HealthJalandhar

ਜਲੰਧਰ ‘ਚ ਸੜਕ ਹਾਦਸਿਆਂ ਦੌਰਾਨ ਜ਼ਖਮੀ ਹੋਣ ਵਾਲਿਆਂ ਨੂੰ ਇਨ੍ਹਾਂ 41 ਹਸਪਤਾਲਾ ‘ਚ ਮਿਲੇਗਾ ਮੁਫ਼ਤ ਇਲਾਜ

Those who were injured during accidents in Jalandhar, these 41 hospitals

ਸੜਕ ਹਾਦਸਿਆਂ ਵਿੱਚ ਜ਼ਖਮੀ ਹੋਏ ਵਿਅਕਤੀਆਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਮੁੱਖ ਮੰਤਰੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ‘ਫਰਿਸ਼ਤੇ’ ਸਕੀਮ ਤਹਿਤ ਹਾਦਸਿਆਂ ਵਿੱਚ ਜ਼ਖਮੀ ਹੋਣ ਵਾਲਿਆਂ ਨੂੰ ਜਲੰਧਰ ਜ਼ਿਲ੍ਹੇ ਵਿੱਚ 41 ਹਸਪਤਾਲ ਸੂਚੀਬੱਧ ਕੀਤੇ ਗਏ ਹਨ।

ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਦੱਸਿਆ ਕਿ ਇਸ ਸਕੀਮ ਤਹਿਤ ਸੜਕੀ ਹਾਦਸਿਆਂ ਦੌਰਾਨ ‘ਗੋਲਡਨ ਆਵਰ’ ਦੀ ਵੱਧ ਤੋਂ ਵੱਧ ਸੁਚੱਜੀ ਵਰਤੋਂ ਕਰਕੇ ਹਾਦਸਾ ਪੀੜਤਾਂ ਨੂੰ ਨੇੜਲੇ ਸਰਕਾਰੀ ਹਸਪਤਾਲਾਂ ਸਮੇਤ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਦੀ ਮੁਫ਼ਤ ਸਹੂਲਤ ਪ੍ਰਦਾਨ ਕੀਤੀ ਜਾਵੇਗੀ ਤਾਂ ਜੋ ਉਨ੍ਹਾਂ ਦੀ ਕੀਮਤੀ ਜਾਨ ਨੂੰ ਬਚਾਇਆ ਜਾ ਸਕੇ।

ਉਨ੍ਹਾਂ ਦੱਸਿਆ ਕਿ ਸੜਕ ਦੁਰਘਟਨਾ ਤੋਂ ਬਾਅਦ ਪਹਿਲਾ ਇੱਕ ਘੰਟਾ ਬਹੁਤ ਮਹੱਤਵਪੂਰਨ ਹੁੰਦਾ ਹੈ, ਜਿਸ ਦੌਰਾਨ ਜੇਕਰ ਕਿਸੇ ਗੰਭੀਰ ਜ਼ਖ਼ਮੀ ਵਿਅਕਤੀ ਨੂੰ ਮੁੱਢਲੀ ਸਹਾਇਤਾ ਮਿਲ ਜਾਵੇ ਤਾਂ ਉਸ ਦੀ ਜਾਨ ਬਚਣ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਹੈ।

ਸਾਰੰਗਲ ਨੇ ਦੱਸਿਆ ਕਿ ਇਸ ਸਕੀਮ ਤਹਿਤ ਜ਼ਿਲ੍ਹੇ ਦੇ 15 ਸਰਕਾਰੀ, 25 ਪ੍ਰਾਈਵੇਟ ਹਸਪਤਾਲਾਂ ਅਤੇ ਇਕ ਮੈਡੀਕਲ ਕਾਲਜ ਸਮੇਤ ਕੁੱਲ 41 ਹਸਪਤਾਲ ਸੂਚੀਬੱਧ ਕੀਤੇ ਗਏ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਸਰਕਾਰ ਨਾਲ ਸੂਚੀਬਧ ਹਸਪਤਾਲ, ਜੋ ਹਾਦਸਾ ਪੀੜਤਾਂ ਦਾ ਇਲਾਜ ਕਰਨਗੇ ਨੂੰ ਪੈਕਜ ਦਰਾਂ ਅਨੁਸਾਰ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਰਾਜ ਸਿਹਤ ਏਜੰਸੀ ਵੱਲੋਂ ਸੜਕ ਹਾਦਸਾ ਪੀੜਤਾਂ ਦੇ ਇਲਾਜ ਲਈ 52 ਪੈਕਜਾਂ ਦੀ ਸ਼ਨਾਖਤ ਕੀਤੀ ਗਈ ਹੈ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਸੜਕ ਹਾਦਸੇ ਦੇ ਪੀੜਤ ਨੂੰ ਇਲਾਜ ਲਈ ਹਸਪਤਾਲ ਵਿੱਚ ਪਹੁੰਚਾਉਣ ਵਾਲੇ ਵਿਅਕਤੀ ਨੂੰ ਸਰਕਾਰ ਵੱਲੋਂ 2000 ਰੁਪਏ ਤੱਕ ਦੀ ਰਾਸ਼ੀ ਨਾਲ ਸਨਮਾਨਿਤ ਵੀ ਕੀਤਾ ਜਾਵੇਗਾ ਅਤੇ ਪੁਲਿਸ ਵੱਲੋਂ ਉਦੋਂ ਤੱਕ ਕਿਸੇ ਕਿਸਮ ਦੀ ਕੋਈ ਪੁੱਛਗਿੱਛ ਨਹੀਂ ਕੀਤੀ ਜਾਵੇਗੀ ਜਦੋਂ ਤੱਕ ਸੜਕ ਦੁਰਘਟਨਾ ਦੇ ਸ਼ਿਕਾਰ ਵਿਅਕਤੀ ਨੂੰ ਹਸਪਤਾਲ ਲੈ ਕੇ ਆਇਆ ਵਿਅਕਤੀ ਖੁਦ ਚਸ਼ਮਦੀਦ ਗਵਾਹ ਬਣਨ ਦੀ ਇੱਛਾ ਨਹੀਂ ਪ੍ਰਗਟਾਉਂਦਾ। ਉਨ੍ਹਾਂ ਦੱਸਿਆ ਕਿ ਸਕੀਮ ਤਹਿਤ ਲਾਭ ਪ੍ਰਾਪਤ ਕਰਨ ਲਈ ਪੁਲਿਸ ਨੂੰ ਸੂਚਿਤ ਕੀਤੇ ਜਾਣਾ ਲਾਜ਼ਮੀ ਹੈ।

 

ਇਹਨਾਂ ਹਸਪਤਾਲਾਂ ਨੂੰ ਜੋੜਿਆ

ਸੂਚੀਬੱਧ ਹਸਪਤਾਲਾਂ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਮੈਡੀਕਲ ਕਮਿਸ਼ਨਰ ਜਯੋਤੀ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਵਿੱਚ ਜ਼ਿਲ੍ਹਾ ਹਸਪਤਾਲ ਜਲੰਧਰ, ਐਸ.ਡੀ.ਐਚ. ਫਿਲੌਰ, ਐਸ.ਡੀ.ਐਚ. ਨਕੋਦਰ, ਸੀ.ਐਚ.ਸੀ.ਆਦਮਪੁਰ, ਸੀ.ਐਚ.ਸੀ.ਅਪਰਾ, ਸੀ.ਐਚ.ਸੀ. ਬੜਾਪਿੰਡ, ਸੀ.ਐਚ.ਸੀ. ਕਾਲਾ ਬੱਕਰਾ, ਸੀ.ਐਸ.ਸੀ.ਲੋਹੀਆਂ ਖਾਸ, ਸੀ.ਐਸ.ਸੀ. ਸ਼ੰਕਰ, ਸੀ.ਐਸ.ਸੀ. ਸ਼ਾਹਕੋਟ, ਸੀ.ਐਸ.ਸੀ. ਪੀ.ਏ.ਪੀ., ਸੀ.ਐਸ.ਸੀ. ਬੁੰਡਾਲਾ, ਸੀ.ਐਸ.ਸੀ. ਨੂਰਮਹਿਲ, ਸੀ.ਐਸ.ਸੀ. ਕਰਤਾਰਪੁਰ, ਯੂ. ਸੀ.ਐਸ.ਸੀ. ਬਸਤੀ ਗੁਜ਼ਾਂ, ਪਿਮਸ, ਮਾਨ ਮੈਡੀਸਿਟ ਹਸਪਤਾਲ, ਅਰਮਾਨ ਹਸਪਤਾਲ, ਸਰਵੋਦਿਆ ਹਸਪਤਾਲ, ਗਲੋਬਲ ਹਸਪਤਾਲ, ਨਿਊ ਰੂਬੀ ਹਸਪਤਾਲ, ਐਚ.ਪੀ. ਓਰਥੋਕੇਅਰ, ਟੈਗੋਰ ਹਸਪਤਾਲ, ਇਨੋਸੈਂਟ ਹਾਰਟ, ਸ਼ਰਨਜੀਤ ਹਸਪਤਾਲ, ਕਪੂਰ ਬੋਨ ਐਂਡ ਚਿਲਡਰਨ ਹਸਪਤਾਲ, ਕਮਲ ਮਲਟੀਸਪੈਸ਼ਲਟੀ ਹਸਪਤਾਲ, ਸ਼ਮਸ਼ੇਰ ਓਨਕੋਲੋਜੀ, ਡਾਂਗ ਹਸਪਤਾਲ, ਜੇ.ਏ.ਪੀ. ਹਸਪਤਾਲ, ਡੀ.ਐਮ.ਸੀ. ਹਸਪਤਾਲ ਤੇ ਟਰੋਮਾ ਸੈਂਟਰ, ਕਮਲ ਹਸਪਤਾਲ ਨਕੋਦਰ, ਗੰਗਾ ਓਰਥੋਕੇਅਰ, ਦੋਆਬਾ ਹਸਪਤਾਲ, ਓਰਥੋਨੋਵਾ ਜੁਆਇੰਟ ਤੇ ਟਰੋਮਾ ਹਸਪਤਾਲ, ਅਮਰ ਹਸਪਤਾਲ, ਸ਼੍ਰੀਮਤੀ ਸਵਿੱਤਰੀ ਮੈਮੋਰੀਅਲ ਮਿਗਲਾਨੀ ਹਸਪਤਾਲ, ਮੱਕੜ ਹਸਪਤਾਲ, ਅਰਮਾਨ ਹਸਪਤਾਲ ਟਾਂਡਾ ਰੋਡ, ਰਤਨ ਹਸਪਤਾਲ ਅਤੇ ਸੈਂਟਰ ਹਸਪਤਾਲ ਤੇ ਮੈਟਰਨਿਟੀ ਹੋਮ ਸ਼ਾਮਲ ਹਨ।

Back to top button