ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਨੇੜੇ ਇਕ ਕੁੜੀ ਨੇ ਖੁਦਕੁਸ਼ੀ ਕਰ ਲਈ ਹੈ। ਇਥੇ ਇਤਿਹਾਸਕ ਗੁਰੂ ਘਰ ‘ਚ ਕੁੜੀ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ। ਕੁੜੀ ਨੇ ਗੁਰੂ ਘਰ ਦੀ ਉੱਚੀ ਇਮਾਰਤ ਤੋਂ ਛਾਲ ਮਾਰ ਦਿੱਤੀ, ਜਿਸ ਦੀ ਮੌਕੇ ਉਤੇ ਹੀ ਮੌਤ ਹੋ ਗਈ।
ਗੁਰਦੁਆਰਾ ਬਾਬਾ ਅਟੱਲ ਰਾਏ ਜੀ ਦੀ ਉਚੀ ਇਮਾਰਤ ਤੋਂ ਛਾਰ ਮਾਰ ਦਿੱਤੀ। ਹਾਲੇ ਤੱਕ ਕੁੜੀ ਦੀ ਪਛਾਣ ਨਹੀਂ ਹੋ ਸਕੀ ਹੈ। ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ ਹੈ।
ਇਸ ਮਾਮਲੇ ਵਿੱਚ ਲੜਕੀ ਦੀ ਪਛਾਣ ਹੋ ਚੁੱਕੀ ਹੈ ਤੇ ਲੜਕੀ ਦੇ ਪਰਿਵਾਰਕ ਮੈਂਬਰ ਅੰਮ੍ਰਿਤਸਰ ਸਿਵਲ ਹਸਪਤਾਲ ਪੋਸਟਮਾਰਟਮ ਹਾਊਸ ਵਿੱਚ ਪਹੁੰਚੇ ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲੜਕੀ ਦਾ ਨਾਮ ਸੰਜੋਗੀਤਾ ਦੱਸਿਆ ਅਤੇ ਉਸਦੀ ਉਮਰ ਮਹਿਜ 30 ਸਾਲ ਹੈ। ਛੇ ਸਾਲ ਪਹਿਲਾਂ ਉਸਦਾ ਵਿਆਹ ਹੋਇਆ ਸੀ ਅਤੇ ਮ੍ਰਿਤਕ ਲੜਕੀ ਦਾ ਇੱਕ ਪੰਜ ਸਾਲ ਦਾ ਬੱਚਾ ਵੀ ਹੈ।
ਪਰਿਵਾਰ ਮੈਂਬਰਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਲੜਕੀ ਸਹੁਰਾ ਪਰਿਵਾਰ ਤੋਂ ਪਰੇਸ਼ਾਨ ਸੀ ਤੇ ਘਰੇਲੂ ਕਲੇਸ਼ ਕਰਕੇ ਉਨ੍ਹਾਂ ਦਾ ਕਈ ਵਾਰ ਘਰ ਦੇ ਵਿੱਚ ਝਗੜਾ ਵੀ ਹੁੰਦਾ ਸੀ ਅਤੇ ਉਸਦੇ ਸਹੁਰਾ ਪਰਿਵਾਰ ਵੱਲੋਂ ਹਮੇਸ਼ਾ ਹੀ ਉਸ ਨੂੰ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਸਨ।
ਪਹਿਲਾਂ ਵੀ ਕਈ ਵਾਰ ਘਰੇਲੂ ਪਰੇਸ਼ਾਨੀ ਤੋਂ ਦੁਖੀ ਹੋ ਕੇ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਆ ਕੇ ਰੁਕੀ ਹੈ ਅਤੇ ਅੱਜ ਤੋਂ ਛੇ ਮਹੀਨੇ ਪਹਿਲਾਂ ਵੀ ਲੜਕੀ ਦਾ ਸਹੁਰੇ ਪਰਿਵਾਰ ਨਾਲ ਕਲੇਸ਼ ਹੋਇਆ ਸੀ ਤਾਂ ਉਸ ਸਮੇਂ ਵੀ ਮੋਹਤਬਾਰ ਬੰਦਿਆਂ ਵੱਲੋਂ ਬੈਠ ਕੇ ਰਾਜ਼ੀਨਾਮਾ ਕਰਵਾਇਆ ਗਿਆ ਸੀ।