India

ਕੁਵੈਤ ‘ਚ ਇਮਾਰਤ ਨੂੰ ਲੱਗੀ ਅੱਗ, 40 ਭਾਰਤੀਆਂ ਦੀ ਮੌਤ, ਕਈ ਜ਼ਖਮੀ

A fire broke out in a building in Kuwait, 40 Indians died, many were injured

ਕੁਵੈਤ ਦੇ ਦੱਖਣੀ ਮੰਗਫ ‘ਚ ਇਕ ਇਮਾਰਤ ‘ਚ ਅੱਗ ਲੱਗ ਗਈ। ਇਸ ਘਟਨਾ ‘ਚ 43 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਅੱਗ ਵਿੱਚ ਮਰਨ ਵਾਲਿਆਂ ਵਿੱਚ 40 ਭਾਰਤੀ ਸ਼ਾਮਲ ਹਨ। ਕੁਵੈਤੀ ਮੀਡੀਆ ਮੁਤਾਬਕ ਅੱਗ ਬੁੱਧਵਾਰ ਸਵੇਰੇ ਲੱਗੀ। ਕੁਵੈਤ ਦੇ ਸਿਹਤ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਨੇੜਲੇ ਕਈ ਹਸਪਤਾਲਾਂ ਵਿੱਚ ਲਿਜਾਇਆ ਗਿਆ ਹੈ।

ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਐਕਸ ‘ਤੇ ਪੋਸਟ ਕੀਤਾ ਹੈ। ਉਨ੍ਹਾਂ ਲਿਖਿਆ ਕਿ ਅੱਗ ਲੱਗਣ ਦੀ ਖ਼ਬਰ ਸੁਣ ਕੇ ਉਨ੍ਹਾਂ ਨੂੰ ਗਹਿਰਾ ਸਦਮਾ ਲੱਗਾ ਹੈ। ਇੱਥੇ 40 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਅਤੇ 50 ਤੋਂ ਵੱਧ ਹਸਪਤਾਲ ਵਿੱਚ ਭਰਤੀ ਹਨ।

Related Articles

Back to top button