ਕੈਨੇਡਾ ਨੇ ਕੂਟਨੀਤਕ ਸੰਕਟ ਦਰਮਿਆਨ ਫਿਰ ਤੋਂ ਅਜਿਹੀ ਕਾਰਵਾਈ ਕੀਤੀ ਹੈ, ਜਿਸ ਨਾਲ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਹੋਰ ਖਟਾਸ ਆ ਸਕਦੀ ਹੈ। ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੇ ਇੱਕ ਅਧਿਕਾਰਤ ਦਸਤਾਵੇਜ਼ ਵਿੱਚ ਪਹਿਲੀ ਵਾਰ ਭਾਰਤ ਨੂੰ ‘ਦੁਸ਼ਮਣ ਦੇਸ਼’ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ।
ਦਰਅਸਲ, ਕੈਨੇਡੀਅਨ ਸਰਕਾਰ ਨੇ ਇੱਕ ਰਿਪੋਰਟ ਜਾਰੀ ਕੀਤੀ ਹੈ, ਜਿਸ ਵਿੱਚ ਭਾਰਤ ਨੂੰ ਚੀਨ, ਰੂਸ, ਈਰਾਨ ਅਤੇ ਉੱਤਰੀ ਕੋਰੀਆ ਦੇ ਨਾਲ ਇੱਕ “ਰਾਜ ਵਿਰੋਧੀ” ਵਜੋਂ ਸੂਚੀਬੱਧ ਕੀਤਾ ਗਿਆ ਹੈ।
ਰਿਪੋਰਟ ਮੁਤਾਬਕ ਕੂਟਨੀਤਕ ਤਣਾਅ ਤੋਂ ਬਾਅਦ ਭਾਰਤ ਪੱਖੀ ਹੈਕਟਿਵਿਸਟ ਗਰੁੱਪ ਉਤੇ ਕੈਨੇਡੀਅਨ ਵੈੱਬਸਾਈਟਾਂ ‘ਤੇ ਸਾਈਬਰ ਹਮਲਿਆਂ ਦਾ ਦੋਸ਼ ਲੱਗਾ ਹੈ। ਕੈਨੇਡਾ ਸਰਕਾਰ ਨੇ ਪਹਿਲੀ ਵਾਰ ਦੇਸ਼ ਦੇ ਸਾਈਬਰ ਸੁਰੱਖਿਆ ਕੇਂਦਰ ਦੁਆਰਾ ਪ੍ਰਕਾਸ਼ਿਤ ਆਪਣੇ ਰਾਸ਼ਟਰੀ ਸਾਈਬਰ ਖ਼ਤਰੇ ਦੇ ਮੁਲਾਂਕਣ 2025-2026 ਵਿੱਚ ਭਾਰਤ ਨੂੰ “ਪ੍ਰਤੀਕੂਲ” ਵਜੋਂ ਚਿੰਨ੍ਹਿਤ ਕੀਤਾ ਹੈ।