Jalandhar
ਜਲੰਧਰ ‘ਚ ‘ਆਪ’ ਆਗੂ ਦੇ ਪੁੱਤਰ ਨੂੰ ਫੋਨ ‘ਤੇ ਆਈ ਧਮਕੀ




ਨਵਾਂ ਮਾਮਲਾ ਜਲੰਧਰ ‘ਚ ਸਾਹਮਣੇ ਆਇਆ ਹੈ। ਸੱਤਾਧਾਰੀ ਆਮ ਆਦਮੀ ਪਾਰਟੀ ਦੀ ਮਹਿਲਾ ਆਗੂ ਦੇ ਪੁੱਤਰ ਨੂੰ ਧਮਕੀ ਭਰਿਆ ਫੋਨ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ। ਫੋਨ ਕਰਨ ਵਾਲੇ ਨੇ ਸਿਰਫ਼ ਧਮਕੀ ਦੇ ਕੇ ਫੋਨ ਕੱਟ ਦਿੱਤਾ ਜਿਸ ਦੀ ਸ਼ਿਕਾਇਤ ਮਹਿਲਾ ਆਗੂ ਹਰਮਿੰਦਰ ਕੌਰ ਪਤਨੀ ਅਮਰਜੀਤ ਸਿੰਘ ਨੇ ਥਾਣਾ ਨੰਬਰ 2 ਦੀ ਪੁਲਿਸ ਨੂੰ ਦਿੱਤੀ ਹੈ। ਮਹਿਲਾ ਆਗੂ ਦੇ ਪੁੱਤਰ ਅਰਸ਼ਦੀਪ ਨੂੰ ਨੈੱਟ ਕਾਲ ਆਈ ਸੀ।
ਅਰਸ਼ਦੀਪ ਨੇ ਦੱਸਿਆ ਕਿ ਇਸ ਤੋਂ ਪਹਿਲਾਂ 1 ਸਤੰਬਰ ਨੂੰ ਧਮਕੀ ਮਿਲੀ ਸੀ ਕਿ ਉਹ ‘ਆਪ’ ਦੇ ਏਰੀਆ ਲੀਡਰ ਨਾਰਥ ਲੱਕੀ ਰੰਧਾਵਾ ਦਾ ਸਾਥ ਛੱਡ ਦੇਣ ਨਹੀਂ ਤਾਂ ਤਿੰਨ-ਚਾਰ ਦਿਨਾਂ ਦੇ ਅੰਦਰ ਅੰਜਾਮ ਭੁਗਤਣ ਲਈ ਤਿਆਰ ਰਹਿਣ।