Jalandhar

ਜਲੰਧਰ-ਪਠਾਨਕੋਟ ਮਾਰਗ ’ਤੇ ਚੱਲਦੀ ਬੱਸ ਨੂੰ ਲੱਗੀ ਅੱਗ, ਸਵਾਰੀਆਂ ’ਚ ਮਚੀ ਹਫੜਾ ਦਫੜੀ

A bus on the Jalandhar-Pathankot road caught fire, the passengers panicked.

ਜਲੰਧਰ-ਪਠਾਨਕੋਟ ਮਾਰਗ ’ਤੇ ਜਲੰਧਰ ਤੋਂ ਚੱਲ ਕੇ ਪਠਾਨਕੋਟ ਲੈ ਕੇ ਜਾ ਰਹੀ ਪੰਜਾਬ ਰੋਡਵੇਜ਼ ਜਲੰਧਰ ਡੀਪੂ-1 ਦੀ ਬੱਸ ਨੂੰ ਅਚਾਨਕ ਅੱਗ ਲੱਗ ਗਈ।  ਥਾਣਾ ਮਕਸੂਦਾਂ ਦੇ ਥਾਣੇਦਾਰ ਕੇਵਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਨੂਰਪੁਰ ਨਜ਼ਦੀਕ ਗਸ਼ਤ ਕੀਤੀ ਜਾ ਰਹੀ ਸੀ ਤਾਂ ਉਥੇ ਅਚਾਨਕ ਚਲਦੀ ਬਸ ਨੂੰ ਅੱਗ ਲੱਗਣ ਦੌਰਾਨ ਜਦ ਬੱਸ ਸੜਕ ਦੇ ਵਿਚਕਾਰ ਰੁਕੀ ਤੇ ਸਵਾਰੀਆਂ ’ਚ ਹਫੜਾ ਦਫੜੀ ਮਚ ਗਈ ਤੇ ਲੋਕਾਂ ਦਾ ਰੌਲਾ ਸੁਣ ਕੇ ਉਥੇ ਮੌਜੂਦ ਪੁਲਿਸ ਪਾਰਟੀ ਵੱਲੋਂ ਆਸਪਾਸ ਦੇ ਲੋਕਾਂ ਦੀ ਮਦਦ ਨਾਲ ਪਾਣੀ ਦੀ ਸਹਾਇਤਾ ਨਾਲ ਲੱਗੀ ਅੱਗ ਨੂੰ ਜਦੋ ਜਹਿਦ ਕਰਕੇ ਬੁਝਾਇਆ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੌਰਾਨ ਸਵਾਰੀਆਂ ਵੱਲੋਂ ਇਕ ਦੂਜੇ ਤੋਂ ਪਹਿਲਾਂ ਉਤਰਨ ਨਾਲ ਹਫੜਾ ਦਫੜੀ ਮਚ ਗਈ। ਖੁਸ਼ਕਿਸਮਤੀ ਨਾਲ ਸਾਰੀਆਂ ਸਵਾਰੀਆਂ ਸੁਰੱਖਿਅਤ ਰਹੀਆਂ।

ਉਨ੍ਹਾਂ ਦੱਸਿਆ ਕਿ ਅੱਗ ਬੱਸ ਡਰਾਈਵਰ ਦੇ ਇੰਜਨ ਦੇ ਨਜ਼ਦੀਕ ਲੱਗਣ ਦੌਰਾਨ ਇਕਦਮ ਬੱਸ ’ਚ ਧੂਆ ਫੈਲ ਗਿਆ ਤੇ ਡਰਾਈਵਰ ਵੱਲੋਂ ਜਲਦਬਾਜ਼ੀ ਨਾਲ ਬੱਸ ਨੂੰ ਸੜਕ ਦੇ ਵਿਚਕਾਰ ਰੋਕ ਕੇ ਜਿੱਥੇ ਆਪ ਛਾਲ ਮਾਰ ਕੇ ਉਤਰ ਗਿਆ ਉੱਥੇ ਹੀ ਉਸ ਵੱਲੋਂ ਰੌਲਾ ਪਾ ਕੇ ਸਵਾਰੀਆਂ ਨੂੰ ਬੱਸ ’ਚੋਂ ਉਤਰਣ ਲਈ ਦੁਹਾਈ ਪਾਈ। ਉਨ੍ਹਾਂ ਦੱਸਿਆ ਕਿ ਡਰਾਈਵਰ ਸੰਜੀਵ ਕੁਮਾਰ ਵਾਸੀ ਗੁਰਾਇਆ ਨੇ ਦੱਸਿਆ ਕਿ ਉਹ ਸ਼ਾਮ 7.20 ਤੇ ਜਲੰਧਰ ਬੱਸ ਸਟੈਂਡ ਤੋਂ ਜੰਮੂ ਲਈ ਰਵਾਨਾ ਹੋਏ ਸੀ ਤਾਂ ਜਦ ਨੂਰਪੁਰ ਨਜ਼ਦੀਕ ਪੁੱਜੇ ਤਾਂ ਬੱਸ ਨੂੰ ਅਚਾਨਕ ਅੱਗ ਲੱਗ ਗਈ।

Back to top button