JalandharIndia

ਜਲੰਧਰ ‘ਚ ਲੋਕਾਂ ਤੋਂ ਲੱਖਾਂ ਰੁਪਏ ਠੱਗਣ ਵਾਲਾ ਟਰੈਵਲ ਏਜੰਟ ਬੱਬੀ ਠੱਗ ਤੇ ਉਸ ਦਾ ਪੁੱਤਰ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ

ਜਲੰਧਰ ‘ਚ ਵਿਦੇਸ਼ ਭੇਜਣ ਦੇ ਨਾਂ ‘ਤੇ ਲੋਕਾਂ ਤੋਂ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਠੱਗ ਟਰੈਵਲ ਏਜੰਟ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ। ਲੋਕਾਂ ਨੂੰ ਵਿਦੇਸ਼ ਭੇਜਣ ਦੀ ਬਜਾਏ ਇਹ ਏਜੰਟ ਧੋਖਾਧੜੀ ਕਰਕੇ ਆਪਣੇ ਪੁੱਤਰ ਨਾਲ ਵਿਦੇਸ਼ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਦਿੱਲੀ ਏਅਰਪੋਰਟ ‘ਤੇ ਫੜਿਆ ਗਿਆ। ਏਅਰਪੋਰਟ ‘ਤੇ ਫੜੇ ਗਏ ਏਜੰਟ ਬਾਰੇ ਦਿੱਲੀ ਪੁਲਿਸ ਨੇ ਜਲੰਧਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।

ਗ੍ਰਿਫਤਾਰ ਠੱਗ ਏਜੰਟ ਬੱਬੀ ਖਿਲਾਫ 2018 ‘ਚ ਥਾਣਾ ਮਕਸੂਦਾਂ ‘ਚ ਵਿਦੇਸ਼ ਭੇਜਣ ਦੇ ਨਾਂ ‘ਤੇ 32 ਲੱਖ ਦੀ ਠੱਗੀ ਮਾਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਧੋਖਾਧੜੀ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਪੁਲਿਸ ਨੇ ਬੱਬੀ ਅਤੇ ਉਸਦੇ ਪੁੱਤਰ ਨੂੰ ਫੜਨ ਲਈ ਕਈ ਵਾਰ ਛਾਪੇਮਾਰੀ ਕੀਤੀ ਪਰ ਪੁਲਿਸ ਦੇ ਹੱਥ ਨਹੀਂ ਲੱਗ ਰਹੇ ਸਨ। ਦੋਵੇਂ ਪਿਓ-ਪੁੱਤ 32 ਲੱਖ ਹੜੱਪ ਕੇ ਇਧਰ-ਉਧਰ ਲੁਕੇ ਹੋਏ ਸਨ।

ਜਦੋਂ ਦੋਵੇਂ ਪਿਓ-ਪੁੱਤਰ ਮਕਸੂਦਾਂ ਥਾਣੇ ਦੇ ਮੁਲਾਜ਼ਮਾਂ ਦੇ ਹੱਥ ਨਹੀਂ ਆਏ ਤਾਂ ਪੁਲਸ ਨੂੰ ਸ਼ੱਕ ਹੋਇਆ ਕਿ ਉਹ ਵਿਦੇਸ਼ ਭੱਜ ਸਕਦੇ ਹਨ। ਪੁਲਿਸ ਨੇ ਦੋਨਾਂ ਪਿਓ-ਪੁੱਤ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਹੈ। ਦੋਵੇਂ ਠੱਗ ਟਰੈਵਲ ਏਜੰਟਾਂ ਪਿਤਾ-ਪੁੱਤਰ ਬਾਰੇ ਜਾਣਕਾਰੀ ਸਾਰੀਆਂ ਅੰਤਰਰਾਸ਼ਟਰੀ ਸਰਹੱਦਾਂ ਦੇ ਨਾਲ-ਨਾਲ ਹਵਾਈ ਅੱਡਿਆਂ ਤੱਕ ਪਹੁੰਚ ਗਈ।

One Comment

Leave a Reply

Your email address will not be published.

Back to top button