canada, usa ukWorld

ਕੈਨੇਡਾ ’ਚ 16 ਖਿਡਾਰੀਆਂ ਨੂੰ ਦਰੜਨ ਵਾਲੇ ਪੰਜਾਬੀ ਟਰੱਕ ਡਰਾਈਵਰ ਨੂੰ ਦੇਸ਼ ਨਿਕਾਲੇ ਦੇ ਹੁਕਮ ਜਾਰੀ

Deportation order issued to the Punjabi truck driver who crushed 16 sportsmen in Canada

ਹਾਕੀ ਟੀਮ ਦੀ ਬੱਸ ਨੂੰ ਘਾਤਕ ਟੱਕਰ ਮਾਰਨ ਵਾਲੇ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਨੂੰ ਦੇਸ਼ ਨਿਕਾਲਾ ਦੇਣ ਦਾ ਹੁਕਮ ਦਿੱਤਾ ਗਿਆ ਹੈ। ਇਹ ਫ਼ੈਸਲਾ ਅੱਜ ਸਵੇਰੇ ਕੈਲਗਰੀ ’ਚ ਇਮੀਗ੍ਰੇਸ਼ਨ ਤੇ ਰਫਿਊਜੀ ਬੋਰਡ ਦੀ ਸੁਣਵਾਈ ਦੌਰਾਨ ਜਸਕੀਰਤ ਸਿੰਘ ਸਿੱਧੂ ਦੇ ਹੱਕ ’ਚ ਆਇਆ।

ਸਿੱਧੂ ਦੇ ਵਕੀਲ ਮਾਈਕਲ ਗ੍ਰੀਨ ਨੇ ਕਿਹਾ ਹੈ ਕਿ ਇਹ ਫ਼ੈਸਲਾ ਪਹਿਲਾਂ ਤੋਂ ਲਿਆ ਗਿਆ ਸਿੱਟਾ ਸੀ ਕਿਉਂਕਿ ਸਿੱਧੂ ਨੂੰ ਡਿਪੋਰਟ ਕਰਨ ਲਈ ਸਿਰਫ਼ ਸਬੂਤ ਦੀ ਲੋੜ ਹੈ ਕਿ ਉਹ ਕੈਨੇਡੀਅਨ ਨਾਗਰਿਕ ਨਹੀਂ ਹੈ ਤੇ ਉਸ ਨੇ ਗੰਭੀਰ ਅਪਰਾਧ ਕੀਤਾ ਹੈ। ਸਿੱਧੂ ਭਾਰਤ ਤੋਂ ਹੈ ਤੇ ਕੈਨੇਡਾ ’ਚ ਸਥਾਈ ਨਿਵਾਸੀ ਹੈ। ਸਸਕੈਚਵਨ ’ਚ 2018 ’ਚ ਇਕ ਬੱਸ ਹਾਦਸੇ ’ਚ 16 ਲੋਕਾਂ ਦੀ ਮੌਤ ਹੋ ਗਈ ਸੀ ਤੇ 13 ਹੋਰ ਜ਼ਖ਼ਮੀ ਹੋਏ ਸਨ। ਸਿੱਧੂ ਨੂੰ ਖ਼ਤਰਨਾਕ ਡਰਾਈਵਿੰਗ ਲਈ 8 ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਉਸ ਨੂੰ ਪੈਰੋਲ ਦਿੱਤੀ ਗਈ ਸੀ।

ਸਿੱਧੂ ਦੇ ਵਕੀਲ ਨੇ ਕਿਹਾ ਕਿ ਕਈ ਹੋਰ ਕਾਨੂੰਨੀ ਪ੍ਰਕਿਰਿਆਵਾਂ ਅਜੇ ਪੈਂਡਿੰਗ ਹਨ ਤੇ ਦੇਸ਼ ਨਿਕਾਲੇ ਦੀ ਪ੍ਰਕਿਰਿਆ ’ਚ ਕਈ ਮਹੀਨੇ ਜਾਂ ਸਾਲ ਲੱਗ ਸਕਦੇ ਹਨ। ਦਸੰਬਰ ’ਚ ਫੈਡਰਲ ਅਦਾਲਤ ਨੇ ਸਿੱਧੂ ਦੇ ਵਕੀਲਾਂ ਦੀ ਇਕ ਅਪੀਲ ਨੂੰ ਰੱਦ ਕਰ ਦਿੱਤਾ ਸੀ, ਜਿਸ ’ਚ ਦਲੀਲ ਦਿੱਤੀ ਗਈ ਸੀ ਕਿ ਸਰਹੱਦੀ ਅਧਿਕਾਰੀਆਂ ਨੇ ਸਿੱਧੂ ਦੇ ਪਿਛਲੇ ਸਾਫ਼ ਅਪਰਾਧਿਕ ਰਿਕਾਰਡ ਤੇ ਪਛਤਾਵੇ ਨੂੰ ਨਹੀਂ ਮੰਨਿਆ। ਉਹ ਚਾਹੁੰਦਾ ਸੀ ਕਿ ਅਦਾਲਤ ਬਾਰਡਰ ਏਜੰਸੀ ਨੂੰ ਦੂਜੀ ਸਮੀਖਿਆ ਕਰਨ ਦਾ ਹੁਕਮ ਦੇਵੇ।

ਵਕੀਲ ਨੇ ਸ਼ੁੱਕਰਵਾਰ ਦੀ ਸੁਣਵਾਈ ਤੋਂ ਪਹਿਲਾਂ ਕਿਹਾ, ‘‘ਇਸ ਸਾਰੀ ਪ੍ਰਕਿਰਿਆ ਬਾਰੇ ਇਹ ਦੁਖਦਾਈ ਗੱਲ ਹੈ। ਅਸੀਂ ਅਜਿਹੀ ਸਥਿਤੀ ’ਚ ਫਸ ਗਏ ਹਾਂ, ਜਿਥੇ ਸਥਾਈ ਨਿਵਾਸੀਆਂ ਨੂੰ ਉਨ੍ਹਾਂ ਦੇ ਵਿਅਕਤੀਗਤ ਹਾਲਾਤ ’ਤੇ ਵਿਚਾਰ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਸਾਡਾ ਇਕੋ ਇਕ ਰਸਤਾ ਇਹ ਹੈ ਕਿ ਉਸ ਨੂੰ ਦੇਸ਼ ਨਿਕਾਲਾ ਦਿੱਤੇ ਜਾਣ ਦੇ ਆਦੇਸ਼ ਦਿੱਤੇ ਜਾਣ ਤੋਂ ਬਾਅਦ ਅਸੀਂ ਉਨ੍ਹਾਂ ਨੂੰ ਮਨੁੱਖੀ ਆਧਾਰ ’ਤੇ ਉਸ ਦਾ ਸਥਾਈ ਨਿਵਾਸੀ ਦਰਜਾ ਵਾਪਸ ਦੇਣ ਲਈ ਕਹਾਂਗੇ ਪਰ ਇਸ ਦੌਰਾਨ ਉਸ ਦੀ ਕੋਈ ਸਥਿਤੀ ਨਹੀਂ ਹੈ।’’

 

ਗ੍ਰੀਨ ਨੇ ਕਿਹਾ ਕਿ ਸੁਣਵਾਈ ਖ਼ਤਮ ਹੋਣ ਤੋਂ ਬਾਅਦ ਸਿੱਧੂ ਨੂੰ ਤੁਰੰਤ ਹਿਰਾਸਤ ’ਚ ਨਹੀਂ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਨਿਕਾਲੇ ਤੋਂ ਪਹਿਲਾਂ ਜੋਖ਼ਮ ਦਾ ਮੁਲਾਂਕਣ ਕੀਤਾ ਜਾਣਾ ਚਾਹੀਦਾ ਹੈ ਤੇ ਸਿੱਧੂ ਉਦੋਂ ਤੱਕ ਮੁਲਤਵੀ ਕਰਨ ਦੀ ਮੰਗ ਵੀ ਕਰ ਸਕਦੇ ਹਨ, ਜਦੋਂ ਤੱਕ ਉਨ੍ਹਾਂ ਦੀ ਸਥਾਈ ਨਿਵਾਸੀ ਦਰਜੇ ਦੀ ਬੇਨਤੀ ’ਤੇ ਵਿਚਾਰ ਨਹੀਂ ਕੀਤਾ ਜਾਂਦਾ। ਗ੍ਰੀਨ ਨੇ ਕਿਹਾ ਕਿ ਪ੍ਰਕਿਰਿਆ ਨੂੰ ਮਹੀਨੇ ਜਾਂ ਸਾਲ ਲੱਗ ਸਕਦੇ ਹਨ। ਹਾਦਸੇ ’ਚ ਮਾਰੇ ਗਏ ਲੋਕਾਂ ਦੇ ਕਈ ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਕਿ ਉਹ ਸਿੱਧੂ ਨੂੰ ਡਿਪੋਰਟ ਕਰਨਾ ਚਾਹੁੰਦੇ ਹਨ।

Back to top button