ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਲਟੀਮੇਟਮ
ਜਲੰਧਰ ਪਛਮੀ ਸੀਟ ‘ਤੇ ਹੋਣ ਵਾਲੀ ਜ਼ਿਮਨੀ ਚੋਣ ਤੋਂ ਪਹਿਲਾਂ ਹੀ ਕਈ ਸਿਆਸੀ ਵਿਵਾਦ ਪੈਦਾ ਹੋ ਰਹੇ ਹਨ। ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ‘ਚ ਗਏ ਸ਼ੀਤਲ ਅੰਗੁਰਾਲ ਨੇ ਆਪ ਵਿਧਾਇਕ ‘ਤੇ ਸੀਐਮ ਭਗਵੰਤ ਮਾਨ ਦੇ ਪਤਨੀ ਅਤੇ ਭੈਣ ਜੀ ਦੇ ਨਾਮ ‘ਤੇ ਹਫ਼ਤਾ ਵਸੂਲੀ ਕਰਨ ਦੇ ਇਲਜਾਮ ਲਾਏ ਹਨ।
ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਲਟੀਮੇਟ ਦਿੱਤਾ ਹੈ ਕਿ ਜੇਕਰ ਉਹਨਾਂ ਨੇ ਮੇਰੇ ਤੋਂ ਸਬੂਤ ਨਹੀਂ ਮੰਗਵਾਏ ਤਾਂ 5 ਜੁਲਾਈ ਨੂੰ ਇਹ ਸਾਰੇ ਸਬੂਤ ਜਨਤਕ ਕਰ ਦਿੱਤੇ ਜਾਣਗੇ। ਅੰਗੁਰਾਲ ਨੇ ਕਿਹਾ ਕਿ ਕਿ ਜਲੰਧਰ ਸੈਂਟਰਲ ਤੋਂ ਵਿਧਾਇਕ ਰਮਨ ਅਰੋੜ ਮੁੱਖ ਮੰਤਰੀ ਦੇ ਪਤਨੀ ਅਤੇ ਭੈਣ ਦੇ ਨਾਮ ‘ਤੇ ਜਲੰਧਰ ਵਿੱਚ ਵਸੁਲੀ ਕਰਦਾ ਹੈ। ਇਸ ਦਾ ਰੇਟ ਵੀ ਤੈਅ ਕੀਤਾ ਹੋਇਆ ਹੈ ਜਿਵੇ਼ ਕੇ ਕੋਈ ਦੁਕਾਨ ਦਾ ਲੈਂਟਰ ਪਾਉਂਦਾ ਹੈ ਤਾਂ ਉਸ ਤੋਂ 5 ਲੱਖ ਰੁਪਏ ਵਸੂਲੇ ਜਾਂਦੇ ਹਨ।
ਇਸੇ ਤਰ੍ਹਾਂ ਕੋਈ ਕਲੋਨੀ ਕੱਟਦਾ ਹੈ ਤਾਂ ਉਸ ਲਈ 25 ਲੱਖ ਰੁਪਏ, ਮੌਲ ਬਣਾਉਣ ਲਈ 50 ਲੱਖ ਰੁਪਏ ਕੋਈ ਛੱਤ ਪਾਉਂਦਾ ਤਾਂ ਉਸ ਤੋਂ 2 ਲੱਖ ਰੁਪਏ ਵਸੁਲੇ ਜਾਂਦੇ ਹਨ।
ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਉਹਨਾਂ ਨੇ ਟਵੀਟ ਕਰਕੇ ਲਿਖਿਆ ਕਿ – ਜਲੰਧਰ ਪੂਰਬੀ ਤੋਂ ਭਾਜਪਾ ਦੇ ਜਿਮਨੀ ਚੋਣ ਦੇ ਉਮੀਦਵਾਰ ਸ਼ੀਤਲ ਅੰਗੂਰਾਲ ਵੱਲੋਂ ਜਲੰਧਰ ਸੈਂਟਰਲ ਦੇ ਵਿਧਾਇਕ ਰਮਨ ਅਰੋੜਾ ਵੱਲੋਂ ਮੁੱਖ ਮੰਤਰੀ ਦੇ ਭੈਣ ਜੀ ਮਾਤਾ ਜੀ ਅਤੇ ਪਤਨੀ ਦੇ ਨਾਮ ਤੇ ਲੋਕਾਂ ਕੋਲੋਂ ਹਿੱਸਾ ਵਸੂਲੀ ਕਰ ਰਿਹਾ ਹੈ ਅਤੇ ਕਾਰੋਬਾਰੀਆਂ ਤੋਂ ਰੰਗਦਾਰੀਆਂ ਵਸੂਲ ਰਿਹਾ ਹੈ।
ਅੱਜ ਸ਼ੀਤਲ ਅੰਗੂਰਾਲ ਨੇ ਮੁੱਖ ਮੰਤਰੀ ਨੂੰ ਚੈਲੇੰਜ ਕੀਤਾ ਹੈ ਕਿ ਉਹ ਇਹ ਸਾਰੇ ਮਾਮਲੇ ਦੀ ਜਾਂਚ ਕਰਾਉਣ ਨਹੀਂ ਤਾਂ 5 ਜੁਲਾਈ ਨੂੰ ਉਹ ਸਾਰੇ ਸਬੂਤਾਂ ਨੂੰ ਜਨਤਕ ਕਰਨਗੇ।
ਬਿਕਰਮ ਮਜੀਠੀਆ ਨੇ ਕੀਤੇ ਵੱਡੇ ਖੁਲਾਸੇ, ਸ਼ੀਤਲ ਅੰਗੁਰਾਲ ਦੇ ਖੋਲ੍ਹੇ ਰਾਜ… CM Mann ਨੂੰ ਵੀ ਕੀਤਾ ਚੈਲੰਜ
ਬਿਕਰਮ ਮਜੀਠੀਆ ਨੇ ਮੰਗਲਵਾਰ ਨੂੰ ਸ਼ੀਤਲ ਅੰਗੁਰਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਰਗੜੇ ਲਾਏ। ਮਜੀਠੀਆ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਅਪ੍ਰੇਸ਼ਨ ਲਾਟਸ ਤਹਿਤ ਸ਼ੀਤਲ ਅੰਗੁਰਾਲ ਨੇ ਭਾਜਪਾ ’ਤੇ ਵੱਡੇ ਇਲਜ਼ਾਮ ਲਗਾਏ ਸਨ ਕਿ ਵਿਧਾਇਕਾਂ ਨੂੰ ਲੱਖਾਂ ਰੁਪਏ ਦੀਆਂ ਆਫ਼ਰਾਂ ਦੇ ਰਹੇ ਹਨ।
ਇਸ ਮੌਕੇ ਤਸਵੀਰਾਂ ਨਾਲ ਮਜੀਠੀਆ ਨੇ ਕਿਹਾ ਕਿ ਜੇਕਰ ਵਾਕਈ ਤੁਸੀਂ ਇਮਾਨਦਾਰ ਹੋ ਤਾਂ ਸ਼ੀਤਲ ਅੰਗੁਰਾਲ ’ਤੇ ਪਰਚਾ ਕਰਵਾਓ। ਉਨ੍ਹਾਂ ਕਿਹਾ ਕਿ ਤੁਸੀਂ ਅੰਗੁਰਾਲ ਦੇ ਚੈਲੰਜ ਨੂੰ ਕਬੂਲ ਕਰੋ ਅਤੇ ਉਸਦੇ ਸਵਾਲਾਂ ਦਾ ਜਵਾਬ ਦਿਓ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਦੇ ਕੇਂਦਰ ਸਰਕਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੰਦਰ ਕਰ ਸਕਦੇ ਹੋ ਤਾਂ ਭਗਵੰਤ ਮਾਨ ’ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ।
ਮੁੱਖ ਮੰਤਰੀ ਸ਼ੀਤਲ ਅੰਗੂਰਾਲ ਵੱਲੋਂ ਉਨਾਂ ਦੇ ਪਰਿਵਾਰ ਤੇ ਲਗਾਏ ਦੋਸ਼ਾਂ ਦਾ ਜਵਾਬ ਦੇਣ ਜਾਂ ਅਸਤੀਫਾ ਦੇਣ-ਚਰਨਜੀਤ ਚੰਨੀ
ਜਲੰਧਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਵੈਸ਼ਟ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗੂਰਾਲ ਵੱਲੋਂ ਮੁੱਖ ਮੰਤਰੀ ਦੇ ਪਰਿਵਾਰ ਤੇ ਲਗਾਏ ਦੋਸ਼ਾਂ ਤੇ ਬੋਲਦਿਆਂ ਕਿ ਮੁੱਖ ਮੰਤਰੀ ਇਨਾਂ ਦੋਸ਼ਾਂ ਨੂੰ ਸਪਸ਼ਟ ਕਰਨ ਜਾਂ ਫਿਰ ਆਪਣਾ ਅਸਤੀਫਾ ਦੇ ਕੇ ਸੱਤਾ ਤੋਂ ਲਾਂਭੇ ਹੋਣ।ਚਰਨਜੀਤ ਸਿੰਘ ਚੰਨੀ ਨੇ ਪ੍ਰੇੁਸ ਕਾਨਫਰੰਸ ਕਰ ਕਿਹਾ ਕਿ ਸ਼ੀਤਲ ਅੰਗੂਰਾਲ ਵੱਲੋਂ ਇਕ ਵਿਡਿਉ ਜਾਰੀ ਕਰ ਮੁੱਖ ਮੰਤਰੀ ਦੇ ਪਰਿਵਾਰ ਤੇ ਇਥੋਂ ਦੇ ਇਕ ਵਿਧਾਇਕ ਜਰੀਏ ਗੈਰ ਕਨੂੰਨੀ ਕੰਮ ਕਰਨ ਦੇ ਲਈ ਕਰੋੜਾ ਰੁਪਏ ਲਏ ਜਾ ਰਹੇ ਹਨ।ਚੰਨੀ ਨੇ ਕਿਹਾ ਕਿ ਇਸ ਵਿਡਿਉ ਵਿੱਚ ਸ਼ੀਤਲ ਅੰਗੂਰਾਲ ਨੇ ਮੁੱਖ ਮੰਤਰੀ ਦੀ ਪਤਨੀ ਅਤੇ ਭੈਣ ਵੱਲੋਂ ਦੜੇ ਸੱਟੇ,ਲਾਟਰੀ ਤੇ ਹੋਰ ਗੈਰ ਕਨੂੰਨੀ ਕੰਮਾਂ ਲਈ
ਪੈਸੇ ਲਏ ਜਾਣ ਦੇ ਦੋਸ਼ ਲਗਾਏ ਹਨ ਜੋ ਕਿ ਕਾਫੀ ਸੰਗੀਨ ਹਨ। ਉਨਾਂ ਸ਼ੀਤਲ ਅੰਗੂਰਾਲ ਨੂੰ ਵੀ ਮੁੱਖ ਮੰਤਰੀ ਦੇ ਪਰਿਵਾਰ ਤੇ ਲਗਾਏ ਦੋਸ਼ਾਂ ਦੇ ਸਬੂਤ ਜਨਤਕ ਕਰਨ ਦੀ ਗੱਲ ਕਹੀ।ਉੱਨਾਂ ਕਿਹਾ ਕਿ ਮੁੱਖ ਮੰਤਰੀ ਵੀ ਇੰਨਾਂ ਦੋਸ਼ਾਂ ਦਾ ਜਵਾਬ ਜਰੂਰ ਦੇਣ।ਸ.ਚੰਨੀ ਨੇ ਕਿਹਾ ਕਿ ਉਹ ਮੁੱਖ ਮੰਤਰੀ ਵੱਲੋਂ ਜਵਾਬ ਦਾ ਇੰਤਜਾਰ ਕਰ ਰਹੇ ਸਨ ਪਰ ਕੋਈ ਜਵਾਬ ਨਾਂ ਆਉਣ ਕਾਰਨ ਉਹ ਬੋਲਣ ਲਈ ਮਜਬੂਰ ਹੋਏ ਹਨ।ਉਨਾਂ ਕਿਹਾ ਕਿ ਅੱਜ ਚਾਹੀਦਾ ਸੀ ਕਿ ਸ਼ੀਤਲ ਅੰਗੂਰਾਲ ਦੇ ਦੋਸ਼ਾ ਦਾ ਜਵਾਬ ਦਿੱਤਾ ਜਾਵੇ ਪਰ ਉਲਟਾ ਸ਼ੀਤਲ ਅੰਗੂਰਾਲ ਨੂੰ ਕਈ ਮਾਮਲਿਆਂ ਵਿੱਚ ਨਾਮਜਦ ਕਰ ਦਿੱਤਾ ਗਿਆ ਹੈ।ਉਨਾਂ ਕਿਹਾ ਕਿ ਜੋ ਵੀ ਆਮ ਆਦਮੀ ਪਾਰਟੀ ਦੇ ਖਿਲਾਫ ਬੋਲਦਾ ਹੈ ਉਸਨੂੰ ਪਰਚਿਆਂ ਵਿੱਚ ਉਲਝਾਇਆ ਜਾਂਦਾ ਹੈ।ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਪ੍ਰੇਸ ਕਾਨਫਰੰਸ ਕਰਕੇ ਸ਼ਪੱਸ਼ਟ ਕਰਨ ਕਿ ਉਨਾਂ ਦੇ ਪਰਿਵਾਰ ਦਾ ਜਲੰਧਰ ਵਿੱਚ ਚੱਲ ਰਹੇ ਗੈਰ ਕਨੂੰਨੀ ਕੰਮਾਂ ਵਿੱਚ ਕੀ ਰੋਲ ਤੇ ਮੁੱਖ ਮੰਤਰੀ ਦਾ ਪਰਿਵਾਰ ਅੱਜ ਜਲੰਧਰ ਵਿੱਚ ਕਿਸ ਅਧਾਰ ਤੇ ਵੋਟਾਂ ਮੰਗ ਰਿਹਾ ਹੈ।ਉਨਾਂ ਕਿਹਾ ਕਿ ਜਲੰਧਰ ਦੀ ਗਲੀ ਗਲੀ ਵਿੱਚ ਉਨਾਂ ਨੇ ਘੁੰਮ ਕੇ ਦੇਖਿਆ ਕਿ ਇਥੋਂ ਦੇ ਲੋਕਾਂ ਦੇ ਨਸ਼ੇ ਕਾਰਨ ਘਰ ਬਰਬਾਦ ਹੋਏ ਹਨ।ਸ.ਚੰਨੀ ਨੇ ਕਿਹਾ ਕਿ ਜੇਰਕ ਮੁੱਖ ਮੰਤਰੀ ਦਾ ਪਰਿਵਾਰ ਹੀ ਗੈਰ ਕਨੂੰਨੀ ਕੰਮਾਂ ਵਿੱਚ ਸ਼ਾਮਲ ਹੈ ਤਾਂ ਸੂਬੇ ਦਾ ਕੀ ਹੋਵੇਗਾ।ਸ.ਚੰਨੀ ਨੇ ਮੁੱਖ ਮੰਤਰੀ ਤੋਂ ਅਸਤੀਫੇ ਦੀ ਮੰਗ ਕਰਦਿਆਂ ਕਿਹਾ ਕਿ ਅੱਜ ਉਨਾਂ ਵੱਲੋਂ ਲਗਾਏ ਗਏ ਦੋਸ਼ਾਂ ਦੀ ਪੁਸ਼ਟੀ ਹੋਈ ਹੈ ਤੇ ਮੁੱਖ ਮੰਤਰੀ ਦਾ ਪਰਿਵਾਰ ਇਥੇ ਚੋਣ ਲੜਨ ਨਹੀਂ ਜਲੰਧਰ ਨੂੰ ਬਰਬਾਦ ਕਰਨ ਲਈ ਆਇਆ ਹੈ।ਸ.ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਸ਼ੀਤਲ ਅੰਗੂਰਾਲ ਵੱਲੋਂ ਲਗਾਏ ਦੋਸ਼ਾਂ ਸੱਚਾਈ ਦੱਸਣ ਤੇ ਜਾਂਚ ਕਰਵਾਉਣ।
ਉਨਾਂ ਕਿਹਾ ਕਿ ਉਹ ਸਾਰੀ ਚੋਣ ਛੱਡ ਕੇ ਗੈਰ ਕਨੂੰਨੀ ਕੰਮਾਂ ਦਾ ਖੁਲਾਸਾ ਕਰ ਰਹੇ ਹਨ।ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਚ ਲਿਪਤ ਹੈ ਤੇ ਸਭ ਗੈਰ ਕਨੂੰਨੀ ਕੰਮ ਮੁੱਖ ਮੰਤਰੀ ਦੀ ਸ਼ਹਿ ਤੇ ਹੀ ਹੋ ਰਹੇ ਹਨ।ਉਨਾਂ ਕਿਹਾ ਕਿ ਉਹ ਹਰ ਉਸ ਵਿਅਕਤੀ ਦੇ ਦੁਸ਼ਮਨ ਹਨ ਜੋ ਜਲੰਧਰ ਵਿੱਚ ਗੈਰ ਕਨੂੰਨੀ ਕੰਮ ਕਰਦਾ ਹੈ।ਸ. ਚੰਨੀ ਨੇ ਕਿਹਾ ਕਿ ਜਲੰਧਰ ਦੀਆ ਇਨਾਂ ਚੋਣਾਂ ਤੋ ਬਾਅਦ ਸਰਕਾਰ ਡਿੱਗ ਜਾਵੇਗੀ।ਉਨਾਂ ਕਿਹਾ ਕਿ
ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਬੁਲਾਰੇ ਤੇ ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ ਵੱਲੋਂ ਸ਼ੀਤਲ ਅੰਗੂਰਾਲ ਤੇ ਦੋਸ਼ ਲਗਾਏ ਗਏ ਸਨ ਪਰ ਕੰਗ ਇਹ ਦੱਸਣ ਕਿ ਸ਼ੀਤਲ ਅੰਗੂਰਾਲ ਕਿਸਦੀ ਰਾਜਨੀਤਕ ਪੈਦਾਇਸ਼ ਹੈ।ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਲ੍ਹਾ ਲੀਡਰਾਂ ਨੇ ਆਪਣੀ ਸ਼ਹਿ ਤੇ ਸੀਤਲ ਅੰਗੂਰਾਲ ਤੋਂ ਗੈਰ ਕਨੂੰਨੀ ਕੰਮ ਕਰਵਾਏ ਹਨ ਜਿਸਦੇ ਚਲਦਿਆ ਹੀ ਸ਼ੀਤਲ ਅੰਗੂਰਾਲ ਨੇ ਜਲੰਧਰ ਵਿੱਚ ਦੜੇ ਸੱਟੇ,ਲਾਟਰੀ,ਨਸ਼ੇ ਅਤੇ ਰੇਹੜੀ ਫੜੀ ਤੋਂ ਗੈਰ ਕਨੂੰਨੀ ਉਗਰਾਹੀ ਕਰਵਾਈ ਹੈ।ਉਨਾਂ ਕਿਹਾ ਕਿ ਮਲਵਿੰਦਰ ਕੰਗ ਇਸ ਗੱਲ ਦਾ ਜਵਾਬ ਦੇਣ ਕਿ ਤਿੰਨ ਮਹੀਨੇ ਪਹਿਲਾਂ ਸ਼ੀਤਲ ਅੰਗੂਰਾਲ ਦਾ ਅਕਸ ਕੀ ਸੀ ਜਦੋ ਉਹ ਆਮ ਆਦਮੀ ਪਾਰਟੀ ਤੋਂ ਵਿਧਾਇਕ ਸੀ।ਚੰਨੀ ਨੇ ਕਿਹਾ ਕਿ ਗੈਰ ਕਨੂੰਨੀ ਕਾਰੋਬਾਰਾਂ ਵਿੱਚ ਜਲੰਧਰ ਦੇ ਇੱਕ ਹੋਰ ਵਿਧਾਇਕ ਦੀ ਸ਼ਮੂਲੀਅਤ ਕਾਰਨ ਸ਼ੀਤਲ ਅੰਗੂਰਾਲ ਇਨਾਂ ਤੋਂ ਭੱਜਿਆ ਹੈ।ਉਨਾਂ ਕਿਹਾ ਕਿ ਗੈਰ ਕਨੂੰਨੀ ਕਾਰੋਬਾਰਾਂ ਵਿੱਚ ਆਮ ਆਦਮੀ ਪਾਰਟੀ ਦੀ ਸ਼ਮੂਲੀਅਤ ਹੈ ਤੇ ਇਹ ਸ਼ੀਤਲ ਅੰਗੂਰਾਲ ਦੇ ਦੋਸ਼ਾਂ ਤੋਂ ਸਾਬਤ ਹੋ ਰਿਹਾ ਹੈ।