Jalandhar
ਜਲੰਧਰ ‘ਚ ਸੰਘਣੀ ਧੁੰਦ ਕਾਰਨ ਦੋ ਬੱਸਾਂ ਵਿਚਾਲੇ ਟੱਕਰ, ਇੱਕ ਬੱਸ ਫਲਾਈਓਵਰ ਤੋਂ ਅੱਧੀ ਹੇਠਾਂ ਲਟਕੀ
Two buses collided due to dense fog in Jalandhar, one bus was hanging halfway down from the flyover





ਜਲੰਧਰ ਤੋਂ ਲੁਧਿਆਣਾ ਜਾ ਰਹੀ ਯੂਪੀ ਰੋਡਵੇਜ਼ ਬੱਸ ਅਤੇ ਪ੍ਰਾਈਵੇਟ ਸਲਿਪਰ ਬੱਸ ਵਿਚ ਅੰਬੇਡਕਰ ਚੌਕ ਕੌਮੀ ਮਾਰਗ ਉੱਤੇ ਫਲਾਈ ਓਵਰ ‘ਤੇ ਸੰਘਣੀ ਧੁੰਦ ਕਾਰਨ ਟੱਕਰ ਹੋ ਗਈ। ਦੋਵੇਂ ਬੱਸਾਂ ਦੀ ਆਪਸੀ ਟੱਕਰ ਕਾਰਨ ਸਵਾਰੀਆਂ ਵਿਚ ਚੀਕ ਚਿਹਾੜਾ ਪੈ ਗਿਆ। ਮੌਕੇ ਤੋਂ ਹਾਸਲ ਕੀਤੀ ਜਾਣਕਾਰੀ ਅਨੁਸਾਰ ਯੂਪੀ ਰੋਡਵੇਜ਼ ਦੀ ਬੱਸ ਜਲੰਧਰ ਤੋਂ ਲੁਧਿਆਣਾ ਜਾ ਰਹੀ ਸੀ ਤਾਂ ਪ੍ਰਾਈਵੇਟ ਬੱਸ ਨਾਲ ਟਕਰਾ ਗਈ।
ਟੱਕਰ ਵੱਜਣ ਨਾਲ ਸਲੀਪਰ ਬੱਸ ਬੇਕਾਬੂ ਹੋ ਕੇ ਹਾਈਵੇ ਦੇ ਫਲਾਈਓਵਰ ਦਾ ਕੰਢਾ ਤੋੜਦੀ ਹੋਈ ਅੱਧੀ ਲਟਕ ਗਈ। ਸਵਾਰੀਆਂ ਘੱਟ ਹੋਣ ਕਾਰਨ ਉਨ੍ਹਾਂ ਨੂੰ ਬਾਹਰ ਕੱਢ ਲਿਆ ਹੈ ਪਰ ਬੱਸ ਲਟਕ ਗਈ। ਹਾਦਸੇ ਵਿਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਪਰ ਦੋਵੇਂ ਬੱਸਾਂ ਨੂੰ ਕਾਫ਼ੀ ਨੁਕਸਾਨ ਹੋਇਆ।