Jalandhar

ਜਲੰਧਰ ‘ਚ ਵੀਡੀਓ ਬਣਾ ਕੇ ਬਲੈਕਮੇਲ ਕਰਨ ਵਾਲੀਆਂ ਔਰਤਾਂ ਦਾ ਪਰਦਾਫਾਸ਼

Women who blackmailed by making videos in Jalandhar arrested

ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਹਨੀ ਟਰੈਪ ਰਾਹੀਂ ਲੋਕਾਂ ਤੋਂ ਪੈਸੇ ਵਸੂਲਣ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੂੰ ਸੁਰਾਗ ਮਿਲਿਆ ਸੀ ਕਿ ਇਕ ਗਿਰੋਹ ਹਨੀ ਟਰੈਪ ਰਾਹੀਂ ਲੋਕਾਂ ਤੋਂ ਪੈਸੇ ਵਸੂਲਣ ਦਾ ਧੰਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਗਿਰੋਹ ਲੋਕਾਂ ਨੂੰ ਹੋਟਲਾਂ ਦੇ ਕਮਰਿਆਂ ਵਿਚ ਬੁਲਾ ਕੇ ਰਿਕਾਰਡ ਕੀਤੀਆਂ ਵੀਡੀਓ ਬਣਾ ਕੇ ਬਲੈਕਮੇਲ ਕਰਦਾ ਸੀ। ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਜਲੰਧਰ ਦੇ ਨੰਗਲ ਸ਼ਾਮਾ ਚੌਕ ਨੇੜੇ ਇਕ ਜਾਲ ਵਿਛਾ ਕੇ ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕੀਤਾ ਹੈ।

ਫੜੇ ਗਏ ਦੋਸ਼ੀਆਂ ਦੀ ਪਛਾਣ ਪ੍ਰੀਤ ਕੌਰ ਪੁੱਤਰੀ ਕਮਲਜੀਤ ਸਿੰਘ ਵਾਸੀ ਐਚ.ਐਨ.ਓ.ਐਲ 51 ਅਮਰੀਕ ਨਗਰ ਜਲੰਧਰ, ਅਮਨ ਪਤਨੀ ਰਿਸ਼ਵ ਵਾਸੀ ਅਮਰੀਕ ਨਗਰ ਸਾਹਮਣੇ ਰਾਜੂ ਕਰਿਆਨਾ ਸਟੋਰ ਜਲੰਧਰ ਅਤੇ ਮੋਹਿਨੀ ਪਤਨੀ ਰਾਕੇਸ਼ ਕੁਮਾਰ ਵਾਸੀ ਅਮਰੀਕ ਨਗਰ, ਸਾਹਮਣੇ ਰਾਜੂ ਕਰਿਆਨਾ ਸਟੋਰ ਜਲੰਧਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਥਾਣਾ ਰਾਮਾ ਮੰਡੀ ਜਲੰਧਰ ਵਿਖੇ ਮੁਕੱਦਮਾ ਨੰਬਰ 44 ਮਿਤੀ 09-02-2024 ਅ/ਧ 384/420/120ਬੀ/506 ਆਈ.ਪੀ.ਸੀ. ਦਰਜ ਕੀਤਾ ਗਿਆ ਹੈ।

Back to top button