IndiaPunjab

ਕੇਂਦਰ ਸਰਕਾਰ ਨੇ ਆਯੁਸ਼ਮਾਨ ਯੋਜਨਾ ਦੀ ਵਧਾਈ ਉਮਰ ਹੱਦ,ਪੰਜਾਬ ‘ਚ 15 ਲੱਖ ਹੋਰ ਬਜ਼ੁਰਗਾਂ ਨੂੰ ਮਿਲੇਗਾ ਫਾਇਦਾ

In Punjab, 15 lakh more senior citizens will get the benefits of Ayushman Yojana, Central Government has increased the age limit

ਕੇਂਦਰ ਸਰਕਾਰ (Central Govt) ਨੇ 70 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਆਯੁਸ਼ਮਾਨ ਭਾਰਤ ਯੋਜਨਾ (Ayushman Bharat Yojana) ‘ਚ ਸ਼ਾਮਲ ਕਰਨ ਦਾ ਫੈਸਲਾ ਲਿਆ ਹੈ। ਇਸ ਨੂੰ ਕੈਬਨਿਟ ‘ਚ ਮਨਜ਼ੂਰੀ ਦੇ ਦਿੱਤੀ ਗਈ ਹੈ। ਪੰਜਾਬ ‘ਚ 15 ਲੱਖ ਤੋਂ ਵੱਧ ਲੋਕ 70 ਸਾਲ ਤੋਂ ਵੱਧ ਉਮਰ ਦੇ ਹਨ। ਜੇਕਰ ਚੋਣ ਕਮਿਸ਼ਨ ਕੋਲ 70 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਦੀ ਗਿਣਤੀ ‘ਤੇ ਨਜ਼ਰ ਮਾਰੀਏ ਤਾਂ ਇਹ ਗਿਣਤੀ 15,09,266 ਬਣਦੀ ਹੈ। ਇਸ ਯੋਜਨਾ ਤਹਿਤ ਹੁਣ 70 ਸਾਲ ਤੋਂ ਵੱਧ ਉਮਰ ਦੇ ਸਾਰੇ ਬਜ਼ੁਰਗਾਂ ਨੂੰ ਸਾਲਾਨਾ 5 ਲੱਖ ਰੁਪਏ ਦੇ ਮੁਫਤ ਅਤੇ ਨਕਦ ਰਹਿਤ ਇਲਾਜ ਦੀ ਸਹੂਲਤ ਮਿਲੇਗੀ। ਇਸ ਯੋਜਨਾ ਦਾ ਲਾਭ 6 ਕਰੋੜ ਬਜ਼ੁਰਗਾਂ ਨੂੰ ਹੋਵੇਗਾ।

Back to top button