Uncategorized

ਚਰਨਜੀਤ ਚੰਨੀ ਦੀ ਪਤਨੀ ਸਮੇਤ ਪਰਿਵਾਰਿਕ ਮੈਂਬਰਾਂ ਵੱਲੋਂ ਘਰ ਘਰ ਜਾ ਕੇ ਕੀਤਾ ਜਾ ਰਿਹਾ ਚੋਣ ਪ੍ਰਚਾਰ 

Charanjit Channi's wife and family members are campaigning from house to house

ਚਰਨਜੀਤ ਚੰਨੀ ਦੀ ਪਤਨੀ ਸਮੇਤ ਪਰਿਵਾਰਿਕ ਮੈਂਬਰਾਂ ਵੱਲੋਂ ਘਰ ਘਰ ਜਾ ਕੇ ਕੀਤਾ ਜਾ ਰਿਹਾ ਚੋਣ ਪ੍ਰਚਾਰ
ਜਲੰਧਰ-GIN
ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਦੇ ਪਰਿਵਾਰ ਵੱਲੋਂ ਲਗਾਤਾਰ ਵੱਖ ਵੱਖ ਇਲਾਕਿਆਂ ਵਿੱਚ ਕਾਂਗਰਸ ਪਾਰਟੀ ਦਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ।ਚਰਨਜੀਤ ਸਿੰਘ ਚੰਨੀ ਦੀ ਪਤਨੀ ਡਾਕਟਰ ਕਮਲਜੀਤ ਕੋਰ ਦੀ ਅਗਵਾਈ ਵਿੱਚ ਪਰਿਵਾਰਿਕ ਮੈਂਬਰਾਂ ਤੇ ਸਥਾਨਕ ਮਹਿਲਾ ਆਗੂਆਂ ਵੱਲੋਂ ਜਲੰਧਰ ਸ਼ਹਿਰ ਸਮਤੇ,ਗੋਰਾਇਆ ਅਤੇ ਫਿਲੌਰ ਦੇ ਵਿੱਚ ਘਰ ਘਰ ਜਾ ਕੇ ਲੋਕਾਂ ਨੂੰ ਕਾਂਗਰਸ ਪਾਰਟੀ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ।ਡਾਕਟਰ ਕਮਲਜੀਤ ਕੋਰ ਨੇ ਕਿਹਾ ਕਿ ਉਹ ਜਿਸ ਇਲਾਕੇ ਵਿੱਚ ਜਾ ਰਹੇ ਉਥੇ ਉਨਾਂ ਨੂੰ ਲੋਕਾਂ ਦਾ ਪਿਆਰ ਮਿਲ ਰਿਹਾ ਹੈ ਤੇ ਲੋਕ ਇਸ ਵਾਰ ਇੱਕ ਪਾਸੜ ਹੋ ਕੇ ਚਰਨਜੀਤ ਸਿੰਘ ਚੰਨੀ ਨੂੰ ਜਿਤਾਉਣ ਬਾਰੇ ਕਹਿ ਰਹੇ ਹਨ।ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਮਹਿਲਾਵਾ ਨੂੰ ਇੱਕ ਹਜਾਰ ਰੁਪਏ ਪ੍ਰਤੀ ਮਹੀਨਾ ਦੇਣ ਦੀ ਗਰੰਟੀ ਦੇ ਕੇ ਧੋਖਾ ਦਿੱਤਾ ਹੈ ਜਿਸ ਦੇ ਚਲਦਿਆ ਮਹਿਲਾਵਾ ਦਾ ਵੱਡਾ ਸਮਰਥਨ ਕਾਂਗਰਸ ਨੂੰ ਮਿਲ ਰਿਹਾ ਹੈ।ਉਨਾ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਨੂੰ ਮਹਿਲਾਵਾਂ ਨੂੰ ਪਾਰਟੀ ਵਿੱਚ ਮਾਣ ਸਤਿਕਾਰ ਦਿੱਤਾ ਹੈ ਜਿਸ ਦੇ ਚਲਦਿਆ ਮਹਿਲਾਵਾਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਵੀ ਹੋ ਰਹੀਆ ਹਨ।ਉਨਾ ਕਿਹਾ ਕਿ ਜਲੰਧਰ ਹਲਕੇ ਦੇ ਲੋਕਾਂ ਨੂੰ ਚਰਨਜੀਤ ਸਿੰਘ ਚੰਨੀ ਤੋਂ ਵੱਡੀਆ ਉਮੀਦਾਂ ਹਨ ਤੇ ਸ.ਚੰਨੀ ਲੋਕਾਂ ਦੀ ਉਮੀਦਾਂ ਤੇ ਖਰਾ ਉਤਰ ਕੇ ਦਿਖਾਉਣਗੇ।ਉਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਵੀ ਆਪਣੇ ਚੋਣ ਮਨੋਰਥ ਪੱਤਰ ਵਿੱਚ ਮਹਿਲਾਵਾਂ ਨੂੰ ਸੁਵਿਧਾਵਾ ਦੇਣ ਦਾ ਐਲਾਨ ਕੀਤਾ ਹੈ।ਇਸ ਮੋਕੇ ਤੇ ਚਰਨਜੀਤ ਸਿੰਘ ਚੰਨੀ ਦੀ ਨੂੰਹ ਸਿਮਰਨ,ਕੋਸਲਰ ਜਸਲੀਨ ਸੇਠੀ,ਰਣਦੀਪ ਕੋਰ ਟੋਹੜਾ,ਸਰਬਜੀਤ ਕੋਰ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਮਹਿਲਾ ਆਗੂ ਹਾਜਰ ਸਨ।

Back to top button