JalandharPunjab

ਜਲੰਧਰ ਦਿਹਾਤੀ ਪੁਲਿਸ ਵਲੋਂ ਭਾਰੀ ਅਸਲੇ ਅਤੇ ਖੋਹ ਕੀਤੀ ਕਾਰ ਸਮੇਤ 3 ਵਿਅਕਤੀ ਗ੍ਰਿਫਤਾਰ

ਜਲੰਧਰ, ਐਚ ਐਸ ਚਾਵਲਾ।

ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ , ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ , ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ , ਮਾੜੇ ਅਨਸਰਾਂ / ਨਸ਼ਾ ਤਸਕਰਾਂ / ਗੈਂਗਸਟਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ , ਪੁਲਿਸ ਕਪਤਾਨ , ਇੰਨਵੈਸਟੀਗੇਸ਼ਨ , ਜਲੰਧਰ ਦਿਹਾਤੀ , ਅਤੇ ਸ਼੍ਰੀ ਜਤਿੰਦਰ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਫਿਲੌਰ ਜੀ ਦੀ ਅਗਵਾਈ ਹੇਠ ਇੰਸਪੈਕਟਰ ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਫਿਲੌਰ ‘ ਵੱਲੋਂ ਇੱਕ 03 ਵਿਅਕਤੀਆ ਨੂੰ ਗ੍ਰਿਫਤਾਰ ਕਰਕੇ 02 ਪਿਸਟਲ , 04 ਰੌਂਦ , ਇੱਕ ਖੋਹ ਕੀਤੀ ਕਾਰ ਸਮੇਤ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ , ਪੁਲਿਸ ਕਪਤਾਨ , ਇੰਨਵੈਸਟੀਗੇਸ਼ਨ ਜੀ ਨੇ ਦੱਸਿਆ ਕਿ ਸ਼੍ਰੀ ਜਤਿੰਦਰ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਫਿਲੌਰ ਜੀ ਦੀ ਨਿਗਰਾਨੀ ਹੇਠ ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਫਿਲੌਰ ਨੂੰ ਸੂਚਨਾ ਮਿਲੀ ਸੀ ਕਿ ਕੁੱਝ ਵਿਅਕਤੀ ਨੇ ਐਕਸੀਡੈਂਟ ਕਰਕੇ ਮੋਟਰਸਾਈਕਲ ਦੀ ਪਿਸਤੌਲ ਦੀ ਨੋਕ ਤੇ ਲੁੱਟ ਖੋਹ ਕਰਕੇ ਲੈ ਗਏ ਹਨ ਅਤੇ 02 ਵਿਅਕਤੀ ਕਮਾਦ ਦੇ ਖੇਤ ਵਿੱਚ ਲੁੱਕ ਗਏ ਜਿਹਨਾਂ ਪਾਸ ਹਥਿਆਰ ਹਨ । ਉਹਨਾਂ ਗੱਡੀ ਚੱਲਣਯੋਗ ਹਾਲਤ ਵਿੱਚ ਨਾ ਹੋਣ ਕਾਰਨ ਉਹਨਾਂ ਵਿੱਚੋਂ 01 ਵਿਅਕਤੀ ਨੇ ਆਮ ਪਬਲਿਕ ਦੇ ਵਿਅਕਤੀ ਨੂੰ ਪਿਸਟਲ ਦਿਖਾ ਕੇ ਮੋਟਰਸਾਈਕਲ ਖੋਹ ਕਰਕੇ ਮੌਕਾ ਤੋਂ ਫਰਾਰ ਹੋ ਗਿਆ ਹੈ ਅਤੇ ਦੋ ਵਿਅਕਤੀ ਕਮਾਦ ਦੇ ਖੇਤ ਵਿੱਚ ਲੁਕੇ ਹੋਏ ਹਨ, ਜਿਹਨਾਂ ਦੀ ਮਦਦ ਕਰਨ ਲਈ ਇੱਕ ਵਿਅਕਤੀ ਲਸਾੜਾ ਤੋਂ ਆਇਆ ਹੋਇਆ ਹੈ।

ਜਿਸ ਤੇ ਇੰਸਪੈਕਟਰ ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਫਿਲੌਰ ਨੇ ਤੁਰੰਤ ਪ੍ਰਭਾਵੀ ਕਾਰਵਾਈ ਅਮਲ ਵਿੱਚ ਲਿਆਂਦੀ ਅਤੇ ਪਬਲਿਕ ਦੀ ਮਦਦ ਨਾਲ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਸ਼ਿੰਦਰਪਾਲ ਸਿੰਘ ਵਾਸੀ ਪਿੰਡ ਚਰਾਣ ਥਾਣਾ ਸਦਰ ਨਵਾ ਸ਼ਹਿਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ , ਅਰਸ਼ਦੀਪ ਸਿੰਘ ਉਰਫ ਅਰਸ਼ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਧਮਾਈ ਥਾਣਾ ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਨੂੰ ਕਮਾਦ ਦੇ ਖੇਤਾਂ ਵਿੱਚ ਕਾਬੂ ਕਰਕੇ ਇਹਨਾਂ ਪਾਸੋਂ 02 ਪਿਸਟਲ 32 ਬੋਰ , 02 ਮੈਗਜੀਨ 04 ਰੌਂਦ ਜਿੰਦਾ , ਇੱਕ ਖੋਹ ਹੋਈ ਕਾਰ ਬਰਾਮਦ ਕੀਤੀ ਅਤੇ ਇਹਨਾਂ ਦੀ ਮਦਦ ਕਰਨ ਵਾਲੇ ਵਿਅਕਤੀ ਵਰਿੰਦਰ ਉਰਫ ਟੋਨੀ ਪੁੱਤਰ ਸਤਨਾਮ ਲਾਲ ਵਾਸੀ ਪਿੰਡ ਲਸਾੜਾ ਥਾਣਾ ਫਿਲੌਰ ਜਿਲ੍ਹਾ ਜਲੰਧਰ ਨੂੰ ਇੱਕ ਕਾਰ ਆਈ -20 ਸਮੇਤ ਕਾਬੂ ਕੀਤਾ। ਦੋਸ਼ੀਆ ਪਾਸੋਂ ਹੋਰ ਪੁੱਛਗਿੱਛ ਜਾਰੀ ਹੈ।

Related Articles

Leave a Reply

Your email address will not be published.

Back to top button