

ਜਲੰਧਰ ‘ਚ ਜੰਡਿਆਲਾ ਮੰਜਕੀ- ਨਕੋਦਰ ਰੋਡ ’ਤੇ ਸਥਿਤ ਇਕ ਪੈਟਰੋਲ ਪੰਪ ਉਪਰ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਪੰਪ ਨੂੰ ਲੁੱਟਣ ਦੌਰਾਨ ਇਕ ਲੁਟੇਰੇ ਦੀ ਮੌਤ ਦਾ ਸਮਾਚਾਰ ਹੈ । ਇਕੱਤਰ ਕੀਤੀ ਜਾਣਕਾਰੀ ਅਨੁਸਾਰ 2 ਮੋਟਰਸਾਈਕਲ ਸਵਾਰ ਲੁਟੇਰੇ ਬਾਲਾ ਜੀ ਫਿਲਿੰਗ ਸਟੇਸ਼ਨ ’ਤੇ ਪਹੁੰਚੇ ਅਤੇ ਸਭ ਕੁਝ ਹਵਾਲੇ ਕਰਨ ਲਈ ਕਿਹਾ । ਪੈਟਰੋਲ ਪੰਪ ਦੇ ਮਾਲਕ ਉੱਪਰ ਪਿਸਤੌਲ ਤਾਣ ਲਈ ਅਤੇ ਨਕਦੀ ਲੁੱਟ ਲਈ ।
ਪੰਪ ਮਾਲਕ ਸੁਰਿੰਦਰ ਕੁਮਾਰ ਦੇ ਬੇਟੇ ਵਲੋਂ ਲੁਟੇਰਿਆਂ ਨਾਲ ਹੱਥੋਪਾਈ ਹੋਣ ‘ਤੇ ਉਨ੍ਹਾਂ ਪਿਸਤੌਲ ਤਾਣ ਲਈ । ਪੰਪ ‘ਤੇ ਖੜ੍ਹੀ ਆਪਣੀ ਇਨੋਵਾ ਗੱਡੀ ਵਿਚ ਪਿਸਤੌਲ ਲੈਣ ਲਈ ਭੱਜੇ ਪੰਪ ਮਾਲਕ ਦੇ ਬੇਟੇ ਵਲੋਂ ਮੋਟਰਸਾਈਕਲ ਸਵਾਰਾਂ ਉਤੇ ਆਪਣੀ ਇਨੋਵਾ ਚੜ੍ਹਾਏ ਜਾਣ ‘ਤੇ ਇਕ ਲੁਟੇਰੇ ਦੀ ਮੌਤ ਹੋ ਗਈ ।