Politicscanada, usa ukPunjabWorld
ਕੈਨੇਡਾ ‘ਚ 19 ਸਾਲਾ ਪੰਜਾਬਣ ਦੀ ਮੌਤ ਦੇ ਮਾਮਲੇ ‘ਚ 70 ਸਾਲ ਦਾ ਬਜ਼ੁਰਗ ਗ੍ਰਿਫ਼ਤਾਰ


ਮਿਸੀਸਾਗਾ ਵਿਖੇ ਸੜਕ ਹਾਦਸੇ ਹਾਦਸੇ ਦੌਰਾਨ 19 ਸਾਲਾ ਨਵਨੀਤ ਕੌਰ ਦੀ ਮੌਤ ਦੇ ਮਾਮਲੇ ਵਿਚ ਪੀਲ ਰੀਜਨਲ ਪੁਲਿਸ ਨੇ ਬਰੈਂਪਟਨ ਦੇ 70 ਸਾਲਾ ਕਲੌਡ ਮਾਰਟਿਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਈ ਹਫਤਿਆਂ ਦੀ ਪੜਤਾਲ ਤੋਂ ਬਾਅਦ ਪੁਲਿਸ ਸ਼ੱਕੀ ਤੱਕ ਪਹੁੰਚਣ ਵਿਚ ਸਫ਼ਲ ਹੋ ਸਕੀ।
ਇਥੇ ਦਸਣਾ ਬਣਦਾ ਹੈ ਕਿ 13 ਅਕਤੂਬਰ ਨੂੰ ਸ਼ਾਮ 5 ਵਜੇ ਮਿਸੀਸਾਗਾ ਦੇ ਟੌਮਕੈਨ ਰੋਡ ਅਤੇ ਬ੍ਰਿਟਾਨੀਆ ਰੋਡ ਇਲਾਕੇ ਵਿਚ ਵਾਪਰੇ ਹਾਦਸੇ ਦੌਰਾਨ ਨਵਨੀਤ ਕੌਰ ਗੰਭੀਰ ਜ਼ਖ਼ਮੀ ਹੋ ਗਈ ਸੀ।