Jalandhar

ਜਲੰਧਰ ‘ਚ ਚੱਲੀਆਂ ਤਾੜ-ਤਾੜ ਗੋਲੀਆਂ, ਮਾਹੌਲ ਤਣਾਅਪੂਰਨ

Frequent gunfire in Jalandhar, atmosphere tense

ਜਲੰਧਰ ‘ਚ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ।   ਬਸਤੀ ਬਾਵਾ ਖੇਲ ਨੇੜਲੇ ਬਾਬੂ ਲਾਭ ਸਿੰਘ ਨਗਰ ‘ਚ ਗੁੱਜਰ ਬਦਮਾਸ਼ ਵਲੋਂ ਗੋਲੀਆਂ ਚਲਾਈਆਂ ਗਈਆਂ, ਜਿਸ ਕਾਰਨ ਇਲਾਕੇ ਦਾ ਮਾਹੌਲ ਤਣਾਅਪੂਰਨ ਹੋ ਗਿਆ ਹੈ।

ਇਸ ਦੌਰਾਨ ਇੱਕ ਨੌਜਵਾਨ ਨੂੰ 3 ਗੋਲੀਆਂ ਲੱਗੀਆਂ, ਜਿਸਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਹੈ। ਸ਼ੁਰੂਆਤੀ ਜਾਂਚ ਵਿੱਚ ਇਹ ਗੈਂਗਵਾਰ ਦੇ ਚਲਦੇ ਹੋਏ ਗੋਲੀਆਂ ਚਲਣ ਦੀ ਗੱਲ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁਰਾਣੀ ਰੰਜਿਸ਼ ਕਾਰਨ ਫਤਹ ਬਦਮਾਸ਼ ਅਤੇ ਕੰਨੂ ਗੁੱਜਰ ਬਦਮਾਸ਼ ਦੇ ਵਿਚਕਾਰ ਇਹ ਗੋਲੀਆਂ ਚੱਲੀਆਂ ਹਨ। ਪੁਲਿਸ ਮੌਕੇ ‘ਤੇ ਪਹੁੰਚੀ, ਜਿਸਨੇ ਘਟਨਾ ਸਥਾਨ ਦੀ ਜਾਂਚ-ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ।

Back to top button