




ਖਨੋਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਕੋਲ ਪੁੱਜਿਆ ਸਰਕਾਰ ਦਾ ਵਫਦ
ਅਮਨਦੀਪ ਸਿੰਘ ਰਾਜਾ ਦੀ ਰਿਪੋਰਟ
ਅੱਜ ਖਨੋਰੀ ਬਾਰਡਰ ਤੇ ਆਮ ਆਦਮੀ ਪਾਰਟੀ ਦਾ ਇਕ ਵਫਦ ਕਿਸਾਨ ਆਗੂ ਡਲੇਵਾਲ ਕੋਲ ਪੁੱਜਾ। ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਕੀਤੀ ਗੱਲਬਾਤ । ਇਸ ਮੌਕੇ ਮੌਕੇ ਅਮਨ ਅਰੋੜਾ ਨੇ ਕਿਹਾ ਸਰਕਾਰ ਤੁਹਾਡੇ ਨਾਲ ਖੜ੍ਹੀ ਹੈ ਪਰ ਸਿਹਤ ਠੀਕ ਰੱਖੋ ਕਿਉਂ ਕੀ ਜੇ ਇੰਜਣ ਨਾ ਹੋਇਆ ਤੇ ਡੱਬੇ ਕਿਸ ਕੰਮ ਦੇ ਹਨ । ਪਰ ਡੱਲੇਵਾਲ ਨੇ ਕਿਹਾ ਇਹ ਸਰਕਾਰ ਨੇ ਕਦੇ ਨਹੀਂ ਸੋਚਿਆ ਕੀ ਕਿਸਾਨ ਖ਼ੁਦਕਸ਼ੀਆ ਕਿਉਂ ਕਰਦਾ। ਮੇਰੀ ਕੁਰਬਾਨੀ ਨਾਲ ਜੇ ਹੱਲ ਨਿੱਕਲਦਾ ਤੇ ਮੈ ਇਤਿਹਾਸ ਵਿਚ ਯਾਦ ਆਇਆ ਕਰਾਂਗਾ। ਜਾ ਤੇ ਮੰਗ ਮੰਨੀ ਜਾਵੇ ਜਾ ਇਹ ਇਤਿਹਾਸ ਲਿੱਖ ਲੈਣ ਦਿਓ।