Jalandhar

ਜਲੰਧਰ ‘ਚ BJP ਦੇ ਮੁੱਖ ਦਫ਼ਤਰ ਤੋਂ ਉਮੀਦਵਾਰ ਸ਼ੁਸ਼ੀਲ ਰਿੰਕੂ ਦੀ ਫੋਟੋ ਗਾਇਬ, ਜਿੱਤ ਕਿਵੇਂ ਹੋਵੇਗੀ ਕਾਮਯਾਬ?

Candidate Shusheel Rinku's photograph is missing from BJP's head office in Jalandhar

ਭਾਜਪਾ ਨੇ ਲੋਕ ਸਭਾ ਚੋਣਾਂ (The Lok Sabha Elections) ਦੇ ਮੱਦੇਨਜ਼ਰ ਜਲੰਧਰ ‘ਚ ਨਵੇਂ ਖੋਲ੍ਹੇ ਗਏ ਪਾਰਟੀ ਦਫਤਰ ‘ਚ ਆਪਣੇ ਹੀ ਉਮੀਦਵਾਰ ਸੁਸ਼ੀਲ ਰਿੰਕੂ (Candidate Sushil Rinku) ਨੂੰ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਸਥਾਨਕ ਮਕਸੂਦਾਂ ਚੌਕ ਸਥਿਤ ਇੱਕ ਹੋਟਲ ਵਿੱਚ ਜੋ ਭਾਰਤੀ ਜਨਤਾ ਪਾਰਟੀ ਦਾ ਮੁੱਖ ਦਫ਼ਤਰ ਬਣਾਇਆ ਗਿਆ ਸੀ, ਉਸ ਦਫ਼ਤਰ ਤੋਂ ਸ਼ੁਸ਼ੀਲ ਰਿੰਕੂ ਦੀ ਫੋਟੋ ਹੀ ਗਾਇਬ ਹੋ ਗਈ ਹੈ।

ਇੱਥੇ ਹੋਈ ਪ੍ਰੈਸ ਕਾਨਫਰੰਸ ਵਿੱਚ ਸੁਸ਼ੀਲ ਰਿੰਕੂ ਦਾ ਇੱਕ ਵੀ ਬੋਰਡ ਨਜ਼ਰ ਨਹੀਂ ਆਇਆ ਜਿਸ ਵਿੱਚ ਉਨ੍ਹਾਂ ਦੀ ਫੋਟੋ ਹੋਵੇ।

ਵਿਸ਼ੇਸ਼ ਤੌਰ ‘ਤੇ ਬਣਾਏ ਗਏ ਸਥਾਨਕ ਪਾਰਟੀ ਹੈੱਡਕੁਆਰਟਰ ਵਿੱਚ ਆਪਣੇ ਉਮੀਦਵਾਰ ਦੀ ਇੱਕ ਵੀ ਫੋਟੋ ਨਾ ਹੋਣਾ ਕਈ ਸ਼ੰਕੇ ਪੈਦਾ ਕਰਦਾ ਹੈ। ਸੂਤਰਾਂ ਅਨੁਸਾਰ ਆਪਣੇ ਹੀ ਉਮੀਦਵਾਰ ਦੀ ਫੋਟੋ ਨਾ ਹੋਣ ਕਾਰਨ ਸਾਫ਼ ਜਾਪਦਾ ਹੈ ਕਿ ਭਾਜਪਾ ਦੀ ਨਵੀਂ ਅਤੇ ਪੁਰਾਣੀ ਟੀਮ ਦੇ ਚੱਕਰਵਿਊ ਵਿੱਚ ਸੁਸ਼ੀਲ ਰਿੰਕੂ ਫਸ ਗਏ ਹਨ। ਇਹ ਵੀ ਸੁਣਨ ਵਿਚ ਆਇਆ ਹੈ ਕਿ ਕਈ ਪੁਰਾਣੇ ਵਰਕਰ ਵੀ ਸੁਸ਼ੀਲ ਰਿੰਕੂ ਦੇ ਭਾਜਪਾ ਵਿਚ ਆਉਣ ਅਤੇ ਜਾਣ ਤੋਂ ਨਾਰਾਜ਼ ਹਨ।

ਅਜਿਹੇ ‘ਚ ਸੁਸ਼ੀਲ ਰਿੰਕੂ ਭਾਜਪਾ ਨੂੰ ਜਿੱਤ ਕਿਵੇਂ ਦਿਵਾਉਣ ‘ਚ ਕਾਮਯਾਬ ਹੋਣਗੇ?

Back to top button