JalandharPunjab

ਮੁੱਖ ਮੰਤਰੀ ਭਗਵੰਤ ਮਾਨ ਵਲੋਂ ਨਸ਼ਿਆਂ ਦੇ ਖਿਲਾਫ ਛੇੜੀ ਵੱਡੀ ਜੰਗ ਨੂੰ ਜਾਰੀ ਰਖਿਆ

ਜਲੰਧਰ, ਐਚ ਐਸ ਚਾਵਲਾ।

ਮਾਣਯੋਗ ਸ਼੍ਰੀ ਗੌਰਵ ਯਾਦਵ IPS ਡੀ.ਜੀ.ਪੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਮਾਣਯੋਗ ਡਾਕਟਰ ਸ਼੍ਰੀ ਐਸ. ਭੂਪਤੀ IPS ਕਮਿਸ਼ਨਰ ਪੁਲਿਸ ਜਲੰਧਰ ਜੀ ਦੀਆ ਹਦਾਇਤਾ ਤੇ ਸਬ ਡਵੀਜ਼ਨ ਸੈਂਟਰਲ ਜਲੰਧਰ ਵਿੱਚ ਨਸ਼ੇ ਪ੍ਰਤੀ ਜਾਗਰੂਕ ਕਰਨ ਸ਼੍ਰੀ ਬਲਵਿੰਦਰ ਸਿੰਘ (PPS)-ADCP-1 , ਸ਼੍ਰੀ ਨਿਰਮਲ ਸਿੰਘ (PPS)- ACP Central , SHO ਡਵੀਜ਼ਨ 2 ਅਤੇ SHO ਡਵੀਜਨ ਨੂੰ 4 ਜਲੰਧਰ ਅਦਰਸ਼ ਪੈਲਸ ਜਲੰਧਰ ਵਿਖੇ ਪਬਲਿਕ ਮੀਟਿੰਗ ਰੱਖੀ ਗਈ , ਜਿਸ ਵਿੱਚ ਕਰੀਬ 225/250 ਮੋਹਤਬਾਰ ਵਿਅਕਤੀ ਸ਼ਾਮਲ ਹੋਏ।

ਮੀਟਿੰਗ ਵਿੱਚ ਹਾਜਰ ਵਿਅਕਤੀਆ ਨੂੰ ਨਸ਼ਿਆ ਦੀ ਭੈੜੀ ਸੰਗਤ ਤੋਂ ਦੂਰ ਰਹਿਣ ਅਤੇ ਜੇਕਰ ਮੁੱਹਲਿਆਂ ਵਿੱਚ ਵੀ ਕੋਈ ਨਸ਼ੇ ਕਰਨ ਦਾ ਆਦੀ ਹੈ ਤਾਂ ਉਸ ਬਾਰੇ ਵੀ ਇਤਲਾਹ ਦਿਤੀ ਜਾਵੇ ਤਾਂ ਜੋ ਉਸਦਾ De addiction centre ਤੋਂ ਇਲਾਜ ਕਰਵਾ ਕੇ ਨਵੀ ਜਿੰਦਗੀ ਦਿਤੀ ਜਾ ਸਕੇ। ਇਸ ਤੋਂ ਇਲਾਵਾ ਜੇਕਰ ਕੋਈ ਵਿਅਕਤੀ ਮੁਹੱਲੇ ਵਿੱਚ ਜਾਂ ਆਸ ਪਾਸ ਨਸ਼ਾ ਵੇਚਦਾ ਹੈ ਤਾਂ ਉਸਦੀ ਇਤਲਾਹ ਪੁਲਿਸ ਨੂੰ ਦਿਤੀ ਜਾਵੇ ਅਤੇ ਇਤਲਾਹ ਦੇਣ ਵਾਲੇ ਵਿਅਕਤੀ ਦਾ ਨਾਮ ਗੁਪਤ ਰਖਿਆ ਜਾਵੇਗਾ।

ਮੀਟਿੰਗ ਦੇ ਦੌਰਾਨ ਕੇਂਦਰੀ ਵਿਧਾਨ ਸਭਾ ਹਲਕੇ ਦੇ MLA ਸ਼੍ਰੀ ਰਮਨ ਅਰੋੜਾ ਜੀ ਵੀ ਹਾਜਰ ਆਏ ਜਿੰਨਾ ਵਲੋਂ ਵੀ ਲੋਕਾਂ ਨੂੰ ਕਿਹਾ ਗਿਆ ਕਿ ਨਸ਼ਿਆ ਦੀ ਵਰਤੋਂ ਆਉਣ ਵਾਲੀ ਪੀੜੀ ਨੂੰ ਨਕਾਰਾ ਅਤੇ ਕਮਜੋਰ ਬਣਾ ਰਹੀ ਹੈ ਇਸ ਤੇ ਪਬੰਧੀ ਲਗਾਉਣੀ ਬਹੁਤ ਜਰੂਰੀ ਹੈ ਜਿਸ ਕਰਕੇ ਜੋ ਵੀ ਤੁਹਾਡੇ ਆਸ ਪਾਸ ਨਸ਼ੇ ਦੀ ਸਪਲਾਈ ਕਰਦਾ ਹੈ ਉਸ ਦੀ ਇਤਲਾਹ ਦੇ ਕੇ ਪੁਲਿਸ ਦਾ ਸਹਿਯੋਗ ਦੇਣ ਤਾਂ ਜੋ ਆਉਣ ਵਾਲੀ ਪੀੜੀ ਨੂੰ ਸਹੀ ਰਸਤਾ ਦਿਖਾ ਸਕੀਏ ਅਤੇ ਪੰਜਾਬ ਨੂੰ ਚੜਦੀ ਕਲਾ ਵਿੱਚ ਰੱਖ ਸਕੀਏ।ਮੀਟਿੰਗ ਵਿੱਚ ਹਾਜਰ ਵਿਅਕਤੀਆ ਦਾ ਧੰਨਵਾਦ ਕੀਤਾ ਗਿਆ।

Leave a Reply

Your email address will not be published.

Back to top button