ਜਲੰਧਰ 'ਚ 2 ਸਾਲ ਤੋਂ ਖਤਮ ਹੋ ਚੁੱਕੇ ਲਾਇਸੈਂਸ ਦੇ ਬਾਵਯੂਦ ਵੀ "AADARSH TRAVELS" ਲੋਕਾਂ ਨਾਲ ਰਿਹਾ ਖੁੱਲ੍ਹੇਆਮ ਠੱਗੀ





ਜਲੰਧਰ ‘ਚ ਸਸਪੈਂਡ ਅਤੇ ਮਿਆਦ ਪੁੱਗ ਚੁੱਕੇ ਲਾਇਸੈਂਸਾਂ ‘ਤੇ ਟ੍ਰੈਵਲ ਏਜੰਸੀ ਦਾ ਕੰਮ ਖੁੱਲ੍ਹੇਆਮ ਚੱਲ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲੀਸ ਪ੍ਰਸ਼ਾਸਨ ਲਾਇਸੈਂਸ ਤਾਂ ਸਸਪੈਂਡ ਕਰ ਦਿੰਦਾ ਹੈ ਪਰ ਇਹ ਨਹੀਂ ਜਾਂਚਦਾ ਕਿ ਉਕਤ ਲਾਇਸੈਂਸ ’ਤੇ ਕੰਮ ਰੁਕਿਆ ਹੈ ਜਾਂ ਨਹੀਂ। ਬੱਸ ਸਟੈਂਡ ਅਤੇ ਪੁੱਡਾ ਬਾਜ਼ਾਰ ਵਿੱਚ ਅਜਿਹੇ ਅਣਗਿਣਤ ਦਫ਼ਤਰ ਖੁੱਲ੍ਹ ਚੁੱਕੇ ਹਨ, ਜਿਨ੍ਹਾਂ ਦੇ ਲਾਇਸੈਂਸ ਦੋ ਸਾਲ ਪਹਿਲਾਂ ਹੀ ਖਤਮ ਹੋ ਚੁੱਕੇ ਹਨ।
AADARSH TRAVELS ਦਾ ਬੱਸ ਸਟੈਂਡ ਨੇੜੇ ਨਰਿੰਦਰ ਸਿਨੇਮਾ ਕੋਲ ਲਾਇਸੈਂਸ ਦੀ ਮਿਆਦ ਪੁੱਗ ਚੁੱਕੀ ਹੈ। ਇਸ ਦੇ ਬਾਵਜੂਦ ਇਸ ਦੇ ਦਫ਼ਤਰ ਵਿੱਚ ਟਿਕਟਾਂ ਦਾ ਕੰਮ ਚੱਲ ਰਿਹਾ ਹੈ। ਏਡੀਸੀ ਦਫ਼ਤਰ ਵੱਲੋਂ ਆਨਲਾਈਨ ਦਿੱਤੀ ਗਈ ਜਾਣਕਾਰੀ ਅਨੁਸਾਰ ਆਦਰਸ਼ ਟਰੈਵਲਰਜ਼ ਦਾ ਲਾਇਸੈਂਸ ਪੀਰੀਅਡ 2021 ਵਿੱਚ ਖ਼ਤਮ ਹੋ ਚੁੱਕਾ ਹੈ ਪਰ ਇਸ ਦੇ ਬਾਵਜੂਦ ਇਹ ਟਿਕਟਾਂ ਦੀ ਆੜ ਵਿੱਚ ਵੀਜ਼ਾ ਲਗਵਾਉਣ ਦਾ ਕੰਮ ਕਰ ਰਿਹਾ ਹੈ।
ਜਾਣਕਾਰੀ ਅਨੁਸਾਰ ਰਾਜੀਵ ਕੁਮਾਰ ਚੌਧਰੀ ਦੇ ਨਾਂ ‘ਤੇ ਟਰੈਵਲ ਏਜੰਸੀ ਦਾ ਲਾਇਸੈਂਸ 2-8-2016 ਨੂੰ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 1-8-2021 ਨੂੰ ਖਤਮ ਹੋ ਗਈ ਸੀ। ਨਿਯਮਾਂ ਅਨੁਸਾਰ ਲਾਇਸੈਂਸ ਦੀ ਮਿਆਦ ਵਧਾਉਣ ਲਈ ਡੀਸੀ ਦਫ਼ਤਰ ਵਿੱਚ ਅਰਜ਼ੀ ਦਿੱਤੀ ਜਾਂਦੀ ਹੈ ਪਰ ਰਾਜੀਵ ਚੌਧਰੀ ਨੇ ਆਪਣੇ ਲਾਇਸੈਂਸ ਦੀ ਮਿਆਦ ਵਿੱਚ ਵਾਧਾ ਨਹੀਂ ਕੀਤਾ। ਮਜ਼ੇਦਾਰ ਗੱਲ ਇਹ ਹੈ ਕਿ ਟਿਕਟ ਲੈਣ ਤੋਂ ਲੈ ਕੇ ਵੀਜ਼ਾ ਲੈਣ ਤੱਕ ਦਾ ਕੰਮ ਮਿਆਦ ਪੁੱਗ ਚੁੱਕੇ ਲਾਇਸੈਂਸ ‘ਤੇ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਆਦਰਸ਼ ਟਰੈਵਲਰਜ਼ ਦੇ ਮਾਲਕ ਰਾਜੀਵ ਚੌਧਰੀ ਨੇ ਦੱਸਿਆ ਕਿ ਮੇਰੀ ਇੰਨਕੁਆਰੀ ਬਾਕੀ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਦੋ ਸਾਲਾਂ ਤੋਂ ਬਿਨਾਂ ਲਾਇਸੈਂਸ ਤੋਂ ਟਿਕਟ ਅਤੇ ਵੀਜ਼ੇ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਵਿੱਚ ਡੀਸੀ ਦਫ਼ਤਰ ਦੀ ਐਮਏ ਸ਼ਾਖਾ ਦੀ ਸ਼ਮੂਲੀਅਤ ਵੀ ਦਿਖਾਈ ਦੇ ਰਹੀ ਹੈ।
One Comment