Jalandhar
ਜਲੰਧਰ ‘ਚ ਓਵਰਟੇਕ ਕਰਦੇ ਸਵਾਰੀਆਂ ਨਾਲ ਭਰੀ ਤੇਜ਼ ਰਫਤਾਰ ਬੱਸ ਪਲਟੀ, ਕਈ ਲੋਕ ਫੱਟੜ
A high-speed bus full of overtaking passengers overturned in Jalandhar, many people were injured
ਆਦਮਪੁਰ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਥੇ ਤੇਜ਼ ਰਫਤਾਰ ਹੋਣ ਕਾਰਨ ਬੱਸ ਬੇਕਾਬੂ ਹੋ ਗਈ। ਕਾਰ ਨੂੰ ਓਵਰਟੇਕ ਕਰਨ ਦੇ ਚੱਕਰ ਵਿਚ ਬੱਸ ਆਪਣਾ ਸੰਤੁਲਨ ਗੁਆ ਬੈਠੀ ਗਈ ਤੇ ਸਿੱਧਾ ਸੜਕ ਕਿਨਾਰੇ ਬਣੀ ਗੰਦੇ ਪਾਣੀ ਦੀ ਨਿਕਾਸੀ ਦੀ ਡ੍ਰੇਨ ਵਿਚ ਪਲਟ ਗਈ। ਇਸ ਕਾਰਨ ਬੱਸ ਵਿਚ ਸਵਾਰ ਦੋ ਦਰਜਨ ਤੋਂ ਵੱਧ ਯਾਤਰੀਆਂ ਨੂੰ ਸੱਟਾਂ ਵੱਜੀਆਂ। ਗਨੀਮਤ ਰਹੀ ਕਿ ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਜਾਣਕਾਰੀ ਮੁਤਾਬਕ ਦੁਪਹਿਰ ਤੇਜ਼ ਰਫਤਾਰ ਬੱਸ ਅਚਾਨਕ ਬ੍ਰੇਕ ਲਗਾਉਣ ਕਾਰਨ ਬੇਕਾਬੂ ਹੋ ਗਈ ਤੇ ਸਿੱਧੀ ਡ੍ਰੇਨ ਵਿਚ ਜਾ ਡਿੱਗੀ। ਗਨੀਮਤ ਰਹੀ ਕਿ ਅੱਗੇ ਤੋਂ ਆ ਰਹੀਆਂ ਗੱਡੀਆਂ ਨੂੰ ਬੱਸ ਨੇ ਆਪਣੀ ਚਪੇਟ ਵਿਚ ਨਹੀਂ ਲਿਆ। ਹਾਦਸੇ ਦਾ ਪਤਾ ਲੱਗਦੇ ਹੀ ਪੁਲਿਸ ਵੀ ਮੌਕੇ ‘ਤੇ ਪਹੁੰਚੀ ਤੇ ਬੱਸ ਵਿਚੋਂ ਸਵਾਰੀਆਂ ਨੂੰ ਬਹੁਤ ਮੁਸ਼ਕਲ ਨਾਲ ਬਾਹਰ ਕੱਢਿਆ।