Punjab
ਚੰਡੀਗੜ੍ਹ ਚ ਬੰਬ ਧਮਾਕਾ, ਅਣਪਛਾਤਿਆਂ ਨੇ ਘਰ ‘ਚ ਸੁੱਟਿਆ ਹੈਂਡ ਗ੍ਰਨੇਡ; ਮੱਚਿਆ ਹੜ੍ਹਕਮ
Bomb blast in Chandigarh, unidentified persons threw a hand grenade in the house;
ਚੰਡੀਗੜ੍ਹ ਸੈਕਟਰ-10 ਦੇ ਇਕ ਘਰ ਵਿਚ ਕੁਝ ਵਿਅਕਤੀਆਂ ਨੇ ਹੈਂਡ ਗ੍ਰਨੇਡ ਬੰਬ ਸੁੱਟਿਆ। ਧਮਾਕੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਵੱਡੀ ਗਿਣਤੀ ‘ਚ ਪੁਲਿਸ ਫੋਰਸ ਮੌਕੇ ‘ਤੇ ਪਹੁੰਚ ਗਈ। ਡੀਜੀਪੀ ਸੁਰਿੰਦਰ ਯਾਦਵ, ਆਈਜੀ ਰਾਜਕੁਮਾਰ, ਐਸਪੀ ਕੰਵਰਦੀਪ ਕੌਰ, ਐਸਪੀ ਮ੍ਰਿਦੁਲ ਅਤੇ ਡੀਐਸਪੀ ਗੁਰਮੁੱਖ ਸਮੇਤ ਨੇੜਲੇ ਥਾਣਿਆਂ ਦੀ ਪੁਲਿਸ ਮੌਕੇ ’ਤੇ ਪਹੁੰਚ ਗਈ ਹੈ।
ਧਮਾਕਾ ਕਰਨ ਵਾਲੇ ਆਟੋ ਤੇ ਆਏ ਸਨ ਤੇ ਉਹ ਉਸੇ ਆਟੋ ਤੇ ਬੈਠ ਕੇ ਦੌੜ ਗਏ। ਧਮਾਕੇ ਦੀ ਸੂਚਨਾ ਮਿਲਦੇ ਪੂਰੇ ਇਲਾਕੇ ‘ਚ ਹੜਕੰਪ ਮਚ ਗਿਆ। ਚੰਡੀਗੜ੍ਹ ਪੁਲਿਸ ਮੌਕੇ ‘ਤੇ ਪਹੁੰਚੀ ‘ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਗ੍ਰੇਨੇਡ ਹਮਲੇ ਤੋਂ ਬਾਅਦ ਮੌਕੇ ‘ਤੇ Bomb Squad ਤੇ Dog Squad ਦੀਆਂ ਟੀਮਾਂ ਬੁਲਾਈਆਂ ਗਈਆਂ। ਧਮਾਕੇ ਵਿੱਚ ਇਸਤੇਮਾਲ ਕੀਤੀ ਗਈ ਸਮੱਗਰੀ ਦੀ ਜਾਂਚ ਲਈ ਫੋਰੇਂਸਿਕ ਟੀਮ ਨੂੰ ਬੁਲਾ ਲਿਆ ਗਿਆ ਹੈ।