India

ਜਲੰਧਰ ਦਾ ਰਹਿਣ ਵਾਲਾ ਬਾਬਾ ਸਿੱਦੀਕੀ ਦਾ ਚੌਥਾ ਕਾਤਲ ਨਕੋਦਰ ਤੋਂ ਕਾਬੂ! ਜਾਣੋ ਕਿਵੇਂ ਬਣਾਇਆ ‘ਮਾਸਟਰ ਪਲਾਨ’

The fourth killer of Baba Siddiqui, a resident of Jalandhar, know how the 'master plan' was made

ਮਹਾਰਾਸ਼ਟਰ ਵਿੱਚ ਐਨਸੀਪੀ ਆਗੂ ਅਤੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੇ ਕਤਲ ਕੇਸ ਵਿੱਚ ਸ਼ਾਮਲ ਚੌਥਾ ਮੁਲਜ਼ਮ ਪੰਜਾਬ ਦਾ ਨਿਕਲਿਆ ਹੈ। ਇਹ ਮੁਲਜ਼ਮ ਮੁਹੰਮਦ ਜ਼ੀਸ਼ਾਨ ਅਖਤਰ ਹੈ, ਜੋ ਕਿ ਜਲੰਧਰ ਦੇ ਨਕੋਦਰ ਦੇ ਪਿੰਡ ਸ਼ਕਰ ਦਾ ਰਹਿਣ ਵਾਲਾ ਹੈ। ਜਲੰਧਰ ਦਿਹਾਤੀ ਪੁਲਿਸ ਨੇ ਉਸ ਨੂੰ ਸਾਲ 2022 ਵਿੱਚ ਸੰਗਠਿਤ ਅਪਰਾਧ, ਕਤਲ ਅਤੇ ਲੁੱਟ-ਖੋਹ ਦੇ ਇੱਕ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। ਬਾਬਾ ਸਿੱਦਕੀ ਕਤਲ ਕੇਸ ਵਿੱਚ ਪੁਲਿਸ ਨੇ 4 ਮੁਲਜ਼ਮਾਂ ਦੀ ਪਹਿਚਾਣ ਕੀਤੀ ਹੈ, ਇਨ੍ਹਾਂ ਵਿੱਚੋਂ ਗੁਰਮੇਲ ਸਿੰਘ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਪਿੰਡ ਨਰਾੜ ਦਾ ਰਹਿਣ ਵਾਲਾ ਹੈ। ਬਾਕੀ 2 ਸ਼ੂਟਰ ਉੱਤਰ ਪ੍ਰਦੇਸ਼ ਦੇ ਬਹਿਰਾਇਚ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਇਨ੍ਹਾਂ ਵਿੱਚੋਂ ਹਰਿਆਣਾ ਦੇ ਰਹਿਣ ਵਾਲੇ ਗੁਰਮੇਲ ਅਤੇ ਦੂਜੇ ਸ਼ੂਟਰ ਧਰਮਰਾਜ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਤੀਜਾ ਸ਼ੂਟਰ ਸ਼ਿਵਕੁਮਾਰ ਅਜੇ ਫਰਾਰ ਹੈ।

ਮੁੰਬਈ ਪੁਲਿਸ ਨੇ ਮੁੰਬਈ ’ਚ ਹੋਏ ਐੱਨਸੀਪੀ ਆਗੂ ਬਾਬਾ ਸਿੱਦੀਕੀ ਦੇ ਕਤਲ ਕੇਸ ਨੂੰ ਟਰੇਸ ਕਰ ਲਿਆ ਹੈ। ਇਸ ਕਤਲ ਦੀਆਂ ਤਾਰਾਂ ਜਲੰਧਰ ਜ਼ਿਲ੍ਹੇ ਦੇ ਕਸਬਾ ਨਕੋਦਰ ਨਾਲ ਜੁੜੀਆਂ ਹੋਈਆਂ ਹਨ। ਦੱਸਿਆ ਜਾਂਦਾ ਹੈ ਕਿ ਨਕੋਦਰ ਦੇ ਸ਼ੰਕਰ ਪਿੰਡ ਦੇ ਮੁਹੰਮਦ ਜ਼ੀਸ਼ਾਨ ਅਖਤਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿੱਥੇ ਜਾਂਚ ਏਜੰਸੀਆਂ ਤੇ ਜਲੰਧਰ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਫਿਲਹਾਲ ਇਸ ਬਾਰੇ ਜਲੰਧਰ ਪੁਲਿਸ ਦੇ ਕਿਸੇ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ ਹੈ।

ਕਿਸਾਨਾਂ ਵਲੋਂ ਸੜਕਾਂ ਜਾਮ: ਲੋਕ-ਬੇਹੱਦ ਪਰੇਸ਼ਾਨ, ਕਿਸ਼ਨਗੜ੍ਹ ਅੱਡੇ ਤੇ ਪੁਲਿਸੀਆ ਟੱਲੀ ਹੋ ਕੇ ਮਾਰ ਰਿਹਾ ਘਰਾੜੇ

ਪੁਲਿਸ ਸੂਤਰਾਂ ਅਨੁਸਾਰ 7 ਜੂਨ ਨੂੰ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਜੀਸ਼ਾਨ ਸਭ ਤੋਂ ਪਹਿਲਾਂ ਹਰਿਆਣਾ ਦੇ ਕੈਥਲ ‘ਚ ਗੁਰਮੇਲ ਨੂੰ ਮਿਲਣ ਗਿਆ ਸੀ। ਉਥੇ ਆਪਣੇ ਮਾਲਕਾਂ ਤੋਂ ਆਦੇਸ਼ ਮਿਲਣ ਤੋਂ ਬਾਅਦ ਇਹ ਸ਼ੂਟਰ ਮੁੰਬਈ ਲਈ ਰਵਾਨਾ ਹੋ ਗਏ। ਸਾਰੇ ਮੁਲਜ਼ਮ ਮੁੰਬਈ ਵਿੱਚ ਇਕੱਠੇ ਰਹਿ ਰਹੇ ਸਨ। ਜਿਸ ਤੋਂ ਬਾਅਦ 3 ਦੋਸ਼ੀਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਘਟਨਾ ਤੋਂ ਬਾਅਦ ਜੀਸ਼ਾਨ ਉਥੋਂ ਫਰਾਰ ਹੋ ਗਿਆ।

 

ਮੁੰਬਈ ਪੁਲਿਸ ਨਾਲ ਜੁੜੇ ਸੂਤਰਾਂ ਮੁਤਾਬਕ ਹੁਣ ਤੱਕ ਦੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਕਤਲ ਦੇ ਸਮੇਂ ਜੀਸ਼ਾਨ ਮੁੰਬਈ ‘ਚ ਸੀ। ਕਤਲ ਤੋਂ ਬਾਅਦ ਉਸ ਦੀ ਲੋਕੇਸ਼ਨ ਮੁੰਬਈ ਅਤੇ ਆਸਪਾਸ ਦੇ ਇਲਾਕਿਆਂ ‘ਚ ਹੀ ਪਾਈ ਗਈ ਹੈ। ਜੀਸ਼ਾਨ ਲਈ ਵੱਖ-ਵੱਖ ਥਾਵਾਂ ‘ਤੇ ਪੁਲਿਸ ਟੀਮਾਂ ਵੱਲੋਂ ਜਾਲ ਵਿਛਾਇਆ ਗਿਆ ਹੈ।

ਜਲੰਧਰ ਪੁਲਿਸ ਨਾਲ ਜੁੜੇ ਸੂਤਰਾਂ ਅਨੁਸਾਰ 2022 ਵਿੱਚ ਜੀਸ਼ਾਨ ਅਖ਼ਤਰ ਨੂੰ ਜਲੰਧਰ ਦਿਹਾਤੀ ਦੇ ਐੱਸਐੱਸਪੀ ਰਹੇ ਸਵਪਨ ਸ਼ਰਮਾ ਦੀ ਟੀਮ ਨੇ ਫੜਿਆ ਸੀ। ਉਸ ਸਮੇਂ ਸੀਆਈਏ ਦਿਹਾਤੀ ਦੇ ਇੰਚਾਰਜ ਰਹੇ ਸੁਰਿੰਦਰ ਸਿੰਘ ਕੰਬੋਜ ਨੇ ਅਖ਼ਤਰ ਨੂੰ ਨਕੋਦਰ ਦੀ ਪਿੰਡ ਸ਼ਿੰਕ ਤੋਂ ਗ੍ਰਿਫਤਾਰ ਕੀਤਾ ਸੀ। ਮੁਲਜ਼ਮ ਸੰਗਠਿਤ ਅਪਰਾਧ, ਕਤਲ ਅਤੇ ਹੋਰ ਕਈ ਘਿਨਾਉਣੇ ਮਾਮਲਿਆਂ ਵਿੱਚ ਲੋੜੀਂਦਾ ਸੀ। ਜੀਸ਼ਾਨ 7 ਮਹੀਨਿਆਂ ‘ਚ ਜੇਲ੍ਹ ਵਿੱਚ ਰਿਹਾ ਤੇ ਇਸ ਤੋਂ ਬਾਅਦ ਰਿਹਾਅ ਹੋ ਕੇ ਕੈਥਲ ਅਤੇ ਫਿਰ ਮੁੰਬਈ ਪਹੁੰਚ ਗਿਆ।

ਪੁਲਿਸ ਮੁਤਾਬਕ ਮੁਹੰਮਦ ਜ਼ੀਸ਼ਾਨ ਅਖਤਰ ਤਿੰਨਾਂ ਸ਼ੂਟਰਾਂ ਨੂੰ ਬਾਹਰੋਂ ਨਿਰਦੇਸ਼ ਦੇ ਰਿਹਾ ਸੀ। ਜਦੋਂ ਸਿੱਦੀਕੀ ਨੂੰ ਗੋਲੀ ਮਾਰੀ ਗਈ ਸੀ, ਉਦੋਂ ਵੀ ਅਖਤਰ ਸ਼ੂਟਰਾਂ ਨੂੰ ਆਪਣੀ ਲੋਕੇਸ਼ਨ ਬਾਰੇ ਜਾਣਕਾਰੀ ਦੇ ਰਿਹਾ ਸੀ। 

Back to top button