ਸਰੀ,ਅਮਨ ਨਾਗਰਾ –
ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਦੀ ਵਾਸੀ ਨਵਦੀਪ ਕੌਰ ਲਾਪਤਾ ਹੋ ਗਈ ਐ।
22 ਅਗਸਤ ਤੋਂ ਬਾਅਦ ਉਸ ਬਾਰੇ ਕੋਈ ਥਹੁ-ਪਤਾ ਨਹੀਂ ਲੱਗਾ। ਸਰੀ ਆਰਸੀਐਮਪੀ ਨੇ ਨਵਦੀਪ ਦੀ ਭਾਲ ਲਈ ਹੁਣ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਐ।
ਸਰੀ ਦੀ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਨੇ ਦੱਸਿਆ ਕਿ 25 ਸਾਲ ਦੀ ਨਵਦੀਪ ਕੌਰ 22 ਅਗਸਤ ਤੋਂ ਲਾਪਤਾ ਐ।
ਸਰੀ ਆਰਸੀਐਮਪੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਸ ਕਿਸੇ ਨੂੰ ਵੀ ਨਵਦੀਪ ਬਾਰੇ ਕੋਈ ਵੀ ਜਾਣਕਾਰੀ ਮਿਲੇ ਤਾਂ ਉਹ ਪੁਲਿਸ ਨੂੰ ਫੋਨ ਨੰਬਰ 604-599-0502 ‘ਤੇ ਕਾਲ ਕਰ ਸਕਦਾ ਹੈ। ਇਸ ਤੋਂ ਇਲਾਵਾ ਗੁਪਤ ਢੰਗ ਨਾਲ ਜਾਣਕਾਰੀ ਦੇਣ ਲਈ ਕਰਾਈਮ ਸਟੌਪਰਸ ਨਾਲ 1-800-222-8477 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।