PunjabHealthIndia

ਗ੍ਰਹਿ ਮੰਤਰੀ ਦੇ ਘਰ ਦੇ ਬਾਹਰ ਭਾਜਪਾ ਆਗੂ ਤੇ ਨਿਗਲਿਆ ਜ਼ਹਿਰ, ਹਾਲਤ ਗੰਭੀਰ

BJP leader swallowed poison outside Home Minister's house

ਅੰਬਾਲਾ ਵਿੱਚ ਗ੍ਰਹਿ ਮੰਤਰੀ ਅਨਿਲ ਵਿੱਜ ਦੇ ਘਰ ਦੇ ਬਾਹਰ ਇੱਕ ਵਿਅਕਤੀ ਨੇ ਜ਼ਹਿਰ ਨਿਗਲ ਲਿਆ। ਇਸ ਦਾ ਪਤਾ ਲੱਗਦਿਆਂ ਹੀ ਉਥੇ ਹੰਗਾਮਾ ਹੋ ਗਿਆ। ਉਸ ਨੂੰ ਤੁਰੰਤ ਅੰਬਾਲਾ ਛਾਉਣੀ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੇ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਨਿਗਰਾਨੀ ਹੇਠ ਰੱਖਿਆ ਹੈ।

ਜ਼ਹਿਰ ਨਿਗਲਣ ਵਾਲਾ ਵੀ ਭਾਜਪਾ ਆਗੂ ਹੈ। ਉਹ ਬੁੱਧਵਾਰ ਨੂੰ ਅੰਬਾਲਾ ਕੈਂਟ ਦੇ ਸ਼ਾਸਤਰੀ ਨਗਰ ਸਥਿਤ ਵਿਜ ਦੇ ਘਰ ਆਇਆ ਸੀ। ਉਸ ਦੀ ਪਛਾਣ ਗੁਰਜਤਨ ਸਿੰਘ ਉਰਫ ਬਿੱਲੂ ਟੁੰਡਲਾ ਵਜੋਂ ਹੋਈ ਹੈ। ਉਹ ਪਿੰਡ ਟੁੰਡਲਾ ਦੇ ਸਾਬਕਾ ਸਰਪੰਚ ਗੁਰਦੇਵ ਸਿੰਘ ਦਾ ਭਰਾ ਹੈ।

ਭਾਜਪਾ ਆਗੂ ਨਾਲ ਬਹਿਸ ਤੋਂ ਬਾਅਦ ਜ਼ਹਿਰ ਨਿਗਲਿਆ,ਜਾਣਕਾਰੀ ਅਨੁਸਾਰ ਬੁੱਧਵਾਰ ਸਵੇਰੇ ਗੁਰਜਤਨ ਸਿੰਘ ਕਿਸੇ ਕੰਮ ਦੇ ਸਿਲਸਿਲੇ ’ਚ ਗ੍ਰਹਿ ਮੰਤਰੀ ਅਨਿਲ ਵਿਜ ਦੇ ਘਰ ਪਹੁੰਚੇ ਸਨ। ਇੱਥੇ ਉਸ ਦੀ ਕਿਸੇ ਗੱਲ ਨੂੰ ਲੈ ਕੇ ਭਾਜਪਾ ਆਗੂ ਨਾਲ ਬਹਿਸ ਹੋ ਗਈ।ਇਸ ਤਕਰਾਰ ਤੋਂ ਗੁੱਸੇ ਵਿੱਚ ਆ ਕੇ ਗੁਰਜਤਨ ਸਿੰਘ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਕਿਸ ਬਾਰੇ ਬਹਿਸ ਹੋਈ? ਪਤਾ ਨਹੀਂ ਲੱਗ ਸਕਿਆ।

ਅੰਬਾਲਾ ਦੇ ਪੜਾਵ ਥਾਣੇ ਦੇ ਐੱਸ. ਐੱਚ. ਓ. ਦਲੀਪ ਕੁਮਾਰ ਨੇ ਦੱਸਿਆ ਕਿ ਗੁਰਜਤਨ ਸਿੰਘ ਨੇ ਬੁੱਧਵਾਰ ਸਵੇਰੇ ਕਰੀਬ 11 ਵਜੇ ਗ੍ਰਹਿ ਮੰਤਰੀ ਦੀ ਰਿਹਾਇਸ਼ ਦੇ ਬਾਹਰ ਕੋਈ ਜ਼ਹਿਰੀਲੀ ਚੀਜ਼ ਖਾ ਲਈ। ਉਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

Back to top button