Jalandhar
ਜਲੰਧਰ ਦੇ ਪੋਸ਼ ਇਲਾਕੇ ‘ਚ ਇਕੋ ਘਰ ਵਿਚ ਚੋਰਾਂ ਨੇ ਕੀਤੀ ਦੋ ਵਾਰ ਚੋਰੀ !
Thieves have stolen two times from the same house in the posh area of Jalandhar
ਜਲੰਧਰ ਦੇ ਸਭ ਤੋਂ ਪੌਸ਼ ਖੇਤਰ ਸ੍ਰੀ ਗੁਰੂ ਗੋਬਿੰਦ ਸਿੰਘ ਐਵਨਿਊ ਵਿਚ ਇੱਕ ਘਰ ਵਿਚ ਚੋਰ ਵੜ ਗਿਆ। ਜਦੋਂ ਇਸ ਬਾਰੇ ਲੋਕਾਂ ਨੂੰ ਪਤਾ ਚਲਿਆ ਤਾਂ ਤੁਰੰਤ ਪੁਲਿਸ ਨੂੰ ਮੌਕੇ ‘ਤੇ ਬੁਲਾਇਆ। ਜਿਸ ਤੋਂ ਬਾਅਦ ਪੁਲਿਸ ਕੰਧ ਟੱਪ ਕੇ ਪੁਲਿਸ ਤੋਂ ਬੱਚ ਕੇ ਫਰਾਰ ਹੋ ਗਿਆ। ਜਿਸ ਘਰ ਵਿਚ ਚੋਰੀ ਹੋਈ ਉਥੇ ਸਿਰਫ ਬਜ਼ੁਰਗ ਹੀ ਰਹਿੰਦੇ ਹਨ।
ਉਨ੍ਹਾਂ ਦੇ ਬੱਚੇ ਕੰਮ ਕਿਤੇ ਬਾਹਰ ਕੰਮ ਕਰਦੇ ਹਨ। ਵਾਰਦਾਤ ਦੇ ਕਰੀਬ ਡੇਢ ਘੰਟੇ ਬਾਅਦ ਚੋਰ ਕੱਪੜੇ ਬਦਲ ਕੇ ਮੁੜ ਚੋਰੀ ਕਰਨ ਆ ਗਿਆ। ਜਿਸ ਤੋਂ ਬਾਅਦ ਉਹ ਘਰ ਦੇ ਅੰਦਰ ਤੋਂ ਸਮਾਨ ਵੀ ਅਪਣੇ ਨਾਲ ਲੈ ਗਿਆ। ਥਾਣਾ ਰਾਮਾ ਮੰਡੀ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੋਮਵਾਰ ਸਵੇਰੇ ਜਦੋਂ ਚੋਰੀ ਹੋਈ ਤਾਂ ਇਸ ਦੀ ਭਿਣਕ ਆਸ ਪਾਸ ਦੀ ਕੋਠੀਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਲੱਗੀ। ਜਿਸ ਤੋਂ ਬਾਅਦ ਕਲੌਨੀ ਦੇ ਲੋਕ ਇਕੱਠੇ ਹੋ ਗਏ ਅਤੇ ਪੁਲਿਸ ਬੁਲਾ ਲਈ। ਜਦੋਂ ਮੁਲਜ਼ਮ ਫਰਾਰ ਹੋਇਆ ਤਾਂ ਇਸ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ।