Jalandhar

ਜਲੰਧਰ ‘ਚ ‘ਓਮ ਵੀਜ਼ਾ’ ਇਮੀਗ੍ਰੇਸ਼ਨ ਕੰਪਨੀ ਦੇ ਦਫਤਰ ਅਗੇ ਪੀੜਤਾਂ ਵਲੋਂ ਜਮ ਕੇ ਰੋਸ ਪ੍ਰਦਰਸ਼ਨ

ਜਲੰਧਰ ਵਿੱਚ ਵਿਵਾਦਾਂ ਚ ਰਹਿਣ ਵਾਲੀ ਇਮੀਗ੍ਰੇਸ਼ਨ ਕੰਪਨੀ ‘ਓਮ ਵੀਜ਼ਾ’ ਅੱਜ ਫਿਰ ਇਕ ਨਵੇਂ ਵਿਵਾਦ ਵਿੱਚ ਘਿਰ ਗਈ ਹੈ ।ਅੱਜ ਕੁਝ ਲੋਕਾਂ ਨੇ ਓਮ ਵੀਜ਼ਾ ਦਫ਼ਤਰ ਦੇ ਬਾਹਰ ਜਮ ਕੇ ਪ੍ਰਦਰਸ਼ਨ ਕੀਤਾ ਅਤੇ ਦੋਸ਼ ਲਗਾਇਆ ਕਿ ਕੰਪਨੀ ਵੱਲੋਂ ਉਨ੍ਹਾਂ ਕੋਲੋਂ ਪੈਸੇ ਲੈ ਲਏ ਗਏ ਪਰ ਉਨ੍ਹਾਂ ਨੂੰ ਵਿਦੇਸ਼ ਨਹੀਂ ਭੇਜਿਆ ਗਿਆ ਅਤੇ ਨਾ ਹੀ ਪੈਸੇ ਵਾਪਸ ਦਿੱਤੇ ਜਾ ਰਹੇ ਹਨ ।ਮੌਕੇ ਤੇ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਸ ਪੁੱਜੀ ਅਤੇ ਉਨ੍ਹਾਂ ਨੇ ਦੋਵਾਂ ਧਿਰਾਂ ਨੂੰ ਗੱਲਬਾਤ ਦੇ ਲਈ ਬਿਠਾਇਆ ।
ਇਸੇ ਵਿੱਚ ਫਤਿਹਪੁਰ ਨਿਵਾਸੀ ਸਟੂਡੈਂਟ ਸਿਮਰਨਪ੍ਰੀਤ ਦੀ ਮਾਤਾ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਉਨ੍ਹਾਂ ਨੇ ਆਪਣੀ ਬੇਟੀ ਸਿਮਰਨਪ੍ਰੀਤ ਦੀ ਫਾਈਲ ਸਟੂਡੈਂਟ ਬੇਸ ਤੇ ਇੰਗਲੈਂਡ ਭੇਜਣ ਲਈ ਓਮ ਵੀਜ਼ਾ ਕੰਪਨੀ ਕੋਲ ਲਗਾਈ ਸੀ ,ਕੰਪਨੀ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਉਨ੍ਹਾਂ ਨੂੰ ਜਲਦ ਹੀ ਇੰਗਲੈਂਡ ਭੇਜ ਦਿੱਤਾ ਜਾਵੇਗਾ,ਮੌਕੇ ਤੇ ਓਮ ਵੀਜ਼ਾ ਕੰਪਨੀ ਨੂੰ ਅਸੀਂ 3 ਲੱਖ 53 ਹਜ਼ਾਰ ਰੁਪਏ ਵੀ ਦਿੱਤੇ ,ਪਰ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਓਮ ਵੀਜ਼ਾ ਕੰਪਨੀ ਵੱਲੋਂ ਮੇਰੀ ਬੇਟੀ ਸਿਮਰਨਪ੍ਰੀਤ ਨੂੰ ਸਟੂਡੈਂਟ ਵੇਸ ਤੇ ਇੰਗਲੈਂਡ ਨਹੀਂ ਭੇਜਿਆ ।ਉਨ੍ਹਾਂ ਦੱਸਿਆ ਕਿ ਇਸ ਉਪਰੰਤ ਅਸੀਂ ਕੰਪਨੀ ਕੋਲੋਂ ਪੈਸੇ ਵਾਪਸ ਲੈਣ ਲਈ ਕਈ ਵਾਰ ਆਏ ਪਰ ਕੰਪਨੀ ਨੇ ਸਾਨੂੰ ਕੋਈ ਪੈਸਾ ਵਾਪਸ ਨਹੀਂ ਦਿੱਤਾ ਅਤੇ ਫਿਰ ਅਸੀਂ ਇਸ ਦਫਤਰ ਦੇ ਗੇੜੇ ਮਾਰ ਮਾਰ ਕੇ ਥੱਕ ਗਏ। ਅੱਜ ਦੁਖੀ ਹੋ ਕੇ ਉਕਤ ਦਫ਼ਤਰ ਦੇ ਸਾਹਮਣੇ ਸਾਨੂੰ ਧਰਨਾ ਦੇਣਾ ਲਈ ਮਜਬੂਰ ਹੋਣਾ ਪਿਆ । ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਓਮ ਵੀਜ਼ਾ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਉਨ੍ਹਾਂ ਕਿਹਾ ਕਿ ਜਲਦ ਹੀ ਮੈਂ ਓਮ ਵੀਜ਼ਾ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ ਵੀ ਦੇਵਾਂਗੀ ।ਉਕਤ ਧਰਨਾ ਕਰੀਬ ਦੋ ਘੰਟੇ ਤੱਕ ਲੱਗਾ ਰਿਹਾ ਇਸ ਮੌਕੇ ਥਾਣਾ ਡਿਵੀਜ਼ਨ ਨੰਬਰ 6 ਦੀ ਮੌਕੇ ਤੇ ਪੁਲੀਸ ਪੁੱਜੀ ਉਨ੍ਹਾਂ ਨੇ ਦੋਵੇਂ ਧਿਰਾਂ ਨੂੰ ਦਫਤਰ ਵਿਚ ਬਿਠਾਇਆ l ਇਸ ਮੌਕੇ ਓਮ ਵੀਜ਼ਾ ਕੰਪਨੀ ਨੇ ਪੀੜਤ ਧਿਰ ਨੂੰ ਕਿਹਾ ਕਿ ਉਹ ਇੱਕ ਦੋ ਦਿਨ ਵਿੱਚ ਸਾਰੇ ਪੈਸੇ ਵਾਪਸ ਦੇ ਦਿਤੇ ਜਾਣਗੇ ।ਇਸ ਉਪਰੰਤ ਪੀੜਤ ਧਿਰ ਵੱਲੋਂ ਕੰਪਨੀ ਦੇ ਅੱਗਿਓਂ ਧਰਨਾ ਉਠਾਇਆ ਗਿਆ 

Related Articles

Leave a Reply

Your email address will not be published.

Back to top button