India

ਗੁਰਪਤਵੰਤ ਪੰਨੂ ਵੱਲੋਂ ਕੰਗਨਾ ਨੂੰ ਥੱਪੜ ਮਾਰਨ ਵਾਲੀ ਮਹਿਲਾ ਕਾਂਸਟੇਬਲ ਨੂੰ 8 ਲੱਖ ਰੁਪਏ ਦੇਣ ਦਾ ਐਲਾਨ

Gurpatwant Pannu announced to pay Rs 8 lakh to the woman constable who slapped Kangana.

ਖਾਲਿਸਤਾਨ ਪੱਖੀ ਸਿੱਖ ਲੀਡਰ ਗੁਰਪਤਵੰਤ ਸਿੰਘ ਪੰਨੂ ਨੇ ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ਤੋਂ ਨਵੀਂ ਚੁਣੀ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਦਾ ਸਮਰਥਨ ਕੀਤਾ ਹੈ। ਪੰਨੂ ਨੇ CISF ਕਾਂਸਟੇਬਲ ਦੀ ਤਾਰੀਫ ਕਰਦੇ ਹੋਏ ਵੀਡੀਓ ਜਾਰੀ ਕੀਤਾ ਹੈ। ਉਸ ਨੇ ਕਿਹਾ ਕਿ ਉਹ ਕੰਗਨਾ ਨੂੰ ਥੱਪੜ ਮਾਰਨ ਤੋਂ ਖੁਸ਼ ਹੈ ਤੇ ਇਸ ਲਈ ਉਹ ਮਹਿਲਾ ਕਾਂਸਟੇਬਲ ਨੂੰ 10,000 ਡਾਲਰ (8 ਲੱਖ ਭਾਰਤੀ ਰੁਪਏ) ਦੇ ਇਨਾਮ ਦਾ ਐਲਾਨ ਕਰਦਾ ਹੈ।

ਜਾਣੋ ਕੰਗਨਾ ਰਣੌਤ ਦੇ ਥੱਪੜ ਮਾਰਨ ਦੇ ਮਾਮਲੇ ‘ਚ ਕੀ ਹੋ ਸਕਦੀ ਸਜ਼ਾ?

ਚੰਡੀਗੜ੍ਹ ‘ਚ CISF ਦੀ ਮਹਿਲਾ ਸੁਰੱਖਿਆ ਕਰਮੀ ਤੇ ਮੰਡੀ ਤੋਂ ਸੰਸਦ ਮੈਂਬਰ ਬਣੀ ਫਿਲਮ ਅਭਿਨੇਤਰੀ ਕੰਗਨਾ ਰਣੌਤ ਦੇ ਥੱਪੜ ਮਾਰਨ ਦਾ ਦੋਸ਼ ਲੱਗਾ ਹੈ। ਇਹ ਘਟਨਾ ਚੰਡੀਗੜ੍ਹ ਏਅਰਪੋਰਟ ‘ਤੇ ਮਹਿਲਾ ਸੁਰੱਖਿਆ ਕਰਮੀਆਂ ਨਾਲ ਕੰਗਨਾ ਦੀ ਬਹਿਸ ਤੋਂ ਬਾਅਦ ਵਾਪਰੀ। ਕੀ ਤੁਹਾਨੂੰ ਥੱਪੜ ਮਾਰਨ ਦੀ ਸਜ਼ਾ ਪਤਾ ਹੈ? ਅਸੀਂ ਭਾਰਤੀ ਰਾਜਨੀਤੀ ਅਤੇ ਸਮਾਜਕ ਜੀਵਨ ਵਿੱਚ ਅਜਿਹੀਆਂ ਘਟਨਾਵਾਂ ਬਾਰੇ ਅਕਸਰ ਸੁਣਦੇ ਹਾਂ।

ਕਿਸੇ ਨੂੰ ਥੱਪੜ ਮਾਰਨਾ ਅਪਰਾਧ ਹੈ। ਅਜਿਹੇ ਮਾਮਲਿਆਂ ਵਿੱਚ ਪੁਲਿਸ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 323 ਤਹਿਤ ਕੇਸ ਦਰਜ ਕਰਦੀ ਹੈ। ਆਈਪੀਸੀ ਦੀ ਧਾਰਾ 323 ਦੇ ਤਹਿਤ, ਜੇਕਰ ਕੋਈ ਵਿਅਕਤੀ ਆਪਣੀ ਮਰਜ਼ੀ ਨਾਲ ਕਿਸੇ ਨੂੰ ਸੱਟ ਜਾਂ ਨੁਕਸਾਨ ਪਹੁੰਚਾਉਂਦਾ ਹੈ, ਤਾਂ ਅਜਿਹਾ ਕਰਨ ਲਈ ਉਸ ਨੂੰ 1 ਸਾਲ ਦੀ ਜੇਲ੍ਹ ਹੋ ਸਕਦੀ ਹੈ। ਨਾਲ ਹੀ 1,000 ਰੁਪਏ ਦਾ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।

Back to top button