ਜਲੰਧਰ ‘ਚ 2 ਧਿਰਾਂ ਵਿਚਾਲੇ ਗੈਂਗਵਾਰ, ਚੱਲੀਆਂ ਗੋਲੀਆਂ, ਲੁਧਿਆਣਾ ‘ਚ ਗੈਂਗਵਾਰ, ਇਕ ਗੈਂਗਸਟਰ ਦੀ ਮੌਤ, 1 ਜ਼ਖਮੀ
Aam Aadmi Party announced these candidates for the Lok Sabha elections
ਜਲੰਧਰ ਦੇ ਫਿਲੌਰ ਇਲਾਕੇ ‘ਚ ਪੁਰਾਣੀ ਰੰਜਿਸ਼ ਕਾਰਨ 2 ਧਿਰਾਂ ਵਿਚਾਲੇ ਚੱਲ ਰਹੀ ਗੈਂਗਵਾਰ ਕਾਰਨ ਅੱਜ ਸਵੇਰੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਲੜਾਈ ਦੌਰਾਨ ਸੰਜੂ ਮਸੀਹ ਪੁੱਤਰ ਕਾਲੂ ਮਸੀਹ ਵਾਸੀ ਮੁਹੱਲਾ ਮਾਲਾ ਨੂੰ ਗੋ.ਲੀ ਲੱਗ ਗਈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਸਿਵਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਵਿਜੇ ਅਤੇ ਸ਼ਿਵਾ ਗੈਂਗ ਵਿਚਕਾਰ ਪਿਛਲੇ ਕਾਫੀ ਸਮੇਂ ਤੋਂ ਪੁਰਾਣੀ ਦੁਸ਼ਮਣੀ ਚੱਲ ਰਹੀ ਸੀ।
ਲੁਧਿਆਣਾ ‘ਚ ਹੋਈ ਗੈਂਗਵਾਰ, ਇਕ ਗੈਂਗਸਟਰ ਦੀ ਮੌਤ, ਇਕ ਜ਼ਖਮੀ
ਲੁਧਿਆਣਾ ਦੇ ਪ੍ਰਤਾਪਪੁਰ ਇਲਾਕੇ ‘ਚ ਤੜਕੇ 4 ਵਜੇ ਦੇ ਕਰੀਬ ਗੈਂਗ ਵਾਰ ਹੋਈ ਹੈ। ਇਸ ਦੌਰਾਨ ਗੋਲੀ ਲੱਗਣ ਕਾਰਨ ਇਕ ਗੈਂਗਸਟਰ ਦੀ ਮੌਤ ਹੋ ਗਈ। ਗੈਂਗਸਟਰ ਦਾ ਨਾਂ ਸੂਰਜ ਉਰਫ ਬੱਬੂ ਦੱਸਿਆ ਜਾ ਰਿਹਾ ਹੈ।
ਇੱਕ ਜ਼ਖਮੀ ਵੀ ਹੋਇਆ ਹੈ। ਜ਼ਖਮੀ ਹਰਪ੍ਰੀਤ ਨੂੰ ਇਲਾਜ ਲਈ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਪੁਲਿਸ ਨੇ ਮਾਮਲਾ ਦਰਜ ਕੀਤਾ ਅਤੇ ਜਾਂਚ ਸ਼ੁਰੂ ਕੀਤੀ।
ਲੜਾਈ ਦੀ ਸੂਚਨਾ ਮਿਲਦੇ ਹੀ ਮੁਹੱਲਾ ਉੱਚੀ ਘਾਟੀ ਦੀਆਂ ਔਰਤਾਂ ਸਮੇਤ ਵੱਡੀ ਗਿਣਤੀ ਵਿਚ ਥਾਣਾ ਫਿਲੌਰ ਸਿਵਲ ਹਸਪਤਾਲ ਫਿਲੌਰ ਪਹੁੰਚ ਗਏ। ਹਸਪਤਾਲ ‘ਚ ਜ਼ਖਮੀ ਸੰਜੂ ਮਸੀਹ ਦੀ ਮਾਸੀ ਦੇ ਪੁੱਤਰ ਵਿਜੇ ਮਸੀਹ ਨੇ ਦੱਸਿਆ ਕਿ ਉਹ ਮਾਣਯੋਗ ਅਦਾਲਤ ‘ਚ ਕਿਸੇ ਕੇਸ ‘ਚ ਪੇਸ਼ੀ ਭੁਗਤ ਕੇ ਘਰ ਪਰਤ ਰਿਹਾ ਸੀ, ਜਦੋਂ ਉਹ ਮੁਹੱਲਾ ਮਿੱਠਾ ਖੂਹ ਕੋਲ ਪਹੁੰਚਿਆ ਤਾਂ ਸ਼ਿਵ ਪੁੱਤਰ ਸਤਪਾਲ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ ਅਤੇ ਉਸ ਨੂੰ ਗੋਲੀ ਲੱਗੀ। ਸੰਜੂ ਨੂੰ ਸਿਵਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ।