ਜਲੰਧਰ ਪੁਲਸ ਸ਼ੱਕ ਦੇ ਘੇਰੇ ‘ਚ, ਸਟਿੰਗ ਆਪ੍ਰੇਸ਼ਨ ‘ਚ ਦੇਹ ਵਪਾਰ ਦਾ ਧੰਦਾ ਕਰਨ ਵਾਲੀ ਔਰਤ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ?
ਜਲੰਧਰ ‘ਚ ਮੀਡੀਆ ਵੱਲੋਂ ਸਟਿੰਗ ਆਪ੍ਰੇਸ਼ਨ ਕਰਕੇ ਦੇਹ ਵਪਾਰ ਦਾ ਧੰਦਾ ਕਰਨ ਵਾਲੀ ਇਕ ਪ੍ਰਵਾਸੀ ਔਰਤ ਦੇ ਘਿਨੌਣੇ ਕੰਮ ਦੀ ਸੱਚਾਈ ਸਭ ਦੇ ਸਾਹਮਣੇ ਆਈ ਹੈ। ਇਸ ਸਟਿੰਗ ਆਪ੍ਰੇਸ਼ਨ ਤੋਂ ਬਾਅਦ ਹਰਕਤ ਵਿਚ ਆਈ ਪੰਜਾਬ ਪੁਲਸ ਦੀ ਮਹਿਲਾ ਅਧਿਕਾਰੀ ਨੇ ਛਾਪਾ ਮਾਰਿਆ ਪਰ ਅੱਧੇ ਘੰਟੇ ਤੱਕ ਚੱਲੀ ਇਸ ਛਾਪੇਮਾਰੀ ਤੋਂ ਬਾਅਦ ਪੁਲਸ ਖਾਲੀ ਹੱਥ ਪਰਤ ਗਈ।
ਮੀਡੀਆ ਵੱਲੋਂ ਪੁੱਛੇ ਜਾਣ ‘ਤੇ ਮਹਿਲਾ ਅਧਿਕਾਰੀ ਨੇ ਪੁਲਸ ਕਮਿਸ਼ਨਰ ਦਾ ਹਵਾਲਾ ਦਿੰਦੇ ਹੋਏ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਇਸ ਛਾਪੇਮਾਰੀ ਤੋਂ ਬਾਅਦ ਪੁਲਸ ਸ਼ੱਕ ਦੇ ਘੇਰੇ ‘ਚ ਹੈ ਕਿ ਪੁਲਸ ਨੇ ਸਟਿੰਗ ਆਪ੍ਰੇਸ਼ਨ ‘ਚ ਦੇਹ ਵਪਾਰ ਦਾ ਧੰਦਾ ਕਰਨ ਵਾਲੀ ਔਰਤ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ।ਜਲੰਧਰ ਦੀ ਘਾਹ ਮੰਡੀ ਦੇ ਈਸ਼ਵਰ ਕਲੋਨੀ ਇਲਾਕੇ ‘ਚ ਪ੍ਰਵਾਸੀ ਔਰਤ ਵੱਲੋਂ ਸ਼ਰੇਆਮ ਦੇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਹੈ। ਆਲੀਸ਼ਾਨ ਘਰ ਦੇ ਅੰਦਰ ਬੈੱਡ ‘ਤੇ ਬੈਠ ਕੇ ਪ੍ਰਵਾਸੀ ਔਰਤ ਕੁੜੀਆਂ ਨੂੰ ਬਿਠਾ ਕੇ ਉਨ੍ਹਾਂ ਦੀ ਕੀਮਤ ਦੱਸਦੀ ਨਜ਼ਰ ਆਉਂਦੀ ਹੈ। ਪ੍ਰਵਾਸੀ ਔਰਤ ਦੇਹ ਵਪਾਰ ਦੀ ਗੱਲਕਰਦੀ ਹੈ। ਸਟਿੰਗ ਆਪ੍ਰੇਸ਼ਨ ਵਿੱਚ ਵੇਖਿਆ ਜਾ ਸਕਦਾ ਹੈ ਕਿ ਪ੍ਰਵਾਸੀ ਔਰਤ ਇਕ ਕੁੜੀ ਦਾ ਇਕ ਹਜ਼ਾਰ ਰੁਪਏ ਅਤੇ ਦੂਜੀ ਲਈ 1200 ਰੁਪਏ ਦੱਸ ਰਹੀ ਹੈ ਅਤੇ ਇਹ ਵੀ ਕਹਿ ਰਹੀ ਹੈ ਕਿ ਰੇਟ ਘੱਟ ਨਹੀਂ ਕੀਤਾ ਜਾਵੇਗਾ। ਟੀ. ਵੀ. ਸਕਰੀਨ ‘ਤੇ ਵੇਖਿਆ ਜਾ ਸਕਦਾ ਹੈ ਕਿ ਪ੍ਰਵਾਸੀ ਔਰਤ ਪਿਛਲੇ ਕਈ ਸਾਲਾਂ ਤੋਂ ਦੇਹ ਵਪਾਰ ਦੀ ਗੱਲ ਕਰ ਰਹੀ ਹੈ।