ਜਲੰਧਰ ਦੇ ਮਸ਼ਹੂਰ ਸ਼ਾਰਪ ਸ਼ੂਟਰਾਂ ਨੇ ਚਲਾਈਆਂ ਅੰਨ੍ਹੇਵਾਹ ਗੋਲੀਆਂ, ਮੰਗੀ 5 ਕਰੋੜ ਦੀ ਫਿਰੌਤੀ
ਅੰਤਰਰਾਸ਼ਟਰੀ ਸਰਕਲ ਸਟਾਈਲ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਕਤਲ ਸਮੇਤ ਜ਼ਿਲ੍ਹੇ ਦੇ ਤਿੰਨ ਵੱਡੇ ਕਤਲ ਕੇਸਾਂ ਵਿੱਚ ਭਗੌੜੇ ਜਲੰਧਰ ਦੇ ਸ਼ਾਰਪ ਸ਼ੂਟਰ ਪੁਨੀਤ ਸ਼ਰਮਾ ਅਤੇ ਨਰਿੰਦਰ ਸ਼ਰਮਾ ਉਰਫ਼ ਲਾਲੀ ਨੇ ਜੈਪੁਰ ਦੇ ਇੱਕ ਹੋਟਲ ਮਾਲਕ ਤੋਂ ਪੰਜ ਕਰੋੜ ਰੁਪਏ ਦੀ ਫਿਰੌਤੀ ਮੰਗੀ ਹੈ। ਜਲੰਧਰ ਦੇ ਦੋ ਸ਼ਾਰਪ ਸ਼ੂਟਰਾਂ ਨੂੰ ਨਾ ਤਾਂ ਜਲੰਧਰ ਸ਼ਹਿਰ ਦੀ ਪੁਲਸ ਅਤੇ ਨਾ ਹੀ ਪੰਜਾਬ ਪੁਲਸ ਦੀਆਂ ਏਜੰਸੀਆਂ ਨੇ ਫੜਿਆ ਹੈ, ਜੋ ਪਿਛਲੇ ਢਾਈ ਸਾਲਾਂ ਤੋਂ ਸੰਦੀਪ ਦੇ ਕਤਲ ਦੇ ਦੋਸ਼ ‘ਚ ਫਰਾਰ ਹਨ।
ਵੱਡਾ ਪ੍ਰਸ਼ਾਸਨਿਕ ਫੇਰਬਦਲ, 38 IAS ਅਧਿਕਾਰੀਆ ਦਾ ਤਬਾਦਲਾ, 10 ਜ਼ਿਲ੍ਹਿਆਂ ਦੇ DC ਬਦਲੇ, ਦੇਖੋ ਸੂਚੀ
ਨੰਗਲ ਅੰਬੀਆ ਕਤਲ ਦੇ ਮਾਸਟਰਮਾਈਂਡ ਅਤੇ ਹਰਿਆਣਾ ਦੇ ਬਦਨਾਮ ਗੈਂਗਸਟਰ ਕੌਸ਼ਲ ਚੌਧਰੀ ਲਈ ਕੰਮ ਕਰਨ ਵਾਲੇ ਪੁਨੀਤ ਅਤੇ ਲਾਲੀ ਜਲੰਧਰ ਦੇ ਇੱਕ ਹੋਟਲ ਵਿੱਚ ਗੋਲੀਬਾਰੀ ਦੌਰਾਨ ਸੀਸੀਟੀਵੀ ਵਿੱਚ ਕੈਦ ਹੋ ਗਏ ਹਨ। ਜਿਸ ਵਿੱਚ ਉਹ ਗੋਲੀਬਾਰੀ ਕਰਦੇ ਨਜ਼ਰ ਆ ਰਹੇ ਹਨ। ਮੁਲਜ਼ਮਾਂ ਨੇ ਹੋਟਲ ਵਿੱਚ ਕੁੱਲ 32 ਰਾਉਂਡ ਫਾਇਰ ਕੀਤੇ ਸਨ।
ਅਣਪਛਾਤੇ ਬਦਮਾਸ਼ਾਂ ਨੇ ਬੀਤੇ ਐਤਵਾਰ ਸਵੇਰੇ ਪੰਜ ਕਰੋੜ ਦੀ ਫਿਰੌਤੀ ਦਾ ਨੋਟ ਦੇਣ ਤੋਂ ਬਾਅਦ ਜੈਪੁਰ ਦੇ ਨੀਮਰਾਨਾ ਸਥਿਤ ਹੋਟਲ ਹਾਈਵੇਅ ਕਿੰਗ ‘ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਗੋਲੀਬਾਰੀ ਦੌਰਾਨ ਹੋਟਲ ਅਤੇ ਆਸਪਾਸ ਦੀਆਂ ਦੁਕਾਨਾਂ ਨੂੰ ਨੁਕਸਾਨ ਪਹੁੰਚਿਆ। ਜੈਪੁਰ ਪੁਲਿਸ ਦੀ ਹੁਣ ਤੱਕ ਦੀ ਜਾਂਚ ਪੰਜਾਬ ਅਤੇ ਹਰਿਆਣਾ ਵਿੱਚ ਰੁਕੀ ਹੋਈ ਹੈ। ਜਲਦ ਹੀ ਜੈਪੁਰ ਪੁਲਿਸ ਕੌਸ਼ਲ ਚੌਧਰੀ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਵੇਗੀ।
ਜੈਪੁਰ ਰੇਂਜ ਦੇ ਆਈਜੀ ਅਨਿਲ ਕੁਮਾਰ ਟਾਂਕ ਨੇ ਪੁਸ਼ਟੀ ਕੀਤੀ ਹੈ ਕਿ ਵਾਰਦਾਤ ਨੂੰ ਹਰਿਆਣਾ ਦੇ ਕੌਸ਼ਲ ਗੈਂਗ ਨੇ ਅੰਜਾਮ ਦਿੱਤਾ ਹੈ। ਪੁਨੀਤ ਅਤੇ ਲਾਲੀ ਕੋਲ ਇੱਕ ਸਟੇਨਗਨ ਅਤੇ ਇੱਕ ਪਿਸਤੌਲ ਸੀ। ਲਾਲੀ ਨੇ ਫਿਰੌਤੀ ਦਾ ਨੋਟ ਹੋਟਲ ਰਿਸੈਪਸ਼ਨ ‘ਤੇ ਰੱਖਿਆ ਸੀ। ਜਿਸ ਦਾ ਸੀਸੀਟੀਵੀ ਵੀ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਲਾਲੀ ਨੇ ਅੰਨ੍ਹੇਵਾਹ ਫਾਇਰਿੰਗ ਕੀਤੀ।