India

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਲਫਨਾਮੇ ‘ਚ ਦਿੱਤੇ ਆਪਣੀ ਜਾਇਦਾਦ ਦੇ ਵੇਰਵੇ

Union Home Minister Amit Shah gave the details of his property in the affidavit

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ (Union Home and Cooperation Minister Amit Shah) ਨੇ 19 ਅਪ੍ਰੈਲ ਨੂੰ ਗੁਜਰਾਤ ਦੇ ਗਾਂਧੀਨਗਰ ਲੋਕ ਸਭਾ ਸੀਟ ਲਈ ਉਮੀਦਵਾਰ ਵਜੋਂ ਨਾਮਜ਼ਦਗੀ ਦਾਖ਼ਲ ਕੀਤੀ ਹੈ। ਨਾਮਜ਼ਦਗੀ ਭਰਨ ਤੋਂ ਬਾਅਦ ਅਮਿਤ ਸ਼ਾਹ ਨੇ ਕਿਹਾ ਕਿ ਜਿਸ ਲੋਕ ਸਭਾ ਸੀਟ ਦੀ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਲਾਲ ਕ੍ਰਿਸ਼ਨ ਅਡਵਾਨੀ ਨੇ ਨੁਮਾਇੰਦਗੀ ਕੀਤੀ ਸੀ, ਇਸ ਦੀ ਪ੍ਰਤੀਨਿਧਤਾ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਹੈ।

ਹਲਫ਼ਨਾਮੇ ਵਿੱਚ ਦਿੱਤੇ ਗਏ ਜਾਇਦਾਦ ਦੇ ਵੇਰਵੇ
ਅਮਿਤ ਸ਼ਾਹ ਮੰਤਰੀ ਮੰਡਲ ਦੀ ਸੂਚੀ ‘ਚ ਦੂਜੇ ਨੰਬਰ ‘ਤੇ ਹਨ। ਨਾਮਜ਼ਦਗੀ ਪੱਤਰ ਭਰਦੇ ਸਮੇਂ ਸਾਰਿਆਂ ਦੀਆਂ ਨਜ਼ਰਾਂ ਉਨ੍ਹਾਂ ਦੇ ਹਲਫਨਾਮੇ ‘ਤੇ ਟਿਕੀਆਂ ਹੋਈਆਂ ਸਨ, ਕਿਉਂਕਿ ਇਸ ‘ਚ ਉਨ੍ਹਾਂ ਦੀ ਜਾਇਦਾਦ ਦਾ ਵੇਰਵਾ ਦਿੱਤਾ ਗਿਆ ਸੀ।
ਨਾਮਜ਼ਦਗੀ ਪੱਤਰ ਦੇ ਨਾਲ ਦਾਇਰ ਹਲਫਨਾਮੇ ‘ਚ ਅਮਿਤ ਸ਼ਾਹ ਨੇ ਕਿਹਾ ਕਿ ਉਨ੍ਹਾਂ ਕੋਲ 20 ਕਰੋੜ ਰੁਪਏ ਦੀ ਚੱਲ ਅਤੇ 16 ਕਰੋੜ ਰੁਪਏ ਦੀ ਅਚੱਲ ਜਾਇਦਾਦ ਹੈ। ਉਨ੍ਹਾਂ ਦੀ ਆਮਦਨੀ ਦੇ ਸਰੋਤ ਸੰਸਦ ਮੈਂਬਰ ਵਜੋਂ ਪ੍ਰਾਪਤ ਹੋਈ ਤਨਖਾਹ, ਮਕਾਨ ਅਤੇ ਜ਼ਮੀਨ ਦਾ ਕਿਰਾਇਆ ਅਤੇ ਸ਼ੇਅਰ ਲਾਭਅੰਸ਼ ਹਨ। ਇਸ ਤੋਂ ਇਲਾਵਾ ਉਨ੍ਹਾਂ ਕੋਲ ਆਪਣੀ ਕਾਰ ਵੀ ਨਹੀਂ ਹੈ। ਉਨ੍ਹਾਂ ਕੋਲ ਸਿਰਫ਼ 24,164 ਰੁਪਏ ਨਕਦ ਹਨ।

ਇੰਨੀ ਹੈ ਸਾਲਾਨਾ ਆਮਦਨ 
ਸ਼ਾਹ ਦੀ ਜਾਇਦਾਦ ਸਬੰਧੀ ਰਿਪੋਰਟ ਮੁਤਾਬਕ ਉਨ੍ਹਾਂ ਦੀ ਸਾਲਾਨਾ ਆਮਦਨ 2022-23 ਵਿੱਚ 75.09 ਲੱਖ ਰੁਪਏ ਹੈ। ਉਨ੍ਹਾਂ ਦੀ ਪਤਨੀ ਦੀ ਜਾਇਦਾਦ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਸਾਲਾਨਾ ਆਮਦਨ 39.54 ਲੱਖ ਰੁਪਏ, ਚੱਲ ਜਾਇਦਾਦ 22.46 ਕਰੋੜ ਰੁਪਏ ਅਤੇ ਅਚੱਲ ਜਾਇਦਾਦ 9 ਕਰੋੜ ਰੁਪਏ ਹੈ। ਸ਼ਾਹ ਕੋਲ 72 ਲੱਖ ਰੁਪਏ ਦੇ ਗਹਿਣੇ ਵੀ ਹਨ, ਜਿਨ੍ਹਾਂ ‘ਚੋਂ 8.76 ਲੱਖ ਰੁਪਏ ਉਨ੍ਹਾਂ ਨੇ ਖੁਦ ਖਰੀਦੇ ਹਨ। ਉਸ ਦੀ ਪਤਨੀ ਕੋਲ 1.10 ਕਰੋੜ ਰੁਪਏ ਦੇ ਗਹਿਣੇ ਹਨ। ਇਸ ਵਿੱਚ ਸੋਨਾ 1620 ਗ੍ਰਾਮ ਅਤੇ ਹੀਰੇ ਦੇ 63 ਕੈਰੇਟ ਗਹਿਣੇ ਹਨ।

Back to top button