Jalandhar
ਜਲੰਧਰ ਚ ਸਕੂਲੀ ਬੱਚਿਆਂ ਨਾਲ ਭਰਿਆ ਈ-ਰਿਕਸ਼ਾ ਬਿਜਲੀ ਦੇ ਖੰਭੇ ਨਾਲ ਟਕਰਾਇਆ, 3 ਬੱਚੇ ਜ਼ਖਮੀ
In Jalandhar, an e-rickshaw full of school children collided with an electric pole, 3 children were injured
ਜਲੰਧਰ ਦੇ ਕਿਸ਼ਨਪੁਰਾ ਚੌਕ ਨੇੜੇ ਸਕੂਲੀ ਬੱਚਿਆਂ ਨਾਲ ਭਰਿਆ ਇੱਕ ਈ-ਰਿਕਸ਼ਾ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ। ਇਸ ਹਾਦਸੇ ‘ਚ 3 ਬੱਚੇ ਜ਼ਖਮੀ ਹੋਏ ਹਨ। ਜਿਨ੍ਹਾਂ ਵਿੱਚੋਂ ਦੋ ਬੱਚਿਆਂ ਨੂੰ ਗੰਭੀਰ ਸੱਟਾਂ ਲੱਗੀਆਂ। ਹਾਦਸੇ ਤੋਂ ਬਾਅਦ ਦੋਵਾਂ ਨੂੰ ਪਠਾਨਕੋਟ ਚੌਕ ਨੇੜੇ ਸਥਿਤ ਇਕ ਨਿੱਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ।
ਹਾਦਸੇ ਤੋਂ ਬਾਅਦ ਮੌਕੇ ਤੇ ਪਹੁੰਚੀ ਜਲੰਧਰ ਪੁਲਿਸ ਨੇ ਈ-ਰਿਕਸ਼ਾ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਬੱਚਿਆਂ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਲੈਕੇ ਅਗਲੀ ਕਾਰਵਾਈ ਕਰੇਗੀ। ਇਲਾਜ ਲਈ ਹਸਪਤਾਲ ਲਿਆਂਦੇ ਗਏ ਇੱਕ ਬੱਚੇ ਨੂੰ ਇਲਾਜ ਤੋਂ ਬਾਅਦ ਵਾਪਿਸ ਘਰ ਭੇਜ ਦਿੱਤਾ ਗਿਆ।
ਸਥਾਨਕ ਲੋਕਾਂ ਨੇ ਦੱਸਿਆ ਕਿ ਤੇਜ਼ ਰਫਤਾਰ ਵਿੱਚ ਆ ਰਿਹਾ ਈ-ਰਿਕਸ਼ਾ ਅਚਾਨਕ ਹੀ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ। ਇਸ ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਨੂੰ ਬੱਚਿਆ ਨੂੰ ਸੰਭਾਲਿਆ ਅਤੇ ਡਰਾਈਵਰ ਨੂੰ ਫੜ ਲਿਆ।