




ਦੇਸ਼ ਭਰ ਦੇ ਕਿਸਾਨ ਸੂਬਿਆਂ ਦੀਆਂ ਰਾਜਧਾਨੀਆਂ ‘ਚ ਜਾ ਕੇ ਰਾਜ ਭਵਨਾਂ ਦੇ ਬਾਹਰ ਇਕੱਠੇ ਹੋ ਕੇ ਕੇਂਦਰ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਵਿਰੁੱਧ ਰਾਜਪਾਲਾਂ ਨੂੰ ਮੰਗ-ਪੱਤਰ ਸੌਂਪੇ ਰਹੇ ਸਨ, ਉਥੇ ਹੀ ਕੁਝ ਕਿਸਾਨਾਂ ਨੇ ਬਾਅਦ ਦੁਪਹਿਰ ਡੀਸੀ ਦਫਤਰ ‘ਚ ਦਾਖਲ ਹੋ ਕੇ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕਰ ਦਿੱਤਾ।ਸੀਆਈਡੀ ਵੱਲੋਂ ਸਬੰਧਤ ਪੁਲਿਸ ਨੂੰ ਕਿਸਾਨਾਂ ਦੇ ਪੱਕੇ ਮੋਰਚੇ ਬਾਰੇ ਅਗਾਊਂ ਜਾਣਕਾਰੀ ਦਿੱਤੇ ਜਾਣ ਦੇ ਬਾਵਜੂਦ ਥਾਣਾ ਬਾਰਾਦਰੀ ਦੀ ਪੁਲਿਸ ਦੀ ਿਢੱਲੀ ਕਾਰਗੁਜ਼ਾਰੀ ਕਾਰਨ ਕਿਸਾਨ ਟਰੈਕਟਰ-ਟਰਾਲੀਆਂ ਲੈ ਕੇ ਨਾਅਰੇਬਾਜ਼ੀ ਕਰਦੇ ਹੋਏ ਡੀਸੀ ਕੰਪਲੈਕਸ ‘ਚ ਦਾਖਲ ਹੋ ਗਏ ਤੇ ਪੁਲਿਸ ਦੇਖਦੀ ਹੀ ਰਹਿ ਗਈ।