹੀ ਕਾਂਗਰਸ ਪਾਰਟੀ ਨੂੰ ਭੁਗਤਣਾ ਪੈ ਸਕਦਾ ਹੈ

Back to top button