ਜਲੰਧਰ ‘ਚ ਖਤਰਨਾਕ ਗੈਂਗਸਟਰ ਰਾਇਲ ਸਿੰਘ ਨੂੰ ਕੀਤਾ ਗ੍ਰਿਫਤਾਰ, 800 ਗ੍ਰਾਮ ਹੈਰੋਇਨ ਵੀ ਬਰਾਮਦ
Dangerous gangster Royal Singh was arrested in Jalandhar, 800 grams of heroin was also recovered
ਜਲੰਧਰ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਜੰਮੂ ਦੇ ਨਾਮੀ ਖਤਰਨਾਕ ਗੈਂਗਸਟਰ ਰਾਇਲ ਸਿੰਘ ਨੂੰ ਕਪੂਰਥਲਾ ਰੋਡ ਤੋਂ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਤਲਾਸ਼ੀ ਦੌਰਾਨ ਰੌਇਲ ਸਿੰਘ ਕੋਲੋਂ 800 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਹੈ। ਦੱਸ ਦੇਈਏ ਕਿ ਗੈੰਗਸਟਰ ਰਾਇਲ ਸਿੰਘ ਜੰਮੂ ਦੇ ਗੈਂਗਸਟਰ ਰਾਜੇਸ਼ ਡੋਗਰਾ ਦੇ ਮਾਮਲੇ ‘ਚ ਭਗੌੜਾ ਸੀ, ਜਿਸ ਦੀ ਪਿਛਲੇ ਮਹੀਨੇ 4 ਮਾਰਚ ਨੂੰ ਮੋਹਾਲੀ ਦੇ ਸੀ.ਪੀ.-67 ਮਾਲ ਦੇ ਸਾਹਮਣੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਰਾਇਲ ਨੇ ਡੋਗਰਾ ਦੇ ਕਤਲ ਲਈ ਫੰਡ ਦਿੱਤਾ ਸੀ। ਮੋਹਾਲੀ ਪੁਲਿਸ ਸੁਪਾਰੀ ਕਿਲਰ ਸਰਪ੍ਰੀਤ ਸਿੰਘ ਰਾਜਾ ਵਾਸੀ ਜੰਮੂ ਅਤੇ ਮਨਜੀਤ ਸਮੇਤ ਰਾਇਲ ਦੀ ਭਾਲ ਕਰ ਰਹੀ ਸੀ। ਪੁਲਿਸ ਰਾਇਲ ਤੋਂ ਸ਼ਹਿਰ ਵਿਚ ਨਸ਼ਾ ਲਿਆਉਣ ਦੇ ਮਕਸਦ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਸੀਪੀ ਸਵਪਨ ਸ਼ਰਮਾ ਦੀ ਨਿਗਰਾਨੀ ਹੇਠ ਖੁਦ ਪੁੱਛਗਿੱਛ ਕੀਤੀ ਜਾ ਰਹੀ ਹੈ, ਤਾਂ ਜੋ ਨਸ਼ਿਆਂ ਦੇ ਨਾਲ-ਨਾਲ ਉਸ ਦੇ ਪੂਰੇ ਨੈੱਟਵਰਕ ਨੂੰ ਤੋੜਿਆ ਜਾ ਸਕੇ।
ਸੂਤਰਾਂ ਮੁਤਾਬਕ ਪੁਲੀਸ ਰੌਇਲ ਸਿੰਘ ਦੀ ਗ੍ਰਿਫ਼ਤਾਰੀ ਸਬੰਧੀ ਚੁੱਪ ਧਾਰੀ ਬੈਠੀ ਹੈ। ਕ੍ਰਾਈਮ ਬ੍ਰਾਂਚ ਦੇ ਇੰਚਾਰਜ ਹਰਿੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਜੰਮੂ ਦਾ ਗੈਂਗਸਟਰ ਰਾਇਲ ਸਿੰਘ ਦੋਆਬੇ ‘ਚ ਨਸ਼ਾ ਸਪਲਾਈ ਕਰ ਰਿਹਾ ਹੈ। ਉਸ ਦੇ ਸਬੰਧ ਡਰੱਗ ਮਾਫੀਆ ਨਾਲ ਜੁੜੇ ਹੋਏ ਹਨ।
ਜਿਸ ਤੋਂ ਬਾਅਦ ਉਸ ਨੂੰ ਫੜਨ ਲਈ ਕਪੂਰਥਲਾ ਪੁਲਸ ਲਗਾਤਾਰ ਛਾਪੇਮਾਰੀ ਮਾਰ ਰਹੀ ਸੀ, ਅੱਜ ਪੁਲਿਸ ਨਾਕੇ ਦੌਰਾਨ ਉਸ ਨੂੰ ਸਕਾਰਪੀਓ ਕਾਰ ਵਿਚ ਬੈਠਾ ਦੇਖਿਆ ਤਾਂ ਗੈੰਗਸਟਰ ਰਾਇਲ ਨੇ ਪੁਲਿਸ ਨੂੰ ਦੇਖ ਕੇ ਉਹ ਕਾਰ ਤੋਂ ਹੇਠਾਂ ਉਤਰ ਕੇ ਭੱਜ ਗਿਆ। ਤਾਂ ਪੁਲਿਸ ਨੇ ਪਿੱਛਾ ਕਰਕੇ ਉਸਨੂੰ ਦਬੋਚ ਲਿਆ।ਰਾਇਲ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਡੋਗਰਾ ਉਸ ਦੇ ਬਰਾਬਰ ਦਾ ਗੈਂਗ ਚਲਾ ਰਿਹਾ ਸੀ। ਜਿਸ ਦਾ ਉਸਨੇ ਆਪਣੇ ਸ਼ੂਟਰਾਂ ਕੋਲੋਂ ਮੋਹਾਲੀ ‘ਚ ਸੀਪੀ. ਮਾਲ ਦੇ ਸਾਹਮਣੇ ਗੋਲੀਆਂ ਮਾਰ ਕੇ ਮਰਵਾ ਦਿੱਤਾ ਸੀ।