ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਪਿੰਡ ਤੱਲ੍ਹਣ ਵਿਖੇ ਸੰਤ ਬਾਬਾ ਹਰਨਾਮ ਸਿੰਘ ਜੀ ਦੀ ਸਲਾਨਾ ਬਰਸੀ ਬੜੀ ਸ਼ਰਧਾ ਨਾਲ ਮਨਾਈ
Gurdwara Shaheed Baba Nihal Singh Ji, Village Talhan celebrated the annual death anniversary of Sant Baba Harnam Singh Ji with great devotion

ਜਲੰਧਰ / ਚਾਹਲ
ਗੁਰਦੁਆਰਾ ਸ਼ਹੀਦਾਂ ਬਾਬਾ ਨਿਹਾਲ ਸਿੰਘ ਜੀ, ਪਿੰਡ ਤੱਲ੍ਹਣ ਪ੍ਰਬੰਧਕ ਕਮੇਟੀ (ਜਲੰਧਰ) ਵਲੋਂ ਵੱਲੋਂ ਸੰਤ ਬਾਬਾ ਹਰਨਾਮ ਸਿੰਘ ਜੀ ਦੀ ਸਲਾਨਾ ਬਰਸੀ ਬੜੀ ਸ਼ਰਧਾ ਨਾਲ ਮਨਾਈ ਗਈ। ਇਸ ਸਮੇ ਗੁਰਦੁਆਰਾ ਸ਼ਹੀਦਾਂ ਬਾਬਾ ਨਿਹਾਲ ਸਿੰਘ ਦੇ ਪ੍ਰਬੰਧਕ ਰਸੀਵਰ ਸ ਗੁਰਪ੍ਰੀਤ ਸਿੰਘ ਅਤੇ ਮੈਨੇਜਰ ਬਲਜੀਤ ਸਿੰਘ ਨੇ ਦਸਿਆ ਕਿ ਸ਼੍ਰੀ ਅਰੰਭ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦੀਵਾਨ ਸੱਜਾਏ ਗਏ ।
ਇਸ ਮੌਕੇ ਭਾਈ ਜਸਵਿੰਦਰ ਸਿੰਘ ਜੀ ਜਾਚਕ ਹਜੂਰੀ ਰਾਗੀ ਗੁ. ਸ਼ਹੀਦਾਂ ਤੱਲ੍ਹਣ, ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਗੁ, ਸ਼ਹੀਦਾਂ ਤਲ੍ਹਣ, ਭਾਈ ਰਣਧੀਰ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ, ਬੀਬੀ ਜਸਪ੍ਰੀਤ ਕੌਰ ਜੀ ਖਾਲਸਾ ਜਲੰਧਰ ਵਾਲੇ , ਭਾਈ ਰਾਜਪਾਲ ਸਿੰਘ ਜੀ ਪ੍ਰਸਿੱਧ ਕਥਾ ਵਾਚਕ, ਭਾਈ ਕ੍ਰਿਪਾਲ ਸਿੰਘ ਜੀ ਹਜੂਰੀ ਕਥਾਵਾਰਕ ਗੁ. ਸ਼ਹੀਦਾਂ ਤੱਲ੍ਹਣ , ਭਾਈ ਭਰਪੂਰ ਸਿੰਘ ਜੀ ਲਾਲਾ ਨੰਗਲ ਗੁਰਦਾਸਪੁਰ ਵਾਲੇ, ਗਿਆਨੀ ਸੁਰਜੀਤ ਸਿੰਘ ਵਾਰਸ ਵਲੋਂ ਸੰਗਤਾਂ ਨੂੰ ਗੁਰੁ ਜੱਸ ਸਰਵਣ ਕਰਵਾ ਕੇ ਨਿਹਾਲ ਕੀਤਾ ਗਿਆ , ਉਨ੍ਹਾਂ ਦਸਿਆ ਕਿ ਗੁਰਗੁਰਦੁਆਰਾ ਕਮੇਟੀ ਵਲੋਂ ਸੰਗਤਾਂ ਲਈ ਗੁਰੂ ਕਾ ਲੰਗਰ , ਫਲਦਾਰ ਬੂਟਿਆਂ ਦਾ ਲੰਗਰ ਅਤੇ ਫਰੀ ਮੈਡੀਕਲ ਕੈਂਪ ਲਗਾਇਆ ਗਿਆ , ਇਸ ਮੌਕੇ ਵਡੀ ਗਿਣਤੀ ਵਿਚ ਸੰਗਤਾਂ ਨੇ ਨਤਮਸਤਕ ਹੋ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਸਮਾਰੋਹ ਦੇ ਸਟੇਜ਼ ਸਕੱਤਰ ਸ. ਤੀਰਥ ਸਿੰਘ ਢਿੱਲੋਂ ਵਲੋਂ ਨਿਭਾਈ ਗਈ।