

ਜਲੰਧਰ ‘ਚ ਪਿੰਡ ਵਾਸੀਆਂ ਤੇ ਨਿਹੰਗ ਸਿੰਘਾਂ ‘ਚ ਹੋਇਆ ਝਗੜਾ , ਖ਼ੂਨੀ ਝੜਪ ਹੋਣੋਂ ਬਚੀ
ਜਲੰਧਰ ਦੇ ਨੇੜਲੇ ਪਿੰਡ ਪਿੰਡ ਕਲਿਆਣਪੁਰ ਵਾਸੀਆਂ ਤੇ ਨਿਹੰਗ ਸਿੰਘਾਂ ‘ਚ ਦੇਰ ਰਾਤ ਫਿਰ ਝਗੜਾ ਹੋ ਗਿਆ। ਘਟਨਾ ਦੀ ਸੂਚਨਾ ਮਿਲਣ ਪਿੰਡ ਪੁੱਜੀ ਪੁਲਿਸ ਟੀਮ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਕੇ ਖ਼ੂਨੀ ਝੜਪ ਹੋਣੋਂ ਰੋਕ ਲਈ। ਦੇਰ ਰਾਤ ਹਰਪ੍ਰੀਤ ਸਿੰਘ ਖਾਲਸਾ ਦਸਮੇਸ਼ ਤਰਨਾਦਲ ਦੇ ਜਥੇਦਾਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਜਲਦ ਹੀ ਥਾਣਾ ਲਾਂਬੜਾ ਵਿਖੇ ਪਹੁੰਚ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਸ੍ਰੀ ਹਰਿਮੰਦਰ ਸਾਹਿਬ ਗਏ ਹੋਏ ਸਨ, ਜਦੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਆਪਣੇ ਨਿਹੰਗ ਸਿੰਘਾਂ ਨਾਲ ਵਾਪਸ ਪਰਤ ਆਏ ਅਤੇ ਪੁਲਿਸ ਪ੍ਰਸਾਸ਼ਨ ਵੱਲੋਂ ਕੋਈ ਵੀ ਕਾਰਵਾਈ ਨਾ ਹੋਣ ਤੇ ਨਿਹੰਗ ਸਿੰਘਾਂ ਵੱਲੋਂ ਦੇਰ ਰਾਤ ਲਾਂਬੜਾ ਹਾਈਵੇ ਜਾਮ ਕਰ ਦਿਤਾ ਗਿਆ
ਨਿਹੰਗ ਸਿੰਘਾਂ ਨੇ ਦੱਸਿਆ ਕਿ ਸਾਬਕਾ ਸਰਪੰਚ ਇਕਬਾਲ ਸਿੰਘ ਕੁਝ ਨੌਜਵਾਨਾਂ ਤੇ ਔਰਤਾਂ ਸਮੇਤ ਉਹਨਾਂ ਦੇ ਡੇਰੇ ਵਿਚ ਆਏ, ਜਿੱਥੇ ਉਨ੍ਹਾਂ ਦੀ ਤਕਰਾਰ ਹੋ ਗਈ ਤੇ ਝਗੜਾ ਕੁਝ ਹੀ ਦੇਰ ਵਿੱਚ ਹੱਥੋਪਾਈ ਵਿੱਚ ਬਦਲ ਗਿਆ। ਲੋਕਾਂ ਨੇ ਇਸ ਦੀ ਸੂਚਨਾ ਥਾਣਾ ਲਾਂਬੜਾ ਨੂੰ ਦਿੱਤੀ। ਐੱਸਐੱਚਓ ਅਮਨ ਸੈਣੀ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਦੋਵੇਂ ਧਿਰਾਂ ਨੂੰ ਸ਼ਾਂਤ ਕਰ ਕੇ ਵੱਖ-ਵੱਖ ਕੀਤਾ ਗਿਆ।
ਸਾਬਕਾ ਸਰਪੰਚ ਇਕਬਾਲ ਸਿੰਘ ‘ਤੇ ਦੋਸ਼ ਲਗਾਉਂਦੇ ਹੋਏ ਨਿਹੰਗ ਸਿੰਘਾਂ ਨੇ ਕਿਹਾ ਕਿ ਉਹ ਹਮੇਸ਼ਾ ਜ਼ਮੀਨ ਨੂੰ ਲੈ ਕੇ ਝਗੜਾ ਕਰਦਾ ਰਹਿੰਦਾ ਹੈ। ਉਸ ਜਗ੍ਹਾ ‘ਤੇ ਆਉਂਦਿਆਂ ਹੀ ਸਾਬਕਾ ਸਰਪੰਚ ਨੇ ਕੁਝ ਵਿਅਕਤੀਆਂ ਨਾਲ ਮਿਲ ਕੇ ਉਸ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਕੁਝ ਨਿਹੰਗ ਸਿੰਘ ਅਤੇ ਘੋੜੇ ਵੀ ਲੜਾਈ ‘ਚ ਜ਼ਖਮੀ ਹੋ ਗਏ ਹਨ।