JalandharPunjab

ਚੋਰੀ ਅਤੇ ਖੋਹ ਦੀਆਂ ਵਾਰਦਾਤਾਂ ਕਰਨ ਵਾਲੇ 3 ਦੋਸ਼ੀ ਗ੍ਰਿਫਤਾਰ , ਇੱਕ ਨਸ਼ਾ ਤਸਕਰ ਵੀ ਕਾਬੂ

ਜਲੰਧਰ, ਐਚ ਐਸ ਚਾਵਲਾ।

ਸ . ਗੁਰਸ਼ਰਨ ਸਿੰਘ ਸੰਧੂ IPS ਕਮਿਸ਼ਨਰ ਪੁਲਿਸ ਜਲੰਧਰ ਜੀ ਵੱਲੋਂ ਨਸ਼ਾ ਤਸਕਰਾਂ ਤੇ ਚੋਰੀ ਅਤੇ ਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਵਿਅਕਤੀਆਂ ਖਿਲਾਫ ਚੱਲ ਰਹੀ ਸਪੈਸ਼ਲ ਮੁਹਿੰਮ ਤਹਿਤ ਅਤੇ ਸ੍ਰੀ ਅਦਿਤਿਆ IPS, ADCP ਸਿਟੀ-2 ਅਤੇ ਸ੍ਰੀ ਬਬਨਦੀਪ ਸਿੰਘ ACP ਸਬ ਡਵੀਜਨ -5 ਕੰਨਟੋਨਮੈਂਟ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ ਤੇ ਉਸ ਸਮੇਂ ਸਫਲਤਾ ਮਿਲੀ ਜਦੋਂ ਮੁੱਖ ਅਫਸਰ ਥਾਣਾ ਸਦਰ ਜਲੰਧਰ ਦੀ ਅਗਵਾਈ ਹੇਠ ਮਿਤੀ 09.09.2022 ਨੂੰ AS1 ਮਦਨ ਸਿੰਘ ਇੰਚਾਰਜ ਚੌਕੀ ਫਤਿਹਪੁਰ ਸਮੇਤ ਪੁਲਿਸ ਪਾਰਟੀ ਦੇ ਦੋਰਾਨੇ ਗਸ਼ਤ ਪ੍ਰਤਾਪਪੁਰਾ ਵਾਈ ਪੁਆਇੰਟ ਕੋਲ ਮੌਜੂਦ ਸੀ ਤਾ ਦੌਰਾਨ ਚੈਕਿੰਗ ਇਕਮੋਨੇ ਵਿਅਕਤੀ ਪਲਾਸਟਿਕ ਵਜਨਦਾਰ ਚੁੱਕੀ ਆਉਂਦੇ ਰੋਕ ਕੇ ਚੈਕ ਕੀਤਾ ਤਾ ਨਾਮ ਪਤਾ ਪੁੱਛਣ ਪਰ ਉਸਦੀ ਪਹਿਚਾਣ ਵਿਜੇ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਪਿੰਡ ਪ੍ਰਤਾਪਪੁਰਾ ਥਾਣਾ ਸਦਰ ਜਲੰਧਰ ਵਜੋਂ ਹੋਈ, ਜਿਸਦੇ ਬੋਰਾ ਪਲਾਸਟਿਕ ਨੂੰ ਚੈਕ ਕਰਨ ਤੇ 18 ਬੋਤਲਾ ਸ਼ਰਾਬ ਮਾਰਕਾ Kings whisky ਬ੍ਰਾਮਦ ਹੋਈ, ਜਿਸਦੇ ਖਿਲਾਫ ਮੁਕੱਦਮਾ ਨੰਬਰ 132 ਮਿਤੀ 09.09.2022 ਅ / ਧ 61-1-14 EX ACT ਥਾਣਾ ਸਦਰ ਜਲੰਧਰ ਦਰਜ ਰਜਿਸਟਰ ਕੀਤਾ ਗਿਆ ਹੈ।

ਇਸੇ ਤਰ੍ਹਾਂ ਮਿਤੀ 09.09.2022 ਨੂੰ ASI ਮਦਨ ਸਿੰਘ ਇੰਚਾਰਜ ਚੌਕੀ ਫਤਿਹਪੁਰ ਸਮੇਤ ਪੁਲਿਸ ਪਾਰਟੀ ਦੇ ਪ੍ਰਤਾਪਪੁਰਾ ਗੇਟ ਮੌਜੂਦ ਸੀ ਤਾ ਜਗਜੀਤ ਸਿੰਘ ਉਰਫ ਜੱਗੀ ਪੁੱਤਰ ਲੇਟ ਹਰਦੇਵ ਸਿੰਘ ਵਾਸੀ ਪਿੰਡ ਚੱਕ ਕਲਾਂ ਥਾਣਾ ਸਦਰ ਨਕੋਦਰ ਜਲੰਧਰ ਨੇ ਹਾਜਰ ਆ ਕੇ ਬਿਆਨ ਲਿਖਵਾਇਆ ਕਿ ਮਿਤੀ 17.07,2022 ਨੂੰ ਉਹ ਕਿਸੇ ਕੰਮ ਦੇ ਸੰਬੰਧ ਵਿੱਚ ਜਲੰਧਰ ਆਇਆ ਸੀ ਜਦੋਂ ਮੈਂ ਜਲੰਧਰ ਤੋਂ ਆਪਣਾ ਕੰਮ ਖਤਮ ਕਰਕੇ 66 ਫੁੱਟੀ ਰੋਡ CT ਇੰਸਟੀਟਿਊਟ ਕਾਲਜ ਸਾਹਮਣੇ ਪੁੱਜਾ ਤਾਂ ATM ਵਿੱਚ ਪੈਸੇ ਕਢਵਾਉਣ ਲਈ ਆਪਣੀ ਗੱਡੀ CT ਇੰਸਟੀਟਿਊਟ ਕਾਲਜ ਬਾਹਰ ਪੈਦੇ SBI ਬੈਂਕ ਦੇ ATM ਪਰ ਰੋਕ ਲਈ ਅਤੇ ਆਪਣੇ HDFC ਬੈਂਕ ਦੇ ATM ਕਾਰਡ ਨੰਬਰੀ 4160 2115 0885 6904 ਵਿੱਚ 10,000 ਰੁਪਏ ਕਢਵਾ ਲਏ। ਪੈਸੇ ਕਢਵਾ ਕੇ ਜਦੋਂ ਥੋੜ੍ਹੀ ਅੱਗੇ ਪਰਤਾਪਪੁਰਾ Y-ਪੁਆਇੰਟ ਕੋਲ ਪੁੱਜਾ ਤਾਂ ਮੈਂ ਗੱਡੀ ਵਿੱਚੋਂ ਉੱਤਰ ਕੇ ਬਾਥਰੂਮ ਕਰਨ ਲੱਗਾ ਤਾਂ ਪਿਛਿਉ ਇੱਕ ਮੋਟਰਸਾਈਕਲ ਮਾਰਕਾ CT 100 ਪਰ ਤਿੰਨ ਨੌਜਵਾਨ ਸਵਾਰ ਹੋ ਕੇ ਆਏ ਜਿਨ੍ਹਾਂ ਵਿੱਚੋਂ 2 ਨੌਜਵਾਨਾਂ ਨੇ ਆਉਂਦੇ ਸਾਰ ਹੀ ਮੇਰੀਆਂ ਬਾਹਾਂ ਫੜ੍ਹ ਲਈਆਂ ਅਤੇ ਇੱਕ ਨੌਜਵਾਨ ਨੇ ਧੱਕੇ ਨਾਲ ਮੇਰੀ ਪੈਟ ਦੀ ਜੇਬ ਵਿੱਚ ਮੇਰੇ 10,000 ਰੁਪਏ ਕੱਢ ਲਏ। ਉਸ ਤੋਂ ਬਾਅਦ ਇਹ ਤਿੰਨ ਨੌਜਵਾਨ ਮੈਨੂੰ ਧੱਕਾ ਦੇ ਕੇ ਹੇਠਾਂ ਸੁੱਟ ਕੇ ਮੌਕਾ ਤੋਂ ਆਪਣੇ ਮੋਟਰਸਾਈਕਲ ਪਰ ਸਵਾਰ ਹੋ ਕੇ ਫਰਾਰ ਹੋ ਗਏ।

ਮੈਂ ਇਸ ਘਟਨਾ ਕਾਰਨ ਕਾਫੀ ਘਬਰਾ ਗਿਆ ਸੀ ਅਤੇ ਮੈਂ ਘਰ ਚਲਾ ਗਿਆ ਸੀ । ਮੈਂ ਹੁਣ ਤੱਕ ਆਪਣੇ ਤੌਰ ਤੇ ਮੇਰੇ ਪਾਸੋਂ ਖੋਹ ਕਰਨ ਵਾਲੇ ਨਾਮਲੂਮ ਵਿਅਕਤੀਆਂ ਦੀ ਭਾਲ ਕਰਦਾ ਰਿਹਾ ਹਾਂ । ਜੋ ਭਾਲ ਕਰਨ ਤੇ ਖੋਹ ਕਰਨ ਵਾਲੇ ਵਿਅਕਤੀਆਂ ਦੇ ਨਾਮ ਕਰਨ ਉਰਫ ਕੱਟਾ ਪੁੱਤਰ ਮਹਿੰਦਰਪਾਲ ਵਾਸੀ ਫੂਲਪੁਰ ਕਲੋਨੀ ਥਾਣਾ ਸਦਰ ਜਲੰਧਰ , ਹਰਪ੍ਰੀਤ ਉਰਫ ਕਾਲੀ ਪੁੱਤਰ ਗੁਰਨਾਮ ਦਾਸ ਵਾਸੀ ਫੂਲਪੁਰ ਕਲੋਨੀ ਥਾਣਾ ਸਦਰ ਜਲੰਧਰ , ਬਲਵੀਰ ਉਰਫ ਬੀਰੂ ਪੱਤਰ ਮਹਿੰਦਰ ਸਿੰਘ ਵਾਸੀ ਪਿੰਡ ਲਾਬੜੀ ਥਾਣਾ ਲਾਬੜਾ ਜਲੰਧਰ ਪਤਾ ਲੱਗੇ ਹਨ। ਜਿਸਤੇ ਮੁਕੱਦਮਾ ਨੰਬਰ 133 ਮਿਤੀ 09.09.2022 ਅ / ਧ 379 – B , 34 IPC ਥਾਣਾ ਸਦਰ ਜਲੰਧਰ ਦਰਜ ਰਜਿਸਟਰ ਕੀਤਾ ਗਿਆ ਤੇ ਦੋਸ਼ੀਆਂ ਪਰ ਰੇਡ ਕਰਕੇ ਮਿਤੀ 10 : 09,2022 ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਤੇ ਵਾਰਦਾਤ ਵਿੱਚ ਵਰਤਿਆ ਗਿਆ ਮੋਟਰ ਸਾਈਕਲ ਨੰਬਰੀ PB08 EP – 6984 ਮਾਰਕਾ CT 100 ਬ੍ਰਾਮਦ ਕੀਤਾ ਗਿਆ ਹੈ ਤੇ ਮੁਦੱਈ ਮੁਕੱਦਮ ਪਾਸੋਂ ਖੋਹ ਕੀਤੇ ਗਏ 10,000 / ਰੁਪਏ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਦੋਸ਼ੀਆਂ ਨੂੰ ਅੱਜ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਅਜਿਹੀਆਂ ਹੋਰ ਵਾਰਦਾਤਾਂ ਬਾਰੇ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ |

Related Articles

Leave a Reply

Your email address will not be published.

Back to top button